CBSEEducationHistoryHistory of Punjabਅਨੁਵਾਦ (Translation)

ਮੁਗ਼ਲਕਾਲੀਨ ਪੰਜਾਬ ਵਿੱਚ ਲੋਕਾਂ ਦੇ ਮਨੋਰੰਜਨ ਦੇ ਸਾਧਨ


ਪ੍ਰਸ਼ਨ. ਮੁਗ਼ਲਕਾਲੀਨ ਪੰਜਾਬ ਵਿੱਚ ਲੋਕਾਂ ਦੇ ਮਨੋਰੰਜਨ ਦੇ ਕੀ ਮੁੱਖ ਸਾਧਨ ਸਨ?

ਉੱਤਰ : ਮੁਗ਼ਲਕਾਲੀਨ ਪੰਜਾਬ ਦੇ ਲੋਕ ਕਈ ਢੰਗਾਂ ਨਾਲ ਆਪਣਾ ਮਨੋਰੰਜਨ ਕਰਦੇ ਸਨ।

ਉੱਚ ਸ਼੍ਰੇਣੀ ਦੇ ਲੋਕ ਆਪਣਾ ਮਨੋਰੰਜਨ ਸ਼ਿਕਾਰ ਕਰਕੇ, ਰੱਥਾਂ ਦੀ ਦੌੜ ਵਿੱਚ ਹਿੱਸਾ ਲੈ ਕੇ, ਚੌਗਾਨ ਖੇਡ ਕੇ, ਕਬੂਤਰਬਾਜ਼ੀ ਕਰਕੇ, ਹਾਥੀਆਂ ਅਤੇ ਮੁਰਗਿਆਂ ਦੀ ਲੜਾਈ ਦੇਖ ਕੇ, ਤੈਰਾਕੀ ਕਰਕੇ, ਸ਼ਤਰੰਜ ਤੇ ਚੌਪੜ ਖੇਡ ਕੇ ਅਤੇ ਮਹਿਫ਼ਲਾਂ ਵਿੱਚ ਹਿੱਸਾ ਲੈ ਕੇ ਕਰਦੇ ਸਨ।

ਆਮ ਲੋਕੀਂ ਆਪਣਾ ਮਨੋਰੰਜਨ ਸੰਗੀਤ, ਨਾਚ-ਭੰਗੜੇ, ਕੁਸ਼ਤੀਆਂ ਕਰਕੇ, ਦੌੜਾਂ ਵਿੱਚ ਹਿੱਸਾ ਲੈ ਕੇ, ਜਾਦੂਗਰਾਂ ਅਤੇ ਉੱਤ ਮਦਾਰੀਆਂ ਦੇ ਤਮਾਸ਼ੇ ਵੇਖ ਕੇ ਅਤੇ ਤਾਸ਼ ਖੇਡ ਕੇ ਕਰਦੇ ਸਨ। ਇਨ੍ਹਾਂ ਤੋਂ ਇਲਾਵਾ ਲੋਕ ਤਿਉਹਾਰ ਅਤੇ ਮੇਲਿਆਂ ਵਿੱਚ ਵੱਧ ਵੱਚ ਲੱਗਾ ਚੜ੍ਹ ਕੇ ਹਿੱਸਾ ਲੈਂਦੇ ਸਨ।

ਹਿੰਦੂਆਂ ਦੇ ਪ੍ਰਮੁੱਖ ਤਿਉਹਾਰ ਦੀਵਾਲੀ, ਦੁਸਹਿਰਾ, ਵਿਸਾਖੀ, ਲੋਹੜੀ, ਹੋਲੀ, ਸ਼ਿਵਰਾਤ੍ਰੀ ਤੇ ਰਾਮਨੌਮੀ ਆਦਿ ਸਨ।

ਮੁਸਲਮਾਨਾਂ ਦੇ ਮੁੱਖ ਤਿਉਹਾਰ ਈਦ, ਸ਼ਬ-ਏ-ਬਾਰਾਤ ਅਤੇ ਨੌਰੋਜ ਸਨ। ਇਨ੍ਹਾਂ ਤੋਂ ਇਲਾਵਾ ਸੂਫ਼ੀ
ਦਰਗਾਹਾਂ ‘ਤੇ ਵੀ ਭਾਰੀ ਮੇਲੇ ਲਗਦੇ ਸਨ।

ਸਿੱਖ ਵਿਸਾਖੀ ਅਤੇ ਦੀਵਾਲੀ ਦੇ ਮੌਕਿਆਂ ‘ਤੇ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਬੜੇ ਉਤਸ਼ਾਹ ਨਾਲ ਇਕੱਠੇ ਹੁੰਦੇ ਸਨ।


प्रश्न. मुगलकालीन पंजाब में लोगों के मनोरंजन के मुख्य साधन क्या थे?

उत्तर: मुगलकालीन पंजाब के लोग अनेक प्रकार से अपना मनोरंजन करते थे।

उच्च वर्ग शिकार करके, रथ दौड़ में भाग लेकर, चौगान खेलकर, कबूतर का शिकार करके, हाथी और मुर्गों की लड़ाई देखकर, तैराकी करके, शतरंज और हेलिकॉप्टर खेलकर और त्योहारों में भाग लेकर अपना मनोरंजन करते थे।

आम लोग संगीत, नृत्य, कुश्ती, दौड़ में भाग लेने, जादूगरों और चुड़ैलों के तमाशे देखने और ताश खेलने से अपना मनोरंजन करते थे।

इनके अलावा लोग त्योहारों और मेलों में भी बढ़-चढ़कर हिस्सा लेते थे।

हिंदुओं के प्रमुख त्योहार दीवाली, दशहरा, बैसाखी, लोहड़ी, होली, शिवरात्रि और रामनवमी आदि थे।

मुख्य मुस्लिम त्यौहार ईद, शब-ए-बारात और नौरोज़ थे। इस के अलावा सूफियों की दरगाहों पर विशाल मेले भी लगते थे।

बैसाखी और दीवाली के अवसर पर सिख बड़े उत्साह के साथ श्री हरमंदिर साहिब, अमृतसर में एकत्र होते थे।


Question. What were the main means of entertainment of the people in Mughal period Punjab?


Answer: The people of Mughal Punjab used to entertain themselves in many ways.

The upper classes entertained themselves by hunting, participating in chariot races, playing Chaugan, pigeon hunting, watching elephants and cockfights, swimming, playing chess, and participating in festivals.

The common people entertained themselves with music, dancing, wrestling, participating in races, watching the shows of magicians and witches, and playing cards.

Apart from these, people also participated enthusiastically in festivals and fairs.

The major festivals of Hindus were Diwali, Dussehra, Baisakhi, Lohri, Holi, Shivratri, and Ramnavami etc.

The main Muslim festivals were Eid, Shab-e-Barat, and Nowruz. Apart from this, huge fairs were also held at Sufi shrines.

On the occasion of Baisakhi and Diwali, Sikhs used to gather with great enthusiasm at Sri Harmandir Sahib, Amritsar.