CBSEClass 9th NCERT PunjabiEducationPunjab School Education Board(PSEB)

ਮੁਰਕੀਆਂ : ਵਸਤੁਨਿਸ਼ਠ ਪ੍ਰਸ਼ਨ


ਪ੍ਰਸ਼ਨ 1. ‘ਮੁਰਕੀਆਂ’ ਕਹਾਣੀ ਦਾ ਲੇਖਕ ਕੌਣ ਹੈ?

ਉੱਤਰ : ਨੌਰੰਗ ਸਿੰਘ ।

ਪ੍ਰਸ਼ਨ 2. ਮਾਂ/ਕਰੀਮੂ/ਰਹੀਮੂ ਕਿਸ ਕਹਾਣੀ ਦੇ ਪਾਤਰ ਹਨ?

ਉੱਤਰ : ਮੁਰਕੀਆਂ ।

ਪ੍ਰਸ਼ਨ 3. ‘ਮੁਰਕੀਆਂ’ ਕਹਾਣੀ ਵਿਚਲੇ ਬੱਚਿਆਂ ਦੇ ਕੀ ਨਾਂ ਹਨ?

ਉੱਤਰ : ਕਰੀਮੂ ਤੇ ਰਹੀਮੂ ।

ਪ੍ਰਸ਼ਨ 4. ਖ਼ਾਲੀ ਥਾਂ ਭਰੋ-

………….ਕਹਾਣੀ ਵਿਚ ਮਾਂ ਬਿਮਾਰ ਹੈ ਤੇ ਉਹ ਮਰਨ ਪਿੱਛੋਂ ਕਬਰ ਵਿਚ ਦਬਾ ਦਿੱਤੀ ਜਾਂਦੀ ਹੈ।

ਉੱਤਰ : ਕਰਾਮਾਤ ।

ਪ੍ਰਸ਼ਨ 5. ‘ਕਰੀਮੂ ਤੇ ਰਹੀਮੂ ਅਖਰੋਟ ਖੇਡਦੇ ਹਨ। ਇਹ ਕਥਨ ਸਹੀ ਹੈ ਜਾਂ ਗ਼ਲਤ?

ਉੱਤਰ : ਸਹੀ ।

ਪ੍ਰਸ਼ਨ 6. ਕਰੀਮੂ ਅਤੇ ਰਹੀਮੂ ਵਿਚੋਂ ਵੱਡਾ ਭਰਾ ਕੌਣ ਸੀ?

ਉੱਤਰ : ਕਰੀਮੂ ।

ਪ੍ਰਸ਼ਨ 7. ਕਰੀਮੂ ਤੇ ਰਹੀਮੂ ਕੀ ਕਰਦੇ ਲੜ ਪਏ?

ਉੱਤਰ : ਅਖਰੋਟ ਖੇਡਦੇ ।

ਪ੍ਰਸ਼ਨ 8. ਕਰੀਮੂ ਨੇ ਰਹੀਮੂ ਦੇ ਕਿੱਥੇ ਹੂਰਾ ਮਾਰਿਆ?

ਉੱਤਰ : ਦੰਦਾਂ ‘ਤੇ ।

ਪ੍ਰਸ਼ਨ 9. ਬਿਮਾਰ ਮਾਂ ਕੀ ਮੰਗ ਰਹੀ ਸੀ?

ਉੱਤਰ : ਪਾਣੀ ।

ਪ੍ਰਸ਼ਨ 10. ਕਰੀਮੂ ਤੇ ਰਹੀਮੂ ਦਾ ਬਿਮਾਰ ਮਾਂ ਪ੍ਰਤੀ ਰਵੱਈਆ ਕੀ ਸੀ?

ਉੱਤਰ : ਬੇਪਰਵਾਹ ਸਨ ।

ਪ੍ਰਸ਼ਨ 11. ਕਰੀਮੂ ਤੇ ਰਹੀਮੂ ਨੂੰ ਪਿੰਡ ਵਿਚ ਕੋਈ ਮੂੰਹ ਕਿਉਂ ਨਹੀਂ ਸੀ ਲਾਉਂਦਾ?

ਉੱਤਰ : ਵਿਹਲੜ, ਗ਼ੈਰ ਜ਼ਿੰਮੇਵਾਰ ਤੇ ਆਵਾਰਾਗਰਦ ਹੋਣ ਕਰਕੇ ।

ਪ੍ਰਸ਼ਨ 12. ਕਰੀਮੂ ਦੀ ਉਮਰ ਕਿੰਨੀ ਸੀ?

ਉੱਤਰ : ਸੋਲਾਂ ਸਾਲ ।

ਪ੍ਰਸ਼ਨ 13. ਰਹੀਮੂ ਦੀ ਉਮਰ ਕਿੰਨੀ ਸੀ?

ਉੱਤਰ : ਚੌਦਾਂ ਸਾਲ ।

ਪ੍ਰਸ਼ਨ 14. ਮਾਂ ਨੂੰ ਬਿਮਾਰ ਪਿਆ ਕਿੰਨਾ ਚਿਰ ਹੋ ਗਿਆ ਸੀ?

ਉੱਤਰ : ਮਹੀਨੇ ਤੋਂ ਉੱਪਰ ।

ਪ੍ਰਸ਼ਨ 15. ਕਰੀਮੂ ਤੇ ਰਹੀਮੂ ਦੇ ਪਿਤਾ ਦੇ ਹੁੰਦਿਆਂ ਉਨ੍ਹਾਂ ਕੋਲ ਕਿਹੜੇ ਪਸੂ ਸਨ?

ਉੱਤਰ : ਦੋ ਝੋਟੀਆਂ ਤੇ ਇਕ ਵਹਿੜਕੀ ।

ਪ੍ਰਸ਼ਨ 16. ਬਿਮਾਰ ਮਾਂ ਦੇ ਇਲਾਜ ਲਈ ਡਾਕਟਰ ਜਾਂ ਹਕੀਮ ਕਿਉਂ ਨਹੀਂ ਸੀ ਬੁਲਾਇਆ ਗਿਆ?

ਉੱਤਰ : ਗ਼ਰੀਬੀ ਕਾਰਨ ।

ਪ੍ਰਸ਼ਨ 17. ਕਰੀਮੂ ਤੇ ਰਹੀਮੂ ਕਿਹੜੀ ਚੀਜ਼ ਲੈ ਕੇ ਸ਼ਿਕਾਰ ਖੇਡਣ ਜਾਂਦੇ?

ਉੱਤਰ : ਗੁਲੇਲਾਂ ਤੇ ਗੋਲੀਆਂ ।

ਪ੍ਰਸ਼ਨ 18. ਕਰੀਮੂ ਤੇ ਰਹੀਮੂ ਦੇ ਪਿਓ ਨੇ ਮੱਝਾਂ ਤੇ ਪੈਲੀਆਂ ਕਿਸ ਕੰਮ ਵਿਚ ਗੁਆਈਆਂ ਸਨ?

ਉੱਤਰ : ਜੂਏ ਵਿਚ ।

ਪ੍ਰਸ਼ਨ 19. ਕਰੀਮੂ ਤੇ ਰਹੀਮੂ ਗੈਰ-ਜ਼ਿੰਮੇਵਾਰ ਸੁਭਾ ਵਾਲੇ ਕਿਉਂ ਬਣੇ ਸਨ?

ਉੱਤਰ : ਪਿਓ ਦੀ ਗ਼ੈਰ-ਜ਼ਿੰਮੇਵਾਰੀ ਕਾਰਨ ।

ਪ੍ਰਸ਼ਨ 20. ਪਿੰਡ ਵਿਚ ਜੇਕਰ ਕੋਈ ਚੋਰੀ ਹੁੰਦੀ, ਤਾਂ ਲੋਕਾਂ ਦਾ ਪਹਿਲਾ ਸ਼ੱਕ ਕਿਸ ਉੱਤੇ ਜਾਂਦਾ?

ਜਾਂ

ਪ੍ਰਸ਼ਨ. ਪਿੰਡ ਵਿਚ ਕਿਸੇ ਦੀਆਂ ਛੱਲੀਆਂ ਟੁੱਟਦੀਆਂ ਜਾਂ ਕਪਾਹ ਚੁੱਕੀ ਜਾਂਦੀ ਤੇ ਸ਼ੱਕ ਕਿਸ ‘ਤੇ ਜਾਂਦਾ?

ਉੱਤਰ : ਕਰੀਮੂ ਤੇ ਰਹੀਮੂ ਉੱਤੇ ।

ਪ੍ਰਸ਼ਨ 21. ਬਿਮਾਰ ਮਾਂ ਰਾਤ ਵੇਲੇ ਕਰੀਮੂ ਤੇ ਰਹੀਮੂ ਨੂੰ ਉਨ੍ਹਾਂ ਦੇ ਪਿਓ ਬਾਰੇ ਕਿਹੋ ਜਿਹੀਆਂ ਗੱਲਾਂ ਸੁਣਾਉਂਦੀ?

ਉੱਤਰ : ਬਹੁਤ ਸੋਗੀ ।

ਪ੍ਰਸ਼ਨ 22. ਕਰੀਮੂ ਤੇ ਰਹੀਮੂ ਦੇ ਪਿਤਾ ਨੂੰ ਕੀ ਖੇਡਣ ਦੀ ਆਦਤ ਸੀ?

ਉੱਤਰ : ਜੂਆ ।

ਪ੍ਰਸ਼ਨ 23. ਜੂਏ ਵਿਚ ਸਭ ਕੁੱਝ ਹਾਰਨ ਪਿੱਛੋਂ ਘਰ ਵਿਚ ਤੰਗੀਆਂ ਆਉਣ ਦੇ ਬਾਵਜੂਦ ਕਰੀਮੂ ਤੇ ਰਹੀਮੂ ਦਾ ਅੱਬਾ (ਪਿਓ) ਕਿਹੜੀ ਚੀਜ਼ ਵੇਚਣ ਲਈ ਤਿਆਰ ਨਹੀਂ ਸੀ ਹੋਇਆ?

ਉੱਤਰ : ਕਰੀਮੂ ਤੇ ਰਹੀਮੂ ਦੀ ਮਾਂ ਦੀਆਂ ਮੁਰਕੀਆ।

ਪ੍ਰਸ਼ਨ 24. ਕਰੀਮੂ ਤੇ ਰਹੀਮੂ ਦਾ ਬਾਪ ਕਿਹੜੀ ਚੀਜ਼ ਹਮੇਸ਼ਾਂ ਉਨ੍ਹਾਂ ਦੀ ਮਾਂ ਦੇ ਕੰਨਾਂ ਵਿਚ ਦੇਖਣੀ ਚਾਹੁੰਦਾ ਸੀ?

ਉੱਤਰ : ਲਮਕਦੀਆਂ ਮੁਰਕੀਆ ।

ਪ੍ਰਸ਼ਨ 25. ਮਾਂ ਨੇ ਕਰੀਮੂ ਤੇ ਰਹੀਮੂ ਨੂੰ ਆਪਣੇ ਮਰਨ ਮਗਰੋਂ ਕਿਹੜੀ ਚੀਜ਼ ਆਪਣੇ ਨਾਲ ਹੀ ਕਬਰ ਵਿਚ ਦਬਾ ਦੇਣ ਲਈ ਕਿਹਾ?

ਉੱਤਰ : ਕੰਨਾਂ ਵਿਚ ਪਈਆਂ ਮੁਰਕੀਆਂ ।

ਪ੍ਰਸ਼ਨ 26. ਕਰੀਮੂ ਤੇ ਰਹੀਮੂ ਦੀ ਮਾਂ ਮੁਰਕੀਆਂ ਨੂੰ ਕਿਉਂ ਆਪਣੇ ਕੰਨਾਂ ਨਾਲੋਂ ਵੱਖ ਨਹੀਂ ਸੀ ਕਰਨਾ ਚਾਹੁੰਦੀ?

ਉੱਤਰ : ਉਨ੍ਹਾਂ ਦੇ ਅੱਬਾ ਦੀ ਯਾਦ ਵਜੋਂ ।

ਪ੍ਰਸ਼ਨ 27. ਰਾਤ ਦੀ ਖ਼ਾਮੋਸ਼ੀ ਵਿਚ ਕਿਸ ਦੀ ਅਵਾਜ਼ ਕਰੀਮੂ ਤੇ ਰਹੀਮੂ ਦੇ ਕੰਨਾਂ ਵਿੱਚ ਗੂੰਜੀ?

ਉੱਤਰ : ਮਾਂ ਦੀ ।

ਪ੍ਰਸ਼ਨ 28. ‘ਤਾਰਿਆਂ ਦੀ ਲੇ ਵਿਚ ਬੱਚਿਆਂ ਨੇ ਘਰ ਮੁੜ ਕੇ ਜਾਂਦਿਆਂ ਸੁਖ ਮਹਿਸੂਸ ਕੀਤਾ। ਇਹ ਕਥਨ ਸਹੀ ਹੈ ਜਾਂ ਗ਼ਲਤ?

ਉੱਤਰ : ਗ਼ਲਤ ।

ਪ੍ਰਸ਼ਨ 29. ਮਾਂ ਦੇ ਮਰਨ ਤੇ ਕਰੀਮੂ ਤੇ ਰਹੀਮੂ ਦੀ ਸਹਾਇਤਾ ਲਈ ਕੌਣ ਪੁੱਜਾ?

ਉੱਤਰ : ਕੋਈ ਵੀ ਨਹੀਂ ।

ਪ੍ਰਸ਼ਨ 30. ‘ਕਰੀਮੂ ਤੇ ਰਹੀਮੂ ਆਪਣੇ ਅੰਦਰ ਬਚੀ ਕੁੱਝ ਇਨਸਾਨੀਅਤ ਕਰਕੇ ਮੁਰਕੀਆਂ ਲੈਣ ਲਈ ਆਪਣੀ ਮਾਂ ਦੀ ਕਬ ਨਾ ਪੁੱਟ ਸਕੇ। ਇਹ ਕਥਨ ਸਹੀ ਹੈ ਜਾਂ ਗਲਤ?

ਉੱਤਰ : ਸਹੀ ।

ਪ੍ਰਸ਼ਨ 31. ਕਿਹੜੀ ਗੱਲ ਨੇ ਕਰੀਮੂ ਤੇ ਰਹੀਮੂ ਨੂੰ ਮਾਂ ਦੀ ਕਬਰ ਪੁੱਟਣ ਦਾ ਰਾਹ ਚੁਣਨ ਲਈ ਮਜਬੂਰ ਕੀਤਾ?

ਉੱਤਰ : ਭੁੱਖ ਤੇ ਗ਼ਰੀਬੀ ਨੇ ।