ਮਿੱਥ ਕਥਾਵਾਂ – ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1 . ਮੁੱਢਲੇ ਪੜਾਵਾਂ ਵਿੱਚ ਮਨੁੱਖ ਨੇ ਪ੍ਰਕਿਰਤਿਕ ਵਰਤਾਰਿਆਂ ਨੂੰ ਕਿਹੜੇ ਰੂਪ ਵਿੱਚ ਪੇਸ਼ ਕੀਤਾ?
ਉੱਤਰ – ਕਾਲਪਨਿਕ
ਪ੍ਰਸ਼ਨ 2 . ਮਿੱਥ ਕਥਾ ਆਮ ਕਰਕੇ ਕਿਸ ਪਾਤਰ ਨਾਲ ਸੰਬੰਧਿਤ ਹੁੰਦੀ ਹੈ?
ਉੱਤਰ – ਮਿੱਥ ਕਥਾਵਾਂ ਨਾਲ
ਪ੍ਰਸ਼ਨ 3 . ‘ਪ੍ਰਹਿਲਾਦ ਭਗਤ’ ਦੀ ਮਿੱਥ ਕਥਾ ਦਾ ਮੁੱਖ ਪਾਤਰ ਕੌਣ ਹੈ?
ਉੱਤਰ – ਇੱਕ ਬਾਲਕ
ਪ੍ਰਸ਼ਨ 4 . ਪ੍ਰਹਿਲਾਦ ਭਗਤ ਦੀ ਕਥਾ ਵਿੱਚ ਬਦੀ ਦਾ ਪ੍ਰਤੀਕ ਕੌਣ ਹੈ?
ਉੱਤਰ – ਹਰਨਾਖਸ਼
ਪ੍ਰਸ਼ਨ 5 . ‘ਪ੍ਰਹਿਲਾਦ ਭਗਤ’ ਦੀ ਮਿੱਥ ਕਥਾ ਦੇ ਅੰਤ ਵਿੱਚ ਕਿਸ ਦੀ ਜਿੱਤ ਹੁੰਦੀ ਹੈ?
ਉੱਤਰ – ਪ੍ਰਹਿਲਾਦ ਦੀ
ਪ੍ਰਸ਼ਨ 6 . ਗੁਰੂ ਸਾਹਿਬਾਂ, ਭਗਤਾਂ ਤੇ ਕਵੀਆਂ ਦੀਆਂ ਰਚਨਾਵਾਂ ਵਿਚ ਕਿਹੜੀ ਮਿੱਥ ਕਥਾ ਦਾ ਜ਼ਿਕਰ ਆਇਆ ਹੈ?
ਉੱਤਰ – ਪ੍ਰਹਿਲਾਦ ਭਗਤ
ਪ੍ਰਸ਼ਨ 7 . ‘ਨਲ ਦਮਿਅੰਤੀ’ ਦੀ ਕਥਾ ਦਾ ਜ਼ਿਕਰ ਕਿਹੜੇ ਗ੍ਰੰਥ ਵਿੱਚ ਆਉਂਦਾ ਹੈ?
ਉੱਤਰ – ਮਹਾਭਾਰਤ ਵਿੱਚ
ਪ੍ਰਸ਼ਨ 8 . ਯੁਧਿਸ਼ਟਰ ਨੂੰ ‘ਨਲ ਦਮਿਅੰਤੀ’ ਦੀ ਕਥਾ ਕੌਣ ਸੁਣਾਉਂਦਾ ਹੈ?
ਉੱਤਰ – ਬ੍ਰਿਹਦਸ਼ਵ
ਪ੍ਰਸ਼ਨ 9 . ‘ਨਲ ਦਮਿਅੰਤੀ’ ਮਿੱਥ ਕਥਾ ਵਿੱਚ ਕਿਸ ਦੀ ਜਿੱਤ ਦਿਖਾਈ ਗਈ ਹੈ?
ਉੱਤਰ – ਮਨੁੱਖੀ ਗੁਣਾਂ ਤੇ ਚੰਗਿਆਈ ਦੀ