CBSEEducationHistoryHistory of Punjabਅਨੁਵਾਦ (Translation)

ਮੁਗਲਕਾਲੀਨ ਪੰਜਾਬ ਦੇ ਵਣਜ ਤੇ ਵਪਾਰ


ਪ੍ਰਸ਼ਨ. ਮੁਗਲਕਾਲੀਨ ਪੰਜਾਬ ਦੇ ਵਣਜ ਤੇ ਵਪਾਰ ਸੰਬੰਧੀ ਤੁਸੀਂ ਕੀ ਜਾਣਦੇ ਹੋ?

ਉੱਤਰ : ਮੁਗਲਕਾਲੀਨ ਪੰਜਾਬ ਦਾ ਅੰਦਰੂਨੀ ਅਤੇ ਵਿਦੇਸ਼ੀ ਵਪਾਰ ਬਹੁਤ ਉੱਨਤ ਸੀ। ਇਸ ਦੇ ਕਈ ਕਾਰਨ ਸਨ।

ਪਹਿਲਾ, ਪੰਜਾਬ ਦੀ ਭੂਗੋਲਿਕ ਸਥਿਤੀ ਵਪਾਰਿਕ ਪੱਖ ਤੋਂ ਬਹੁਤ ਮਹੱਤਵਪੂਰਨ ਸੀ।

ਦੂਜਾ, ਇੱਥੋਂ ਦੇ ਆਵਾਜਾਈ ਦੇ ਸਾਧਨ ਉੱਨਤ ਸਨ।

ਤੀਜਾ, ਇੱਥੇ ਫ਼ਸਲਾਂ ਦੀ ਭਰਪੂਰ ਪੈਦਾਵਾਰ ਹੁੰਦੀ ਸੀ ਅਤੇ ਉਦਯੋਗ ਧੰਦੇ ਵੀ ਉੱਨਤ ਸਨ।

ਵਪਾਰ ਦਾ ਕੰਮ ਖੱਤਰੀਆਂ, ਬਾਣੀਆਂ, ਮਹਾਜਨਾਂ, ਅਰੋੜਿਆਂ, ਬੋਹਰਿਆਂ ਅਤੇ ਖੋਜਿਆਂ ਦੇ ਹੱਥਾਂ ਵਿੱਚ ਸੀ।

ਪੰਜਾਬ ਦਾ ਵਿਦੇਸ਼ੀ ਵਪਾਰ ਅਰਬ ਦੇਸ਼ਾਂ, ਅਫ਼ਗਾਨਿਸਤਾਨ, ਈਰਾਨ, ਤਿੱਬਤ, ਭੂਟਾਨ, ਸੀਰੀਆ, ਚੀਨ ਅਤੇ ਯੂਰਪੀ ਦੇਸ਼ਾਂ ਨਾਲ ਚਲਦਾ ਸੀ।

ਪੰਜਾਬ ਇਨ੍ਹਾਂ ਦੇਸ਼ਾਂ ਨੂੰ ਸੂਤੀ ਤੇ ਰੇਸ਼ਮੀ ਕੱਪੜੇ, ਸਾਲਾਂ, ਕੰਬਲ, ਅਨਾਜ, ਖੰਡ, ਨੀਲ ਅਤੇ ਲੂਣ ਆਦਿ ਦਾ ਨਿਰਯਾਤ ਕਰਦਾ ਸੀ।

ਇਨ੍ਹਾਂ ਦੇ ਬਦਲੇ ਪੰਜਾਬ ਇਨ੍ਹਾਂ ਦੇਸ਼ਾਂ ਤੋਂ ਵਧੀਆ ਨਸਲ ਦੇ ਘੋੜੇ, ਖੁਸ਼ਕ ਮੇਵੇ, ਐਸ਼ੋ-ਆਰਾਮ ਦੀਆਂ ਚੀਜ਼ਾਂ ਵਧੀਆ ਕਾਲੀਨ, ਰੇਸ਼ਮ, ਬਹੁਮੁੱਲੇ ਪੱਥਰਾਂ ਆਦਿ ਦਾ ਆਯਾਤ ਕਰਦਾ ਸੀ।

ਸਾਮਾਨ ਦੀ ਢੋਆ-ਢੁਆਈ ਲਈ ਗੱਡਿਆ ਊਠਾਂ, ਖੱਚਰਾਂ, ਘੋੜਿਆਂ ਅਤੇ ਬੈਲਾਂ ਦੀ ਵਰਤੋਂ ਕੀਤੀ ਜਾਂਦੀ ਸੀ।

ਇਨ੍ਹਾਂ ਤੋਂ ਇਲਾਵਾ ਜਲ ਮਾਰਗ ਤੋਂ ਸਾਮਾਨ ਲੈ ਜਾਣ ਲਈ ਕਿਸ਼ਤੀਆਂ ਦੀ ਵੀ ਵਰਤੋਂ ਕੀਤੀ ਜਾਂਦੀ ਸੀ।


प्रश्न. मुगलकालीन पंजाब के व्यापार और वाणिज्य के बारे में आप क्या जानते हैं?

उत्तर: मुगलकालीन पंजाब का आंतरिक और विदेशी व्यापार बहुत उन्नत था। इसके बहुत से कारण थे।

प्रथम, पंजाब की भौगोलिक स्थिति व्यापारिक दृष्टि से बहुत महत्वपूर्ण थी।

दूसरे, यहां परिवहन के साधन उन्नत थे।

तीसरे, यहां फसलों का भरपूर उत्पादन होता था और औद्योगिक धंधे भी विकसित थे।

व्यापार खत्रियों, बनियों, महाजनों, अरोड़ाओं, बोहराओं और खोजियों के हाथों में था।

पंजाब का विदेशी व्यापार अरब देशों, अफगानिस्तान, ईरान, तिब्बत, भूटान, सीरिया, चीन और यूरोपीय देशों के साथ था।

पंजाब इन देशों को सूती और रेशमी कपड़े, गलीचे, कम्बल, अनाज, चीनी, नील और नमक आदि निर्यात करता था।

इनके बदले में पंजाब इन देशों से उत्तम नस्ल के घोड़े, सूखे मेवे, विलासिता का सामान, बढ़िया कालीन, रेशम, कीमती पत्थर आदि आयात करता था।

माल परिवहन के लिए गाड़ी वाले ऊँट, खच्चर, घोड़े और बैलों का उपयोग किया जाता था।

इनके अलावा जलमार्गों से सामान ढोने के लिए भी नावों का उपयोग किया जाता था।


Question. What do you know about the trade and commerce of Mughal period Punjab?

Answer: The internal and foreign trade of Punjab during the Mughal period was very advanced. There were several reasons for this.

First, the geographical location of Punjab was very important from a commercial point of view.

Secondly, the means of transport here were advanced.

Thirdly, crops were produced in abundance here and industrial businesses were also developed.

Trade was in the hands of Khatris, Baniyas, Mahajans, Aroras, Bohras, and Khojis.

Punjab’s foreign trade was with Arab countries, Afghanistan, Iran, Tibet, Bhutan, Syria, China and European countries.

Punjab used to export cotton and silk clothes, carpets, blankets, grains, sugar, indigo and salt, etc. to these countries.

In return, Punjab used to import good breed horses, dry fruits, luxury goods, fine carpets, silk, precious stones, etc. from these countries.

Carted camels, mules, horses, and oxen were used to transport goods.

Apart from these, boats were also used to transport goods through waterways.