ਮਾੜਾ ਬੰਦਾ : ਇੱਕ ਦੋ ਸ਼ਬਦਾਂ ਵਿੱਚ ਉੱਤਰ
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇੱਕ-ਦੋ ਸ਼ਬਦਾਂ/ਇੱਕ ਲਾਈਨ ਵਿੱਚ ਜਾਂ ਇੱਕ ਵਾਕ ਦਿਉ :
ਪ੍ਰਸ਼ਨ 1. ਰਿਕਸ਼ੇ ਵਾਲਾ ਕਿਸ ਕਹਾਣੀ ਦਾ ਪਾਤਰ ਹੈ?
ਉੱਤਰ : ‘ਮਾੜਾ ਬੰਦਾ’ ਦਾ।
ਪ੍ਰਸ਼ਨ 2. ‘ਮਾੜਾ ਬੰਦਾ’ ਕਹਾਣੀ ਵਿੱਚ ਲੇਖਕ ਅਤੇ ਉਸ ਦੀ ਪਤਨੀ ਨੂੰ ਕਿਸ ਨੇ ਪ੍ਰੇਸ਼ਾਨ ਕੀਤਾ ਸੀ?
ਉੱਤਰ : ਰਿਕਸ਼ੇ ਵਾਲੇ ਨੇ।
ਪ੍ਰਸ਼ਨ 3. ‘ਮਾੜਾ ਬੰਦਾ’ ਕਹਾਣੀ ਵਿੱਚ ਲੇਖਕ ਕੀ ਲਿਖਣ ਦਾ ਯਤਨ ਕਰਦਾ ਹੈ ?
ਉੱਤਰ : ਲੇਖਕ ਚਿੱਠੀ ਲਿਖਣ ਦਾ ਯਤਨ ਕਰਦਾ ਹੈ।
ਪ੍ਰਸ਼ਨ 4. ‘ਮਾੜਾ ਬੰਦਾ’ ਕਹਾਣੀ ਅਨੁਸਾਰ ਲੇਖਕ ਦੀ ਭੂਆ ਦਾ ਪੁੱਤਰ ਕਿਸ ਮਹਿਕਮੇ ਵਿੱਚ ਅਫ਼ਸਰ ਸੀ ?
ਉੱਤਰ : ਜੰਗਲਾਤ ਦੇ।
ਪ੍ਰਸ਼ਨ 5. ‘ਮਾੜਾ ਬੰਦਾ’ ਕਹਾਣੀ ਵਿੱਚ ਲੇਖਕ ਆਪਣੇ ਭੂਆ ਦੇ ਪੁੱਤ ਭਰਾ ਤੋਂ ਫ਼ਰਨੀਚਰ ਮੰਗਵਾਉਣਾ ਚਾਹੁੰਦਾ ਹੈ? (ਠੀਕ/ਗਲਤ)
ਉੱਤਰ : ਠੀਕ।
ਪ੍ਰਸ਼ਨ 6. ‘ਮਾੜਾ ਬੰਦਾ’ ਕਹਾਣੀ ਵਿੱਚ ਕਿਸ ਦੇ ਸਿਰ ਦੇ ਵਾਲ ਮੈਲੇ ਅਤੇ ਉਲਝੇ ਹੋਏ ਸਨ ?
ਉੱਤਰ : ਰਿਕਸ਼ੇ ਵਾਲੇ ਦੇ ਵਾਲ ਮੈਲੇ ਅਤੇ ਉਲਝੇ ਹੋਏ ਸਨ।
ਪ੍ਰਸ਼ਨ 7. ਰਿਕਸ਼ੇ ਵਾਲੇ ਨੇ ਲੇਖਕ ਦੀ ਪਤਨੀ ਦੇ ਦਿੱਤੇ ਕਿਨੇ ਰੁਪਏ ਵਗਾਹ ਮਾਰੇ ਸਨ?
ਉੱਤਰ : ਰਿਕਸ਼ੇ ਵਾਲੇ ਨੇ ਲੇਖਕ ਦੀ ਪਤਨੀ ਦੇ ਦਿੱਤੇ ਦੋ ਰੁਪਏ ਵਗਾਹ ਮਾਰੇ ਸਨ।
ਪ੍ਰਸ਼ਨ 8. ਰਿਕਸ਼ੇ ਵਾਲੇ ਨੇ ਦੋ ਰੁਪਏ ਦੀ ਥਾਂ ਕਿੰਨੇ ਰੁਪਏ ਮੰਗੇ ਸਨ ?
ਉੱਤਰ : ਤਿੰਨੇ ਰੁਪਏ।
ਪ੍ਰਸ਼ਨ 9. ‘ਮਾੜਾ ਬੰਦਾ’ ਕਹਾਣੀ ਅਨੁਸਾਰ ਲੇਖਕ ਹਰ ਰੋਜ਼ ਕਿੰਨੇ ਰੁਪਏ ਦੀਆਂ ਸਿਗਰਟਾਂ ਪੀ ਜਾਂਦਾ ਸੀ ?
ਉੱਤਰ : ਢਾਈ-ਤਿੰਨ ਰੁਪਏ ਦੀਆਂ।
ਪ੍ਰਸ਼ਨ 10. ‘ਮਾੜਾ ਬੰਦਾ’ ਕਹਾਣੀ ਅਨੁਸਾਰ ਲੇਖਕ ਮਹੀਨੇ ਵਿੱਚ ਕਿੰਨੀ ਵਾਰ ਸਿਨਮਾ ਦੇਖਦਾ ਸੀ ?
ਉੱਤਰ : ਦੋ-ਤਿੰਨ ਵਾਰ।
ਪ੍ਰਸ਼ਨ 11. ਲੇਖਕ ਅਨੁਸਾਰ ਰਿਕਸ਼ੇ ਵਾਲੇ ਦੁਆਰਾ ਬਰਬਾਦ ਕੀਤੇ ਇੱਕ ਘੱਟ ਵਿੱਚ ਕਿੰਨੇ ਰੁਪਏ ਕਮਾਏ ਜਾ ਸਕਦੇ ਸਨ?
ਉੱਤਰ : ਪੰਜ ਰੁਪਏ।
ਪ੍ਰਸ਼ਨ 12. ਸਾਲਾ ਆਪੇ ਥੱਕ ਹਾਰ ਕੇ ਚਲਿਆ ਜਾਵੇਗਾ’। ਇਹ ਸ਼ਬਦ ਕਿਸ ਨੇ ਕਿਸ ਬਾਰੇ ਕਹੇ ?
ਉੱਤਰ : ਇਹ ਸ਼ਬਦ ਲੇਖਕ ਨੇ ਰਿਕਸ਼ੇ ਵਾਲੇ ਬਾਰੇ ਕਹੇ।
ਪ੍ਰਸ਼ਨ 13.”ਕਿਉਂ ਜੀ, ਜੇ ਰਾਤ ਹੋਵੇ, ਮੀਂਹ ਵੱਸਦਾ ਹੋਵੇ ਤਾਂ ਤਿੰਨੇ ਹੀ ਰੁਪਏ ਲੈਂਦੇ ਨੇ. ਰਿਕਸ਼ੇ ਵਾਲੇ ?” ਇਹ ਸ਼ਬਦ ਕਿਸ ਨੇ ਕਹੇ?
ਉੱਤਰ : ਲੇਖਕ ਦੀ ਪਤਨੀ ਨੇ।
ਪ੍ਰਸ਼ਨ 14. ‘ਮਾੜਾ ਬੰਦਾ’ ਕਹਾਣੀ ਵਿੱਚ ਬੇਵਕੂਫ਼ ਜਾਹਲ, ਕਮੀਨਾ, ਹਰਾਮਜ਼ਾਦਾ ਆਦਿ ਸ਼ਬਦ ਕਿਸ ਲਈ ਵਰਤੇ ਗਏ ਹਨ ?
ਉੱਤਰ : ਰਿਕਸ਼ੇ ਵਾਲੇ ਲਈ।
ਪ੍ਰਸ਼ਨ 15. ਲੇਖਕ ਦੀ ਪਤਨੀ ਕਿਸ ਨੂੰ ਚਾਹ ਦਾ ਕੱਪ ਪਿਆਉਣਾ ਚਾਹੁੰਦੀ ਸੀ ?
ਉੱਤਰ : ਲੇਖਕ ਦੀ ਪਤਨੀ ਰਿਕਸ਼ੇ ਵਾਲੇ ਨੂੰ ਚਾਹ ਦਾ ਕੱਪ ਪਿਆਉਣਾ ਚਾਹੁੰਦੀ ਸੀ।