ਮੁਗ਼ਲਾਂ ਦੇ ਅਧੀਨ ਪੰਜਾਬ ਵਿੱਚ ਸਿੱਖਿਆ ਪ੍ਰਬੰਧ
ਪ੍ਰਸ਼ਨ. ਮੁਗ਼ਲਾਂ ਦੇ ਅਧੀਨ ਪੰਜਾਬ ਵਿੱਚ ਸਿੱਖਿਆ ਦਾ ਕੀ ਪ੍ਰਬੰਧ ਸੀ?
ਉੱਤਰ : ਮੁਗ਼ਲਕਾਲੀਨ ਯੁੱਗ ਵਿੱਚ ਲੋਕਾਂ ਨੂੰ ਸਿੱਖਿਆ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਸੀ।
ਹਿੰਦੂ ਆਪਣੀ ਮੁੱਢਲੀ ਸਿੱਖਿਆ ਮੰਦਰਾਂ ਵਿੱਚ ਅਤੇ ਮੁਸਲਮਾਨ ਇਹ ਸਿੱਖਿਆ ਮਸਜਿਦਾਂ ਵਿੱਚ ਪ੍ਰਾਪਤ ਕਰਦੇ ਸਨ। ਇਹ ਲੋਕਾਂ ਦੁਆਰਾ ਦਿੱਤੇ ਗਏ ਦਾਨ ‘ਤੇ ਚਲਦੇ ਸਨ। ਇੱਥੇ ਵਿਦਿਆਰਥੀਆਂ ਨੂੰ ਆਪੋ ਆਪਣੇ ਧਰਮਾਂ ਸੰਬੰਧੀ ਵੀ ਸਿੱਖਿਆ ਦਿੱਤੀ ਜਾਂਦੀ ਸੀ।
ਮੁਸਲਮਾਨਾਂ ਦੇ ਮੁਕਾਬਲੇ ਹਿੰਦੂ ਸਿੱਖਿਆ ਵਿੱਚ ਵਧੇਰੇ ਦਿਲਚਸਪੀ ਲੈਂਦੇ ਸਨ। ਵਿਦਿਆਰਥੀਆਂ ਤੋਂ ਕੋਈ ਫ਼ੀਸ ਨਹੀਂ ਸੀ ਲਈ ਜਾਂਦੀ। ਉਹ ਆਪਣੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਗੁਰੂ ਨੂੰ ਕੁਝ ਦੱਖਣਾ ਦਿੰਦੇ ਸਨ।
ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਪੰਜਾਬ ਵਿੱਚ ਲਾਹੌਰ, ਮੁਲਤਾਨ, ਸਿਆਲਕੋਟ, ਜਲੰਧਰ, ਸੁਲਤਾਨਪੁਰ, ਬਟਾਲਾ, ਅੰਬਾਲਾ, ਸਰਹਿੰਦ ਆਦਿ ਥਾਂਵਾਂ ‘ਤੇ ਮਦਰੱਸੇ ਬਣੇ ਹੋਏ ਸਨ। ਸਰਕਾਰ ਇਨ੍ਹਾਂ ਨੂੰ ਮਾਲੀ ਸਹਾਇਤਾ ਦਿੰਦੀ ਸੀ।
ਇਸ ਕਾਲ ਵਿੱਚ ਇਸਤਰੀਆਂ ਦੀ ਸਿੱਖਿਆ ਵੱਲ ਕੋਈ ਧਿਆਨ ਨਹੀਂ ਸੀ ਦਿੱਤਾ ਜਾਂਦਾ। ਕੇਵਲ ਉੱਚ ਘਰਾਣੇ ਦੀਆਂ ਕੁਝ ਇਸਤਰੀਆਂ ਸਿੱਖਿਆ ਪ੍ਰਾਪਤ ਕਰਦੀਆਂ ਸਨ। ਇਨ੍ਹਾਂ ਦੀ ਸਿੱਖਿਆ ਦਾ ਪ੍ਰਬੰਧ ਘਰਾਂ ਵਿੱਚ ਹੀ ਨਿੱਜੀ ਤੌਰ ‘ਤੇ ਕੀਤਾ ਜਾਂਦਾ ਸੀ।
प्रश्न. मुगलों के अधीन पंजाब में शिक्षा की व्यवस्था क्या थी?
उत्तर: मुगल काल में लोगों को शिक्षित करना सरकार की जिम्मेदारी नहीं थी।
हिंदु अपनी प्राथमिक शिक्षा मंदिरों में और मुसलमानों मस्जिदों में प्राप्त करते थे। ये लोगों के दान से चलते थे। यहां विद्यार्थियों को अपने-अपने धर्मों के बारे में भी शिक्षा दी जाती थी।
मुसलमानों की तुलना में हिंदू शिक्षा में अधिक रुचि रखते थे। विद्यार्थियों से कोई शुल्क नहीं लिया जाता था। वे अपनी पढ़ाई पूरी करने के बाद गुरु को कुछ दक्षिणा दिया करते थे।
पंजाब में उच्च शिक्षा प्राप्त करने के लिए लाहौर, मुल्तान, सियालकोट, जालंधर, सुल्तानपुर, बटाला, अम्बाला, सरहिन्द आदि स्थानों पर मदरसों का निर्माण किया गया। सरकार उन्हें आर्थिक सहायता देती थी।
इस काल में स्त्रियों की शिक्षा पर कोई ध्यान नहीं दिया जाता था। उच्च परिवारों की केवल कुछ महिलाएँ ही शिक्षित थीं। उनकी शिक्षा का प्रबंधन घर पर ही निजी तौर पर किया जाता था।
Question. What was the system of education in Punjab under the Mughals?
Answer: During the Mughal period, it was not the responsibility of the government to educate the people.
Hindus received their primary education in temples and Muslims in mosques. These were run on donations from people. Here students were also taught about their respective religions.
Hindus were more interested in education than Muslims. No fee was charged from the students. After completing their studies they used to give some Dakshina to the Guru.
To provide higher education in Punjab, madrassas were built in places like Lahore, Multan, Sialkot, Jalandhar, Sultanpur, Batala, Ambala, Sirhind, etc. The government used to provide them with financial assistance.
During this period, no attention was paid to women’s education. Only a few women from high families were educated. Their education was managed privately at home.