CBSEEducationHistoryHistory of PunjabPunjab School Education Board(PSEB)

ਮੀਰ ਮੰਨੂੰ ਦਾ ਸ਼ਾਸਨ ਕਾਲ


ਪ੍ਰਸ਼ਨ. ਮੀਰ ਮੰਨੂੰ ਕੌਣ ਸੀ? ਉਸ ਨੇ ਆਪਣੇ ਸ਼ਾਸਨ ਕਾਲ ਵਿੱਚ ਸਿੱਖਾਂ ਵਿਰੁੱਧ ਕੀ ਕਾਰਵਾਈ ਕੀਤੀ?

ਜਾਂ

ਪ੍ਰਸ਼ਨ. ਮੀਰ ਮੰਨੂੰ ਦਾ ਸ਼ਾਸਨ ਕਾਲ ਸਿੱਖ ਸ਼ਕਤੀ ਦੇ ਉਭਾਰ ਵਿੱਚ ਕਿਵੇਂ ਸਹਾਇਕ ਹੋਇਆ?

ਜਾਂ

ਪ੍ਰਸ਼ਨ. ਮੀਰ ਮੰਨੂੰ ਦੁਆਰਾ ਸਿੱਖਾਂ ਦੇ ਦਮਨ ਦਾ ਅਧਿਐਨ ਕਰੋ।

ਜਾਂ

ਪ੍ਰਸ਼ਨ. ਮੀਰ ਮੰਨੂੰ ਦੇ ਸਿੱਖਾਂ ਨਾਲ ਸੰਬੰਧਾਂ ਦਾ ਸੰਖੇਪ ਹਾਲ ਲਿਖੋ।

ਉੱਤਰ—ਮੀਰ ਮੰਨੂੰ ਨੂੰ ਮੁਈਨ-ਉਲ-ਮੁਲਕ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ । ਉਹ 1748 ਈ. ਤੋਂ ਲੈ ਕੇ 152 ਈ. ਤਕ ਮੁਗ਼ਲ ਬਾਦਸ਼ਾਹ ਵੱਲੋਂ ਅਤੇ 1752 ਈ. ਤੋਂ 1753 ਈ. ਤਕ ਅਹਿਮਦ ਸ਼ਾਹ ਅਬਦਾਲੀ ਵੱਲੋਂ ਪੰਜਾਬ ਦਾ ਸੂਬੇਦਾਰ ਰਿਹਾ।

ਮੀਰ ਮੰਨੂੰ ਸਿੱਖਾਂ ਦਾ ਬੜਾ ਕੱਟੜ ਦੁਸ਼ਮਣ ਸੀ । ਇਸ ਲਈ ਉਸ ਨੇ ਸਭ ਤੋਂ ਪਹਿਲਾਂ ਆਪਣਾ ਧਿਆਨ ਸਿੱਖਾਂ ਵੱਲ ਕੀਤਾ। ਮੀਰ ਮੰਨੂੰ ਨੇ ਸਿੱਖਾਂ ਦੇ ਵਿਨਾਸ਼ ਲਈ ਪੰਜਾਬ ਦੇ ਵੱਖ-ਵੱਖ ਪ੍ਰਦੇਸ਼ਾਂ ਵਿੱਚ ਆਪਣੇ ਸੈਨਿਕ ਦਸਤੇ ਭੇਜੇ। ਉਸ ਨੇ ਜਲੰਧਰ ਦੇ ਫ਼ੌਜਦਾਰ ਅਦੀਨਾ ਬੇਗ਼ ਨੂੰ ਸਿੱਖਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਹੁਕਮ ਦਿੱਤਾ। ਸਿੱਖਾਂ ਨੂੰ ਰੋਜ਼ਾਨਾ ਗ੍ਰਿਫ਼ਤਾਰ ਕੀਤਾ ਜਾਣ ਲੱਗਾ।

ਅਦੀਨਾ ਬੇਗ਼ ਅਤੇ ਸਿੱਖਾਂ ਵਿਚਾਲੇ ਹੋਈ ਇੱਕ ਲੜਾਈ ਵਿੱਚ 600 ਸਿੱਖ ਸ਼ਹੀਦ ਹੋ ਗਏ। ਸਿੱਟੇ ਵਜੋਂ ਸਿੱਖਾਂ ਨੇ ਜੰਗਲਾਂ ਵਿੱਚ ਸ਼ਰਨ ਲਈ। ਛੇਤੀ ਹੀ ਮੀਰ ਮੰਨੂ ਨੇ ਸਿੱਖਾਂ ਦਾ ਮਲੀਆਮੇਟ ਕਰਨ ਲਈ ਬੜੇ ਜ਼ੋਰਦਾਰ ਯਤਨ ਸ਼ੁਰੂ ਕਰ ਦਿੱਤੇ। ਸਿੱਖਾਂ ਦੇ ਸਿਰਾਂ ਦੇ ਮੁੱਲ ਨਿਯਤ ਕੀਤੇ ਗਏ। ਸਿੱਖਾਂ ਨੂੰ ਸ਼ਰਨ ਦੇਣ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਗਈਆਂ।

ਮਾਰਚ, 1753 ਈ. ਵਿੱਚ ਜਦੋਂ ਸਿੱਖ ਹੋਲੇ-ਮਹੱਲੇ ਦੇ ਮੌਕੇ ‘ਤੇ ਮਾਖੋਵਾਲ ਵਿਖੇ ਇਕੱਠੇ ਹੋਏ ਸਨ ਤਾਂ ਅਦੀਨਾ ਬੇਗ਼ ਨੇ ਅਚਾਨਕ ਹਮਲਾ ਕਰ ਕੇ ਬਹੁਤ ਸਾਰੇ ਸਿੱਖਾਂ ਨੂੰ ਕਤਲ ਕਰ ਦਿੱਤਾ। ਸਿੱਖ ਇਸਤਰੀਆਂ ਅਤੇ ਬੱਚਿਆਂ ਨੂੰ ਗ੍ਰਿਫਤਾਰ ਕਰ ਕੇ ਲਾਹੌਰ ਲੈ ਆਂਦਾ ਗਿਆ। ਇਨ੍ਹਾਂ ਇਸਤਰੀਆਂ ਅਤੇ ਬੱਚਿਆਂ ਉੱਤੇ ਜੋ ਜ਼ੁਲਮ ਅਤੇ ਜਬਰ ਢਾਹੇ ਗਏ, ਉਨ੍ਹਾਂ ਦਾ ਸ਼ਬਦਾਂ ਵਿਚ ਵਰਣਨ ਨਹੀਂ ਕੀਤਾ ਜਾ ਸਕਦਾ। ਹਰੇਕ ਇਸਤਰੀ ਨੂੰ ਸਵਾ-ਸਵਾ ਮਣ ਰੋਜ਼ਾਨਾ ਅਨਾਜ ਪੀਸਣ ਨੂੰ ਦਿੱਤਾ ਜਾਂਦਾ। ਦੁੱਧ ਚੁੰਘਦੇ ਬੱਚਿਆਂ ਨੂੰ ਉਨ੍ਹਾਂ ਦੀਆਂ ਮਾਂਵਾਂ ਤੋਂ ਖੋਹ ਕੇ ਉਨ੍ਹਾਂ ਦੇ ਸਾਹਮਣੇ ਕਤਲ ਕੀਤਾ ਗਿਆ। ਇਨ੍ਹਾਂ ਘੋਰ ਤਸੀਹਿਆਂ ਦੇ ਬਾਵਜੂਦ ਸਿੱਖਾਂ ਦੀ ਗਿਣਤੀ ਘਟਣ ਦੀ ਬਜਾਏ ਵਧਦੀ ਚਲੀ ਗਈ। ਉਸ ਸਮੇਂ ਇਹ ਅਖਾਣ ਬੜਾ ਪ੍ਰਚੱਲਿਤ ਸੀ,

‘‘ਮੰਨੂੰ ਅਸਾਡੀ ਦਾਤਰੀ, ਅਸੀਂ ਮੰਨੂੰ ਦੇ ਸੋਏ।
ਜਿਉਂ-ਜਿਉਂ ਮੰਨੂੰ ਵੱਢਦਾ, ਅਸੀਂ ਦੂਣ ਸਵਾਏ ਹੋਏ।


प्रश्न. मीर मन्नू कौन था? उसने अपने शासन काल में सिक्खों के विरुद्ध क्या कार्यवाही की?

या

प्रश्न. मीर मन्नू के शासन ने सिक्ख शक्ति के उदय में किस प्रकार सहायता की?

या

प्रश्न. मीर मन्नू द्वारा सिखों के उत्पीड़न का अध्ययन करें।

या

प्रश्न. मीर मन्नू के सिक्खों के साथ संबंधों का संक्षिप्त विवरण लिखिए।

उत्तर: मीर मन्नू को मुईन-उल-मुल्क के नाम से भी जाना जाता था। वह 1748 ई. से 1752 ई. तक मुगल बादशाह की ओर से तथा 1752 ई. 1753 ई. तक अहमद शाह अब्दाली की ओर से पंजाब का सूबेदार रहा।

मीर मन्नू सिखों का कट्टर दुश्मन था। इसलिए उसने सबसे पहले अपना ध्यान सिक्खों की ओर लगाया। मीर मन्नू ने सिखों को नष्ट करने के लिए पंजाब के विभिन्न हिस्सों में सेना भेजी। उसने जालंधर के फौजदार अदीना बेग को सिखों के खिलाफ कड़ी कार्रवाई करने का आदेश दिया। सिखों को रोज गिरफ्तार किया जाने लगा।

अदीना बेग और सिक्खों के बीच हुए युद्ध में 600 सिक्ख शहीद हो गए। नतीजतन, सिखों ने जंगलों में शरण ली। जल्द ही मीर मन्नू ने सिखों को मलियामेट करने के लिए जोरदार प्रयास शुरू कर दिए। सिक्खों के सिरों की कीमत निश्चित कर दी गई। सिखों को शरण देने वालों को सख्त सजा दी जाने लगी।

मार्च 1753 ई. में होला मोहल्ला के अवसर पर जब सिख माखोवाल में एकत्रित हुए तो अदीना बेग ने अचानक कई सिखों पर हमला कर उनका कत्ल कर दिया। सिख महिलाओं और बच्चों को गिरफ्तार कर के लाहौर लाया गया। इन महिलाओं और बच्चों पर जो क्रूरता और अत्याचार हुआ, उसे शब्दों में बयां नहीं किया जा सकता। प्रत्येक महिला को प्रतिदिन सवा मन अनाज पीसने के लिए दिया जाता था। दूध पीते शिशुओं को उनकी माताओं से छीन लिया गया और उनके सामने ही मार दिया गया।

इन गंभीर अत्याचारों के बावजूद, सिखों की संख्या घटने के बजाय बढ़ती रही। उस समय यह कहावत बहुत प्रचलित थी,

“मन्नू साडी दातरी, असी मन्नू दे सोए।
जिऊं-जिऊं मन्नू वढदा, असी दूण सवाए होए।


Question. Who was Mir Mannu? What steps did he take against the Sikhs during his rule?

Or

Question. How did the rule of Mir Mannu help in the rise of Sikh Power?

Or

Question. Study the persecution of the Sikhs by Mir Mannu.

Or

Question. Write briefly the relations of Mir Mannu with the Sikhs.

Answer: Mir Mannu was also known as Muin-ul-Mulk. He was the Subedar of Punjab from 1748 AD to 1752 AD on behalf of the Mughal emperor and from 1752 AD to 1753 AD on behalf of Ahmad Shah Abdali.

Mir Mannu was a staunch enemy of the Sikhs. So he first turned his attention to the Sikhs. Mir Mannu sent troops to different parts of Punjab to destroy the Sikhs. He ordered Adina Beg, the Faujdar of Jalandhar, to take strict action against the Sikhs. Sikhs were being arrested daily.

600 Sikhs were martyred in the battle between Adina Beg and the Sikhs. As a result, the Sikhs took refuge in the forests. Soon Mir Mannu made vigorous efforts to settle the Sikhs. The cost of the heads of the Sikhs was fixed. Strict punishment was given to those who gave refuge to the Sikhs.

In March 1753, when Sikhs gathered at Makhowal on the occasion of Hola Mohalla, Adina Beg suddenly attacked and killed many Sikhs. Sikh women and children were arrested and brought to Lahore. The cruelty and atrocities that happened on these women and children cannot be described in words. Each woman was given a quarter of a man’s grain per day to grind. Breastfed babies were snatched from their mothers and killed in front of them.

In spite of these severe atrocities, the number of Sikhs kept on increasing instead of decreasing. At that time this saying was very popular,

“Mannu sadi datri, asi mannu de soye.
Jioon-Jioon Mannu Wadhada, Asi doon sawaye hoye.