ਮਿਰਜ਼ਾਂ ਸਾਹਿਬਾਂ – ਵਸਤੂਨਿਸ਼ਠ ਪ੍ਰਸ਼ਨ
ਪ੍ਰਸ਼ਨ 1 . ਸਾਹਿਬਾਂ ਕਿਸ ਦੀ ਧੀ ਸੀ?
ਉੱਤਰ – ਖੀਵੇ ਖਾਨ ਦੀ
ਪ੍ਰਸ਼ਨ 2 . ਖੀਵਾ ਖਾਨ ਕਿੱਥੋਂ ਦਾ ਸਰਦਾਰ ਸੀ?
ਉੱਤਰ – ਖੀਵਾ ਮਾਹਣੀ ਦਾ
ਪ੍ਰਸ਼ਨ 3 . ਮਿਰਜ਼ਾਂ ਕਿਸ ਦਾ ਪੁੱਤਰ ਸੀ?
ਉੱਤਰ – ਵੰਝਲ ਦਾ
ਪ੍ਰਸ਼ਨ 4 . ਮਿਰਜ਼ੇ ਦਾ ਪਿੰਡ ਕਿਹੜਾ ਸੀ?
ਉੱਤਰ – ਦਾਨਾਬਾਦ
ਪ੍ਰਸ਼ਨ 5 . ਸਾਹਿਬਾਂ ਮਿਰਜ਼ੇ ਦੀ ਰਿਸ਼ਤੇ ਵਿਚ ਕੀ ਲਗਦੀ ਸੀ?
ਉੱਤਰ – ਮਾਮੇ ਦੀ ਧੀ
ਪ੍ਰਸ਼ਨ 6 . ਮਿਰਜ਼ਾ ਕਿੱਥੇ ਰਹਿੰਦਾ ਸੀ?
ਉੱਤਰ – ਨਾਨਕਿਆਂ ਦੇ ਪਿੰਡ
ਪ੍ਰਸ਼ਨ 7 . ‘ਮਿਰਜ਼ਾਂ ਸਾਹਿਬਾਂ’ ਦਾ ਪਿਆਰ ਕਿੱਥੇ ਪਿਆ?
ਉੱਤਰ – ਮਸੀਤ ਵਿਚ
ਪ੍ਰਸ਼ਨ 8 . ਸਾਹਿਬਾਂ ਦੇ ਮਾਪਿਆਂ ਨੇ ਉਸ ਦਾ ਵਿਆਹ ਕਿਸ ਨਾਲ ਤੈਅ ਕੀਤਾ?
ਉੱਤਰ – ਚੰਧੜਾਂ ਦੇ ਗੱਭਰੂ ਨਾਲ
ਪ੍ਰਸ਼ਨ 9 . ਸਾਹਿਬਾਂ ਨੇ ਮਿਰਜ਼ੇ ਨੂੰ ਕਿਸ ਹੱਥ ਆਪਣੇ ਬਾਰੇ ਸੁਨੇਹਾ ਦਿੱਤਾ?
ਉੱਤਰ – ਕਰਮੂ ਦੇ
ਪ੍ਰਸ਼ਨ 10 . ਮਿਰਜ਼ੇ ਦੀ ਮਾਸੀ ਦਾ ਨਾਂ ਕੀ ਸੀ?
ਉੱਤਰ – ਬੀਬੋ
ਪ੍ਰਸ਼ਨ 11 . ਮਿਰਜ਼ਾ ਸਾਹਿਬਾਂ ਨੂੰ ਕਾਹਦੇ ਉੱਤੇ ਬਿਠਾ ਕੇ ਲੈ ਗਿਆ?
ਉੱਤਰ – ਬੱਕੀ ਉੱਤੇ
ਪ੍ਰਸ਼ਨ 12 . ਮਿਰਜ਼ਾ ਸਾਹਿਬਾਂ ਦਾ ਪਿੱਛਾ ਕੌਣ ਕਰ ਰਹੇ ਸਨ?
ਉੱਤਰ – ਸਾਹਿਬਾਂ ਦੇ ਪੇਕੇ ਤੇ ਸਹੁਰੇ / ਚੰਧੜ ਤੇ ਸਿਆਲ
ਪ੍ਰਸ਼ਨ 13 . ਮਿਰਜ਼ਾ ਸੁੱਤਾ ਕਿਉਂ ਨਾ ਉੱਠਿਆ?
ਉੱਤਰ – ਭਾਰਤ ਦੇ ਹੰਕਾਰ ਕਾਰਨ
ਪ੍ਰਸ਼ਨ 14 . ਮਿਰਜ਼ੇ ਦੇ ਕਮਾਨ ਤੇ ਤੀਰ ਸਾਹਿਬਾਂ ਨੇ ਕਿੱਥੇ ਟੰਗ ਦਿੱਤੇ?
ਉੱਤਰ – ਜੰਡ ਉੱਤੇ
ਪ੍ਰਸ਼ਨ 15 . ਮਿਰਜ਼ਾ ਕਿੱਥੇ ਮਾਰਿਆ ਗਿਆ?
ਉੱਤਰ – ਜੰਡ ਹੇਠਾਂ