ਮਾੜਾ ਬੰਦਾ : ਪਾਠ-ਅਭਿਆਸ ਦੇ ਪ੍ਰਸ਼ਨ-ਉੱਤਰ


ਵਸਤੁਨਿਸ਼ਠ ਪ੍ਰਸ਼ਨ/ਛੋਟੇ ਉੱਤਰਾਂ ਵਾਲੇ ਪ੍ਰਸ਼ਨ


ਪ੍ਰਸ਼ਨ 1. ‘ਮਾੜਾ ਬੰਦਾ’ ਕਹਾਣੀ ਦੇ ਆਧਾਰ ‘ਤੇ ਦੱਸੋ :

(ੳ) ‘ਮਾੜਾ ਬੰਦਾ’ ਕਹਾਣੀ ਵਿੱਚ ਮਾੜਾ ਬੰਦਾ ਕੌਣ ਹੈ?

(i) ਰਿਕਸ਼ੇ ਵਾਲਾ

(ii) ਲੇਖਕ ਦੀ ਪਤਨੀ

(iii) ਲੇਖਕ

(iv) ਤਿੰਨਾਂ ਵਿੱਚੋਂ ਕੋਈ ਨਹੀਂ।

ਉੱਤਰ : (i) ਰਿਕਸ਼ੇ ਵਾਲਾ ।

(ਅ) ਲੇਖਕ ਦੀ ਪਤਨੀ ਬੇਚੈਨ ਸੀ, ਕਿਉਂਕਿ :

(i) ਰਿਕਸ਼ੇ ਵਾਲੇ ਨੇ ਪੈਸੇ ਵਗਾਹ ਮਾਰੇ ਸਨ।

(ii) ਉਸ ਨੇ ਰਿਕਸ਼ੇ ਵਾਲੇ ਨੂੰ ਤੈਅ ਕੀਤੇ ਪੈਸਿਆਂ ਤੋਂ ਘੱਟ ਪੈਸੇ ਦਿੱਤੇ ਸਨ।

ਉੱਤਰ : (i) ਰਿਕਸ਼ੇ ਵਾਲੇ ਨੇ ਪੈਸੇ ਵਗਾਹ ਮਾਰੇ ਸਨ।

(ੲ) ਲੇਖਕ ਕਿਸ ਨੂੰ ਚਿੱਠੀ ਲਿਖਣ ਦਾ ਯਤਨ ਕਰ ਰਿਹਾ ਸੀ?

ਉੱਤਰ : ਭੂਆ ਦੇ ਪੁੱਤ ਭਰਾ ਨੂੰ।

(ਜੰਗਲਾਤ ਦੇ ਅਫ਼ਸਰ, ਆਪਣੀ ਭੂਆ ਦੇ ਪੁੱਤਰ ਨੂੰ)

(ਸ) ਲੇਖਕ ਦੀ ਪਤਨੀ ਦਾ ਰਿਕਸ਼ੇ ਵਾਲੇ ਨਾਲ ਝਗੜਾ ਕਿਉਂ ਹੋਇਆ?

(i) ਕਿਉਂਕਿ ਰਿਕਸ਼ੇ ਵਾਲਾ ਤੈਅ ਕੀਤੇ ਪੈਸੇ ਮੰਗਦਾ ਸੀ।

(ii) ਕਿਉਂਕਿ ਰਿਕਸ਼ੇ ਵਾਲਾ ਤੈਅ ਕੀਤੇ ਪੈਸਿਆਂ ਤੋਂ ਵੱਧ ਪੈਸੇ ਮੰਗਦਾ ਸੀ।

(ਉਪਰੋਕਤ ਵਿੱਚੋਂ ਸਹੀ ਉੱਤਰ ਉੱਤੇ ਸਹੀ (✓ ) ਲਗਾਓ)

ਉੱਤਰ : (ii) ਕਿਉਂਕਿ ਰਿਕਸ਼ੇ ਵਾਲਾ ਤੈਅ ਕੀਤੇ ਪੈਸਿਆਂ ਤੋਂ ਵੱਧ ਪੈਸੇ ਮੰਗਦਾ ਸੀ । (✓)

(ਹ) ਰਿਕਸ਼ੇ ਵਾਲੇ ਨੇ ਪੈਸੇ ਕਿਉਂ ਵਗਾਹ ਮਾਰੇ ?

ਉੱਤਰ : ਦੋ ਰੁਪਏ ਦੀ ਥਾਂ ਤਿੰਨ ਰੁਪਏ ਚਾਹੁਣ ਕਾਰਨ।

ਪ੍ਰਸ਼ਨ 2. ਰਿਕਸ਼ੇ ਵਾਲੇ ਦਾ ਹੁਲੀਆ ਆਪਣੇ ਸ਼ਬਦਾਂ ਵਿੱਚ ਬਿਆਨ ਕਰੋ।

ਉੱਤਰ : ਰਿਕਸ਼ੇ ਵਾਲੇ ਦੀ ਪਿੱਠ ਕੁੱਬੀ ਹੋਈ ਪਈ ਸੀ ਅਤੇ ਇਸ ‘ਤੇ ਸੱਜੇ ਮੋਢੇ ਦੀ ਹੱਡੀ ਤੱਕ ਭੈੜੀ ਜਿਹੀ ਬੁਸ਼ਰਟ ‘ਤੇ ਹੋਰ ਰੰਗ ਦੇ ਕੱਪੜੇ ਦੀ ਟਾਕੀ ਲੱਗੀ ਹੋਈ ਸੀ। ਉਸ ਨੇ ਕੱਛਾ ਪਾਇਆ ਹੋਇਆ ਸੀ ਅਤੇ ਇਸ ਹੇਠ ਉਸ ਦੀਆਂ ਕਾਲੀਆਂ ਸੁੱਕੀਆਂ ਲੱਤਾਂ ਦਿਖਾਈ ਦਿੰਦੀਆਂ ਸਨ। ਉਸ ਦੇ ਸਿਰ ਦੇ ਵਾਲ ਮੈਲੇ ਤੇ ਉਲਝੇ ਹੋਏ ਸਨ।

ਪ੍ਰਸ਼ਨ 3. ਲੇਖਕ ਦੇ ਰਿਕਸ਼ੇ ਵਾਲੇ ਬਾਰੇ ਕੀ ਵਿਚਾਰ ਹਨ? ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ : ਲੇਖਕ ਅਨੁਸਾਰ ਰਿਕਸ਼ੇ ਵਾਲ਼ਾ ਕਮੀਨਾ ਹੈ। ਉਸ ਦੀਆਂ ਭੁੱਖੀਆਂ-ਭੁੱਖੀਆਂ ਨਜ਼ਰਾਂ ਏਸ ਤਰ੍ਹਾਂ ਹੈਰਾਨੀ ਨਾਲ ਦੇਖਦੀਆਂ ਸਨ ਜਿਵੇਂ ਇਹਨਾਂ ਨੇ ਕੁਝ ਚੰਗਾ ਦੇਖਿਆ ਹੀ ਨਹੀਂ ਹੁੰਦਾ। ਉਹ ਸਬਜ਼ੀ ਮੰਡੀ ਤੋਂ ਘਰ ਦੇ ਦੋ ਰੁਪਏ ਕਰ ਕੇ ਤਿੰਨ ਰੁਪਏ ਠਗਣਾ ਚਾਹੁੰਦਾ ਹੈ। ਲੇਖਕ ਅਨੁਸਾਰ ਰਿਕਸ਼ਾ ਵਾਲਾ ਬੇਵਕੂਫ਼ ਤੇ ਜਾਹਲ ਹੈ। ਉਹ ਨਜ਼ਾਇਜ਼ ਢੰਗ ਨਾਲ ਇੱਕ ਰੁਪਇਆ ਕਮਾਉਣ ਬਦਲੇ ਦੋ ਰੁਪਏ ਦੀ ਸਵਾਰੀ ਛੱਡ ਦਿੰਦਾ ਹੈ। ਉਸ ਨੇ ਚੌਂਕ ਵਿੱਚ ਖੜ੍ਹਿਆਂ ਇੱਕ ਘੰਟਾ ਬਰਬਾਦ ਕਰ ਦਿੱਤਾ ਸੀ। ਏਸ ਸਮੇਂ ਵਿੱਚ ਪੰਜ ਰੁਪਏ ਕਮਾਏ ਜਾ ਸਕਦੇ ਸਨ।