ਮਿਰਜ਼ਾ ਸਾਹਿਬਾਂ : ਵਸਤੁਨਿਸ਼ਠ ਪ੍ਰਸ਼ਨ
ਪ੍ਰਸ਼ਨ 1. ‘ਮਿਰਜ਼ਾ ਤੇ ਸਾਹਿਬਾਂ ਕਵਿਤਾ ਕਿਸ ਦੀ ਰਚਨਾ ਹੈ ?
ਉੱਤਰ : ਪੀਲੂ ।
ਪ੍ਰਸ਼ਨ 2. ‘ਸਾਹਿਤ-ਮਾਲਾ’ ਪਾਠ-ਪੁਸਤਕ ਵਿੱਚ ਸ਼ਾਮਿਲ ਕਵਿਤਾ ਪੀਲੂ ਦੇ ਕਿਹੜੇ ਕਿੱਸੇ ਵਿੱਚੋਂ ਲਈ ਗਈ ਹੈ ?
ਜਾਂ
ਪ੍ਰਸ਼ਨ. ਪੀਲੂ ਨੇ ਕਿਹੜਾ ਕਿੱਸਾ ਲਿਖਿਆ ਹੈ ?
ਜਾਂ
ਪ੍ਰਸ਼ਨ. ਪੀਲੂ ਨੇ ਆਪਣੇ ਕਿੱਸੇ ਵਿੱਚ ਕਿਨ੍ਹਾਂ ਪ੍ਰੇਮੀਆਂ ਦੀ ਪ੍ਰੀਤ-ਕਹਾਣੀ ਨੂੰ ਲਿਖਿਆ ਹੈ ?
ਉੱਤਰ ::’ਮਿਰਜ਼ਾ-ਸਾਹਿਬਾਂ ।’
ਪ੍ਰਸ਼ਨ 3. ਸਾਹਿਬਾਂ ਦੇ ਬਾਪ ਦਾ ਨਾਂ ਕੀ ਸੀ ?
ਉੱਤਰ : ਖੀਵਾ ਖਾਨ ।
ਪ੍ਰਸ਼ਨ 4. ਸਾਹਿਬਾਂ ਦੇ ਜਨਮ ਪਿੱਛੋਂ ਖੀਵੇ ਖਾਨ ਦੇ ਦਰ ਉੱਤੇ ਕਿਨ੍ਹਾਂ ਨੇ ਪਰਿਵਾਰ ਦੇ ਸੋਹਿਲੇ ਗਾਏ ?
ਉੱਤਰ : ਡੂੰਮਾਂ ਨੇ ।
ਪ੍ਰਸ਼ਨ 5. ‘ਮਿਰਜ਼ਾ-ਸਾਹਿਬਾਂ’ ਕਵਿਤਾ ਵਿੱਚ ਕਿਸ ਦੀਆਂ ਸਹੇਲੀਆਂ ਦਾ ਜ਼ਿਕਰ ਹੈ ?
ਉੱਤਰ : ਸਾਹਿਬਾਂ ਦੀਆਂ ।
ਪ੍ਰਸ਼ਨ 6. ‘ਪੀਲੂ ਨੇ ਛੈਲ ਹੋਈ ਮੁਟਿਆਰ’ ਸ਼ਬਦ ਕਿਸ ਲਈ ਵਰਤੇ ਹਨ ?
ਉੱਤਰ : ਸਾਹਿਬਾਂ ਲਈ ।
ਪ੍ਰਸ਼ਨ 7. ਮਿਰਜ਼ੇ ਦੇ ਬਾਪ ਦਾ ਨਾਂ ਕੀ ਸੀ ?
ਉੱਤਰ : ਬਿੰਝਲ ।
ਪ੍ਰਸ਼ਨ 8. ਮਿਰਜ਼ੇ ਦਾ ਜਨਮ ਕਿਸ ਪਰਿਵਾਰ ਵਿੱਚ ਹੋਇਆ ?
ਉੱਤਰ : ਖ਼ਰਲਾਂ ਦੇ ।
ਪ੍ਰਸ਼ਨ 9. ਮਿਰਜ਼ੇ ਦਾ ਜਨਮ ਕਿਹੜੀ ਬਾਰ ਵਿੱਚ ਹੋਇਆ ?
ਉੱਤਰ : ਕਿੜਾਣਾ ਬਾਰ ।
ਪ੍ਰਸ਼ਨ 10. ਸਾਹਿਬਾਂ ਤੇ ਮਿਰਜ਼ੇ ਦਾ ਪਿਆਰ ਕਿੱਥੇ ਪਿਆ?
ਜਾਂ
ਪ੍ਰਸ਼ਨ. ਮਿਰਜ਼ਾ ਤੇ ਸਾਹਿਬਾਂ ਕਿੱਥੇ ਪੜ੍ਹਦੇ ਸਨ ?
ਉੱਤਰ : ਮਸੀਤ ਵਿੱਚ ।
ਪ੍ਰਸ਼ਨ 11. ਜਦੋਂ ਸਾਹਿਬਾਂ ਮਸੀਤ ਵਿੱਚ ਅਜੇ ਫੱਟੀ ਲਿਖਣੀ ਹੀ ਸਿੱਖ ਰਹੀ ਸੀ, ਉਦੋਂ ਮਿਰਜ਼ਾ ਕੀ ਪੜ੍ਹਨ ਲੱਗ ਪਿਆ ਸੀ ?
ਉੱਤਰ : ਕੁਰਾਨ ।
ਪ੍ਰਸ਼ਨ 12. ਕਾਜ਼ੀ ਮਿਰਜ਼ਾ ਸਾਹਿਬਾਂ ਦੇ ਪੜ੍ਹਾਈ ਵਲ ਧਿਆਨ ਨਾ ਦੇਣ ਕਰਕੇ ਉਸਦੇ ਕੀ ਮਾਰਦਾ ਸੀ ?
ਉੱਤਰ : ਛਮਕਾਂ (ਸੋਟੀਆਂ) ।
ਪ੍ਰਸ਼ਨ 13. ਮਿਰਜ਼ਾ ਸਾਹਿਬਾਂ ਦੀ ਪੜ੍ਹਾਈ ਕਿਉਂ ਰਹਿ ਗਈ ਸੀ ?
ਉੱਤਰ : ਇਸ਼ਕ ਕਾਰਨ ।
ਪ੍ਰਸ਼ਨ 14. ਸਾਹਿਬਾਂ ਪੰਸਾਰੀ ਦੀ ਹੱਟੀ ਉੱਤੇ ਕੀ ਲੈਣ ਗਈ ?
ਉੱਤਰ : ਤੇਲ ।
ਪ੍ਰਸ਼ਨ 15. ਕਿਸ ਦੀ ਖ਼ੂਬਸੂਰਤੀ ਦੇਖ ਕੇ ਪੰਸਾਰੀ ਨੂੰ ਤੱਕੜੀ ਫੜਨੀ ਤੇ ਧੜਾ ਕਰਨ ਲਈ ਵੱਟਾ ਪਾਉਣਾ ਭੁੱਲ ਗਿਆ ?
ਉੱਤਰ : ਸਾਹਿਬਾਂ ਦੀ ।
ਪ੍ਰਸ਼ਨ 16. ਬਾਣੀਏ ਨੇ ਸਾਹਿਬਾਂ ਨੂੰ ਤੇਲ ਦੇ ਭੁਲੇਖੇ ਕੀ ਦੇ ਦਿੱਤਾ ?
ਉੱਤਰ : ਸ਼ਹਿਦ ।
ਪ੍ਰਸ਼ਨ 18. ਸਾਹਿਬਾਂ ਦੀ ਸੁੰਦਰਤਾ ਦੇਖ ਕੇ ਵਪਾਰ ਲਈ ਪਾਇਆ ਸੌਦਾ ਕੌਣ ਲੁਟਾ ਬੈਠਾ ਸੀ ?
ਉੱਤਰ : ਬਾਣੀਆ ।
ਪ੍ਰਸ਼ਨ 19. ਸਾਹਿਬਾਂ ਦੀ ਸੁੰਦਰਤਾ ਦੇਖ ਕੇ ਬਲਦ ਕਿਸ ਨੇ ਗਵਾ ਲਏ ਸਨ ?
ਉੱਤਰ : ਜੱਟ ਨੇ ।
ਪ੍ਰਸ਼ਨ 20. ਪੀਲੂ ਅਨੁਸਾਰ ਕਿਨ੍ਹਾਂ ਦੀ ਦੋਸਤੀ ਦੀ ਯਾਦ ਜਗਤ ਵਿੱਚ ਕਾਇਮ ਰਹੇਗੀ ?
ਉੱਤਰ : ਮਿਰਜ਼ਾ-ਸਾਹਿਬਾਂ ਦੀ ।
ਪ੍ਰਸ਼ਨ 21. ਸਾਹਿਬਾਂ ਦੀ ਸੁੰਦਰਤਾ ਦਾ ਬਾਣੀਏ ਅਤੇ ਜੱਟ ਤੋਂ ਇਲਾਵਾ ਹੋਰ ਕਿਸ ਉੱਤੇ ਪ੍ਰਭਾਵ ਪਿਆ ਸੀ ?
ਜਾਂ
ਪ੍ਰਸ਼ਨ. ਸਾਹਿਬਾਂ ਦੀ ਸੁੰਦਰਤਾ ਦੇਖ ਕੇ ਕੌਣ ਚੌੜ-ਚੁਪੱਟ ਹੋ ਗਏ ਸਨ ?
ਉੱਤਰ : ਨਾਂਗੇ ਸਾਧੂ ॥
ਪ੍ਰਸ਼ਨ 22. ਸਾਹਿਬਾਂ ਦੀ ਸੁੰਦਰਤਾ ਦੇਖ ਕੇ ਕਿੰਨੇ ਨਾਂਗੇ ਸਾਧੂ ਚੌੜ-ਚੁਪੱਟ ਹੋ ਗਏ ਸਨ ?
ਉੱਤਰ : ਤਿੰਨ ਸੌ ।
ਪ੍ਰਸ਼ਨ 23. ਖੀਵੇ ਖ਼ਾਨ ਦੀ ਧੀ ਦਾ ਨਾਂ ਕੀ ਸੀ ?
ਉੱਤਰ : ਸਾਹਿਬਾਂ ।
ਪ੍ਰਸ਼ਨ 24. ਸਾਹਿਬਾਂ ਦੀਆਂ ਮੇਂਢੀਆਂ (ਵਾਲ) ਕਿਹੋ ਜਿਹੀਆਂ ਸਨ ?
ਉੱਤਰ : ਗਜ਼-ਗਜ਼ ਲੰਮੀਆਂ ।
ਪ੍ਰਸ਼ਨ 25. ਸਾਹਿਬਾਂ ਦਾ ਰੰਗ ਕਿਹੋ ਜਿਹਾ ਸੀ ?
ਉੱਤਰ : ਗੋਰਾ ।
ਪ੍ਰਸ਼ਨ 26. ਮਿਰਜ਼ਾ ਸਾਹਿਬਾਂ ਦੀ ਖ਼ਾਤਰ ਕੀ ਕਰਨ ਲਈ ਤਿਆਰ ਸੀ ?
ਉੱਤਰ : ਜ਼ਹਿਰ ਪੀਣ ਲਈ/ਮਰਨ ਲਈ ।
ਪ੍ਰਸ਼ਨ 27. ਮਿਰਜ਼ੇ ਨੂੰ ਕਿਸ ਨੇ ਸਾਹਿਬਾਂ ਨੂੰ ਉਧਾਲਣ ਲਈ ਜਾਣ ਤੋਂ ਵਰਜਿਆ ?
ਉੱਤਰ : ਮਾਂ ਨੇ ।
ਪ੍ਰਸ਼ਨ 28. ਮਿਰਜ਼ੇ ਦੀ ਮਾਂ ਨੇ ‘ਸੱਪਾਂ, ਸ਼ੇਰਾਂ ਦੀ ਦੋਸਤੀ’ ਤੇ ‘ਤਪੀ ਕੜਾਹੀ ਤੇਲ ਦੀ ਕਿਸ ਨੂੰ ਕਿਹਾ ?
ਉੱਤਰ : ਇਸ਼ਕ ਨੂੰ ।
ਪ੍ਰਸ਼ਨ 29. ਮਿਰਜ਼ੇ ਦੀ ਮਾਂ ਨੇ ਉਸ ਨੂੰ ਕਾਹਦਾ ਡਰ ਦਿੱਤਾ ?
ਉੱਤਰ : ਉਸ ਦੀ ਮੌਤ ਦਾ ।
ਪ੍ਰਸ਼ਨ 30. ਬੀਬੀ ਫ਼ਾਤਿਮਾ ਕੌਣ ਸੀ ?
ਉੱਤਰ : ਹਜ਼ਰਤ ਮੁਹੰਮਦ ਸਾਹਿਬ ਦੀ ਸਪੁੱਤਰੀ ।
ਪ੍ਰਸ਼ਨ 31. ਬੀਬੀ ਫ਼ਾਤਮਾ ਕਿਉਂ ਰੋਂਦੀ ਸੀ ?
ਉੱਤਰ : ਆਪਣੇ ਪੁੱਤਰਾਂ ਹਸਨ-ਹੁਸੈਨ ਦੀ ਮੌਤ ਕਰਕੇ ।
ਪ੍ਰਸ਼ਨ 32. ਸਾਹਿਬਾਂ ਦੇ ਘਰ ਵਿੱਚ ਕਿਹੋ ਜਿਹਾ ਮਾਹੌਲ ਸੀ?
ਉੱਤਰ : ਵਿਆਹ ਦਾ ।
ਪ੍ਰਸ਼ਨ 33. ਸਾਹਿਬਾਂ ਦੇ ਘਰ ਦੇ ਅੰਦਰ-ਬਾਹਰ ਕੌਣ ਬੈਠਾ ਸੀ ?
ਉੱਤਰ : ਨਾਨਕਿਆਂ-ਦਾਦਕਿਆਂ ਦਾ ਮੇਲ ।
ਪ੍ਰਸ਼ਨ 34. ਮਿਰਜ਼ੇ ਨੂੰ ਕਾਹਦਾ ਹੰਕਾਰ ਸੀ ?
ਉੱਤਰ : ਆਪਣੀ ਤਾਕਤ ਦਾ ।
ਪ੍ਰਸ਼ਨ 35. ਸਾਹਿਬਾਂ ਦੇ ਭਰਾ (ਵੀਰ) ਦਾ ਨਾਂ ਕੀ ਸੀ ?
ਉੱਤਰ : ਸ਼ਮੀਰ ।
ਪ੍ਰਸ਼ਨ 36. ਸਾਹਿਬਾਂ ਕਿਨ੍ਹਾਂ ਦੀ ਧੀ ਸੀ ?
ਉੱਤਰ : ਸਿਆਲਾਂ ਦੀ ।
ਪ੍ਰਸ਼ਨ 37. ਮਿਰਜ਼ੇ ਦਾ ਤਰਕਸ਼ ਜੰਡ ਉੱਤੇ ਕਿਸ ਨੇ ਟੰਗਿਆ ਸੀ ?
ਜਾਂ
ਪ੍ਰਸ਼ਨ. ਮਿਰਜ਼ੇ ਨਾਲ ਮੰਦਾ ਕਿਸ ਨੇ ਕੀਤਾ ਸੀ ?
ਉੱਤਰ : ਸਾਹਿਬਾਂ ਨੇ ।
ਪ੍ਰਸ਼ਨ 38. ਬੀਬੀ ਫ਼ਾਤਮਾ ਦੇ ਪੁੱਤਰਾਂ ਦੀ ਜੋੜੀ ਦੇ ਨਾਂ ਕੀ ਸਨ?
ਉੱਤਰ : ਹਸਨ ਤੇ ਹੁਸੈਨ ।
ਪ੍ਰਸ਼ਨ 39. ਮਿਰਜ਼ੇ ਦੀ ਮੌਤ ਕਾਹਦੇ ਨਾਲ ਹੋਈ ?
ਉੱਤਰ : ਤੀਰ ਲੱਗਣ ਨਾਲ ।
ਪ੍ਰਸ਼ਨ 40. ਮਿਰਜ਼ੇ ਦੇ ਤਰਕਸ਼ ਵਿੱਚ ਕਿੰਨੇ ਤੀਰ ਸਨ?
ਉੱਤਰ : ਤਿੰਨ ਸੌ ।
ਪ੍ਰਸ਼ਨ 41. ਮਿਰਜ਼ੇ ਦੀ ਮੌਤ ਕਿਨ੍ਹਾਂ ਦੀ ਅਣਹੋਂਦ (ਕਮੀ) ਕਾਰਨ ਹੋਈ?
ਉੱਤਰ : ਭਰਾਵਾਂ ਦੀ ।
ਪ੍ਰਸ਼ਨ 42. ਪੀਲੂ ਅਨੁਸਾਰ ਮਿਰਜ਼ੇ ਨੂੰ ਮਾਰਨ ਵਾਲਾ ਮਲਕੁਲ ਮੌਤ ਤੋਂ ਇਲਾਵਾ ਹੋਰ ਕੌਣ ਸੀ?
ਉੱਤਰ : ਖ਼ੁਦੀ-ਗ਼ੁਮਾਨ/ਹੰਕਾਰ ।
ਪ੍ਰਸ਼ਨ 43. ਪੀਲੂ ਕਿਸ ਕਾਵਿ-ਧਾਰਾ ਦਾ ਕਵੀ ਸੀ ?
ਉੱਤਰ : ਕਿੱਸਾ ਕਾਵਿ-ਧਾਰਾ ।
ਪ੍ਰਸ਼ਨ 44. ਸਭ ਤੋਂ ਪਹਿਲਾਂ ‘ਕਿੱਸਾ ਮਿਰਜ਼ਾ ਸਾਹਿਬਾਂ ਕਿਸ ਨੇ ਲਿਖਿਆ ?
ਉੱਤਰ : ਪੀਲੂ ਨੇ ।
ਪ੍ਰਸ਼ਨ 45. ”ਪੀਲੂ ਨੇ ਹੀਰ-ਰਾਂਝੇ ਦਾ ਕਿੱਸਾ ਲਿਖਿਆ।” ਇਹ ਕਥਨ ਠੀਕ ਹੈ ਜਾਂ ਗਲਤ ?
ਉੱਤਰ : ਗ਼ਲਤ ।
ਪ੍ਰਸ਼ਨ 46. ਪੰਜਾਬੀ ਦਾ ਪਹਿਲਾਂ ਦੁਖਾਂਤਕ ਕਿੱਸਾ ਕਿਹੜਾ ਹੈ ?
ਉੱਤਰ : ਪੀਲੂ ਦਾ ‘ਮਿਰਜ਼ਾ ਸਾਹਿਬਾਂ’।