ਮਿਹਨਤ
ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਓ ਕਰ ਅਰਾਮ ਨਹੀਂ ਬਹਿੰਦੇ।
ਨਿਹੁੰ ਵਾਲੇ ਨੈਣਾਂ ਕੀ ਨੀਂਦਰ? ਓ ਦਿਨੇ ਰਾਤ ਪਏ ਵਹਿੰਦੇ।
ਇੱਕੋ ਲਗਨ ਲਗੀ ਲਈ ਜਾਂਦੀ, ਹੈ ਟੋਰ ਅਨੰਤ ਉਨ੍ਹਾਂ ਦੀ।
ਵਸਲੋਂ ਉਰੇ ਮੁਕਾਮ ਨਾ ਕੋਈ ਸੋ ਚਾਲ ਪਏ ਨਿੱਤ ਰਹਿੰਦੇ।
ਪ੍ਰਸ਼ਨ 1 . ਕੌਣ ਅਰਾਮ ਨਾਲ ਨਹੀਂ ਬਹਿੰਦੇ ?
(ੳ) ਜਿੰਨ੍ਹਾਂ ਦੇ ਦਿਲਾਂ ਵਿੱਚ ਆਪਣੇ ਪ੍ਰੀਤਮ – ਪਿਆਰੇ ਦੇ ਮਿਲਾਪ ਦੀ ਤਾਂਘ ਹੋਵੇ
(ਅ) ਜੋ ਪਿਆਸੇ ਹੋਣ
(ੲ) ਜੋ ਭੁੱਖੇ ਹੋਣ
(ਸ) ਜੋ ਲਾਲਚੀ ਹੋਣ
ਪ੍ਰਸ਼ਨ 2 . ‘ਵਸਲੋਂ ਉਰੇ ਮੁਕਾਮ ਨਾ ਕੋਈ’ ਤੁਕ ਦਾ ਕੀ ਅਰਥ ਹੈ?
(ੳ) ਕਿਤੇ ਵੀ ਰੁੱਕ ਜਾਣਾ
(ਅ) ਚੱਲਦੇ ਰਹਿਣਾ
(ੲ) ਬੇਚੈਨ ਰਹਿਣਾ
(ਸ) ਮੰਜ਼ਲ ਪ੍ਰਾਪਤੀ ਤੋਂ ਪਹਿਲਾਂ ਕਿਤੇ ਵੀ ਨਾ ਰੁੱਕਣਾ
ਪ੍ਰਸ਼ਨ 3 . ‘ਸੀਨੇ’ ਸ਼ਬਦ ਦਾ ਅਰਥ ਦੱਸੋ।
(ੳ) ਸਰੀਰ
(ਅ) ਦਿਲ
(ੲ) ਮਨ
(ਸ) ਦਿਮਾਗ਼
ਪ੍ਰਸ਼ਨ 4 . ਇਸ ਕਾਵਿ ਟੋਟੇ ‘ਚ ਕੀ ਪ੍ਰੇਰਨਾ ਦਿੱਤੀ ਗਈ ਹੈ ?
(ੳ) ਰੁਕਣ ਦੀ
(ਅ) ਚੱਲਣ ਦੀ
(ੲ) ਨਿਰੰਤਰ ਯਤਨਸ਼ੀਲ ਰਹਿਣ ਦੀ
(ਸ) ਵਿਹਲੇ ਬੈਠਣ ਦੀ
ਪ੍ਰਸ਼ਨ 5 . ਕਿਹੜੇ ਨੈਣਾਂ ‘ਚ ਨੀਂਦਰ ਨਹੀਂ ਆਉਂਦੀ?
(ੳ) ਬੇਪਰਵਾਹ
(ਅ) ਬੇਕਾਰ
(ੲ) ਮੰਜ਼ਲ ਪ੍ਰਾਪਤ ਕਰਨ ਲਈ ਯਤਨਸ਼ੀਲ ਲੋਕਾਂ ਦੇ
(ਸ) ਆਲਸੀ