CBSEClass 9th NCERT PunjabiEducationPunjab School Education Board(PSEB)

ਮੁਰਕੀਆਂ : ਸੰਖੇਪ ਉੱਤਰ ਵਾਲੇ ਪ੍ਰਸ਼ਨ


ਸੰਖੇਪ ਉੱਤਰਾਂ ਵਾਲੇ ਪ੍ਰਸ਼ਨ


ਪ੍ਰਸ਼ਨ 1. ਕਰੀਮੂ ਅਤੇ ਰਹੀਮੂ ਆਪਣੀ ਬਿਮਾਰ ਪਈ ਮਾਂ ਦੀ ਪਰਵਾਹ ਕਿਉਂ ਨਹੀਂ ਕਰਦੇ?

ਉੱਤਰ : ਕਰੀਮੂ ਤੇ ਰਹੀਮੂ ਆਪਣੀ ਬਿਮਾਰ ਪਈ ਮਾਂ ਦੀ ਪਰਵਾਹ ਇਸ ਕਰਕੇ ਨਹੀਂ ਸਨ ਕਰਦੇ, ਕਿਉਂਕਿ ਉਨ੍ਹਾਂ ਕੋਲ ਅਖਰੋਟ ਤੇ ਕੌਡੀਆਂ ਖੇਡਣ, ਗੁਲੇਲਾਂ ਫੜ ਕੇ ਸ਼ਿਕਾਰ ਖੇਡਣ, ਲੜਨ-ਝਗੜਨ ਤੇ ਗਲੀਆਂ ਕੱਛਣ ਦੇ ਕੰਮਾਂ ਤੋਂ ਵਿਹਲ ਹੀ ਨਹੀਂ ਸੀ। ਉਹ ਬੁਰੀ ਤਰ੍ਹਾਂ ਨੈਤਿਕ ਗਿਰਾਵਟ ਦੇ ਸ਼ਿਕਾਰ ਹੋ ਚੁੱਕੇ ਸਨ ।

ਪ੍ਰਸ਼ਨ 2. ਆਥਣ ਸਮੇਂ ਘਰਾਂ ਨੂੰ ਮੁੜਦੇ ਵਾਗੀਆਂ ਨੂੰ ਵੇਖ ਕੇ ਕਰੀਮੂ ਅਤੇ ਰਹੀਮੂ ਕੀ ਸੋਚਦੇ ਸਨ?

ਉੱਤਰ : ਆਥਣ ਸਮੇਂ ਘਰਾਂ ਨੂੰ ਮੁੜਦੇ ਵਾਗੀਆਂ ਨੂੰ ਦੇਖ ਕੇ ਕਰੀਮੂ ਤੇ ਰਹੀਮੂ ਉਸ ਸਮੇਂ ਬਾਰੇ ਸੋਚਦੇ, ਜਦੋਂ ਉਨ੍ਹਾਂ ਦਾ ਪਿਓ ਜਿਊਂਦਾ ਸੀ। ਉਨ੍ਹਾਂ ਦੇ ਘਰ ਵਹਿੜਕੀ ਤੇ ਦੋ ਝੋਟੀਆਂ ਸਨ। ਉਹ ਤਿੰਨਾਂ ਨੂੰ ਚਾਰਦੇ ਹੁੰਦੇ ਸਨ ਤੇ ਵਾਗੀਆਂ ਵਾਂਗ ਹੀ ਹੇਕਾਂ ਲਾਉਂਦੇ ਘਰ ਮੁੜਦੇ ਹੁੰਦੇ ਸਨ।

ਪ੍ਰਸ਼ਨ 3. ਕਰੀਮੂ ਤੇ ਰਹੀਮੂ ਆਪਣੀ ਭੋਂ ਤੇ ਡੰਗਰ-ਵੱਛਾ ਖੁੱਸਣ ‘ਤੇ ਆਪਣੇ ਆਪ ਨੂੰ ਕਿਵੇਂ ਧਰਵਾਸ ਦਿੰਦੇ ਸਨ?

ਉੱਤਰ : ਕਰੀਮੂ ਤੇ ਰਹੀਮੂ ਆਪਣੀ ਭੋਂ ਤੇ ਡੰਗਰ-ਵੱਛਾ ਖੁੱਸਣ ਤੇ ਇੰਨੀ ਨੈਤਿਕ ਗਿਰਾਵਟ ਦਾ ਸ਼ਿਕਾਰ ਹੋ ਚੁੱਕੇ ਸਨ ਕਿ ਉਹ ਅੰਦਰੋਂ ਦੁਖੀ ਤਾਂ ਸਨ, ਪਰੰਤੂ ਆਪਣੇ ਆਪ ਨੂੰ ਧਰਵਾਸ ਦਿੰਦੇ ਹੋਏ ਕਹਿੰਦੇ ਸਨ ਕਿ ਚਲੋ ਚੰਗਾ ਹੋਇਆ, ਇਹ ਟੰਟਾ ਗਲੋਂ ਲੱਥਾ। ਕੀ ਲੈਣਾ ਗਲ ਫਾਹ ਪਾ ਕੇ।

ਪ੍ਰਸ਼ਨ 4. ਕਰੀਮੂ ਤੇ ਰਹੀਮੂ ਬਾਰੇ ਪਿੰਡ ਦੇ ਲੋਕਾਂ ਦੀ ਰਾਏ ਕੀ ਸੀ?

ਉੱਤਰ : ਪਿੰਡ ਦੇ ਲੋਕ ਕਰੀਮੂ ਤੇ ਰਹੀਮੂ ਜੋ ਕਿ ਸੋਲਾਂ ਤੇ ਪੰਦਰਾਂ ਸਾਲਾਂ ਦੇ ਸਨ, ਨੂੰ ਅਖ਼ਰੋਟ ਤੇ ਕੌਡੀਆਂ ਖੇਡਦੇ, ਲੜਦੇ-ਝਗੜਦੇ, ਗੁਲੇਲਾਂ ਲੈ ਕੇ ਘੁੰਮਦੇ, ਗਲੀਆਂ ਕੱਛਦੇ ਤੇ ਇਸ ਤਰ੍ਹਾਂ ਵਿਹਲੇ ਰਹਿੰਦੇ ਦੇਖ ਕੇ ਮੂੰਹ ਨਹੀਂ ਸਨ ਲਾਉਂਦੇ। ਪਿੰਡ ਦਾ ਕੋਈ ਹੋਰ ਮੁੰਡਾ ਉਨ੍ਹਾਂ ਦੇ ਨਾਲ ਨਾ ਖੇਡਦਾ। ਲੋਕ ਉਨ੍ਹਾਂ ਬਾਰੇ ਭਾਂਤ-ਭਾਂਤ ਦੀਆਂ ਗੱਲਾਂ ਕਰਦੇ, ਉਨ੍ਹਾਂ ਨੂੰ ਗਵਾਰ ਤੇ ਚੋਰ ਸਮਝਦੇ। ਪਿੰਡ ਵਿਚ ਕਿਤੇ ਚੋਰੀ ਹੋ ਜਾਂਦੀ, ਛੱਲੀਆਂ ਭੱਜਦੀਆਂ ਜਾਂ ਕਪਾਹ ਚੁਗੀ ਜਾਂਦੀ, ਤਾਂ ਲੋਕਾਂ ਦਾ ਪਹਿਲਾ ਸ਼ੱਕ ਕਰੀਮੂ ਅਤੇ ਰਹੀਮੂ ਉੱਤੇ ਹੁੰਦਾ, ਭਾਵੇਂ ਤਲਾਸ਼ੀ ਲੈਣ ਤੇ ਕਦੇ ਉਨ੍ਹਾਂ ਦੇ ਘਰੋਂ ਕੁੱਝ ਨਹੀਂ ਸੀ ਮਿਲਿਆ।

ਪ੍ਰਸ਼ਨ 5 ਮਾਂ ਨੂੰ ਆਪਣੀਆਂ ਮੁਰਕੀਆਂ ਬਾਰੇ ਪੁੱਤਰਾਂ ‘ਤੇ ਕੀ ਸ਼ੱਕ ਸੀ?

ਉੱਤਰ : ਮਰਨ ਕੰਢੇ ਪਈ ਕਰੀਮੂ ਤੇ ਰਹੀਮੂ ਦੀ ਮਾਂ ਨੂੰ ਸ਼ੱਕ ਸੀ ਕਿ ਉਸ ਦੇ ਵਿਹਲੇ ਰਹਿਣ ਵਾਲੇ ਤੇ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਘਰ ਦੀਆਂ ਚੀਜ਼ਾਂ ਵੇਚਣ ਵਾਲੇ ਉਸ ਦੇ ਦੋਵੇਂ ਪੁੱਤਰ ਉਸ ਦੇ ਮਰਨ ਮਗਰੋਂ ਉਸ ਦੇ ਕੰਨਾਂ ਦੀਆਂ ਮੁਰਕੀਆਂ ਵੀ ਲਹ ਲੈਣਗੇ ਤੇ ਫਿਰ ਉਨ੍ਹਾਂ ਨੂੰ ਵੇਚ ਦੇਣਗੇ। ਇਸੇ ਕਰਕੇ ਉਹ ਉਨ੍ਹਾਂ ਨੂੰ ਆਪਣਾ ਮੁਰਕੀਆਂ ਨਾਲ ਲਗਾਓ ਦੱਸਦੀ ਹੋਈ ਉਨ੍ਹਾਂ ਨੂੰ ਕਹਿੰਦੀ ਹੈ ਕਿ ਜਦੋਂ ਉਹ ਮਰ ਗਈ, ਤਾਂ ਉਹ ਇਨ੍ਹਾਂ ਮੁਰਕੀਆਂ ਨੂੰ ਜਿਨ੍ਹਾਂ ਨੂੰ ਉਹ ਸਾਂਭ-ਸਾਂਭ ਕੇ ਰੱਖਦੀ ਹੈ, ਉਸ ਦੇ ਨਾਲ ਹੀ ਕਬਰ ਵਿਚ ਦਬਾ ਦੇਣ।

ਪ੍ਰਸ਼ਨ 6. ਕਰੀਮੂ ਤੇ ਰਹੀਮੂ ਦੀ ਮਾਂ ਨੂੰ ਆਪਣੀਆਂ ਮੁਰਕੀਆਂ ਨਾਲ ਇੰਨਾਂ ਮੋਹ ਕਿਉਂ ਸੀ?

ਉੱਤਰ : ਕਰੀਮੂ ਤੇ ਰਹੀਮੂ ਦੀ ਮਾਂ ਦਾ ਆਪਣੀਆਂ ਮੁਰਕੀਆਂ ਨਾਲ ਇੰਨਾ ਮੋਹ ਇਸ ਕਰਕੇ ਸੀ, ਕਿਉਂਕਿ ਇਹ ਉਸ ਦੇ ਪਤੀ ਨੇ ਉਸ ਨੂੰ ਵਿਆਹ ਵੇਲੇ ਬਣਵਾ ਕੇ ਦਿੱਤੀਆਂ ਸਨ। ਫਿਰ ਜਦੋਂ ਉਹ ਸਭ ਕੁੱਝ ਜੂਏ ਵਿਚ ਹਾਰ ਗਿਆ ਤੇ ਬਹੁਤ ਔਖੇ ਦਿਨ ਆ ਨੇ ਗਏ ਤਾਂ ਉਹ ਉਸ (ਪਤਨੀ) ਦੇ ਕਹਿਣ ‘ਤੇ ਵੀ ਮੁਰਕੀਆਂ ਵੇਚਣ ਲਈ ਤਿਆਰ ਨਹੀਂ ਸੀ ਹੋਇਆ ਤੇ ਕਹਿਣ ਲੱਗਾ ਕਿ ਉਹ ਇਹ ਮੁਰਕੀਆਂ ਸਾਰੀ ਉਮਰ ਹੀ ਉਸ ਦੇ ਕੰਨਾਂ ਵਿਚ ਲਮਕਦੀਆਂ ਵੇਖਣੀਆਂ ਚਾਹੁੰਦਾ ਹੈ। ਇਸ ਤਰ੍ਹਾਂ ਉਸ ਦਾ ਆਪਣੀਆਂ ਮੁਰਕੀਆਂ ਨਾਲ ਭਾਵਕ ਸੰਬੰਧ ਹੋਣ ਕਰਕੇ ਹੀ ਇੰਨਾ ਮੋਹ ਸੀ ਤੇ ਉਹ ਨਹੀਂ ਸੀ ਚਾਹੁੰਦੀ ਕਿ ਉਸ ਦੇ ਮਰਨ ਮਗਰੋਂ ਉਸ ਦੇ ਪੁੱਤਰ ਉਸ ਦੇ ਪਤੀ ਦੀ ਯਾਦ ਉਸਦੀਆਂ ਮੁਰਕੀਆਂ ਲਾਹ ਲੈਣ।

ਪ੍ਰਸ਼ਨ 7. ”ਕਬਰ ਵਿਚ…….. ,ਮੇਰੇ ਨਾਲ ਦਬਾ ਦੇਣੀਆਂ…… .ਮੇਰੀਆਂ ਮੁਰਕੀਆਂ ਤੁਹਾਡੇ ਅੱਬਾ ਦੀ ਯਾਦ।’ ਕਲਪਨਾ ਵਿਚ ਕਬਰ ‘ਚੋਂ ਆਏ ਮਾਂ ਦੇ ਬੋਲਾਂ ਨੇ ਕਰੀਮੂ ਤੇ ਰਹੀਮੂ ‘ਤੇ ਕੀ ਅਸਰ ਪਾਇਆ?

ਉੱਤਰ : ਮਾਂ ਦੇ ਇਨ੍ਹਾਂ ਬੋਲਾਂ ਨੇ ਕਰੀਮੂ ਤੇ ਰਹੀਮੂ ਦੇ ਮਨ ਉੱਤੇ ਇੰਨਾ ਅਸਰ ਪਾਇਆ ਕਿ ਉਨ੍ਹਾਂ ਵਿਚ ਮਾਂ ਦੀ ਕਬਰ ਪੁੱਟ ਕੇ ਉਸਦੀਆਂ ਮੁਰਕੀਆਂ ਲਾਹੁਣ ਦੀ ਸੱਤਿਆ ਹੀ ਨਾ ਰਹੀ। ਦੋਹਾਂ ਦੇ ਹੱਥਾਂ ਵਿਚੋਂ ਕਹੀ ਤੇ ਕੁਦਾਲਾ ਡਿਗ ਪਏ ਤੇ ਉਹ ਅੱਖਾਂ ਵਿਚ ਅੱਥਰੂ ਭਰਦੇ ਹੋਏ ਘਰ ਨੂੰ ਵਾਪਸ ਮੁੜ ਪਏ।