ਮਾਹੀਆ – ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1 . ‘ਮਾਹੀਆ’ ਲੋਕ – ਗੀਤ ਨੂੰ ਹੋਰ ਕੀ ਕਿਹਾ ਜਾਂਦਾ ਹੈ?

ਉੱਤਰ – ਬਾਲੋ – ਮਾਹੀਆ

ਪ੍ਰਸ਼ਨ 2 . ‘ਮਾਹੀਏ’ ਨੂੰ ਕੌਣ ਗਾਉਂਦਾ ਹੈ?

ਉੱਤਰ – ਇਸਤਰੀਆਂ

ਪ੍ਰਸ਼ਨ 3 . ਬਾਲੋ ਨੂੰ ਕੌਣ – ਕੌਣ ਗਾਉਂਦਾ ਹੈ?

ਉੱਤਰ – ਮਰਦ

ਪ੍ਰਸ਼ਨ 4 . ‘ਮਾਹੀਆ’ ਲੋਕ – ਗੀਤ ਵਧੇਰੇ ਕਰਕੇ ਕਿੱਥੇ ਪ੍ਰਚਲਿਤ ਰਿਹਾ ਹੈ?

ਉੱਤਰ – ਪੱਛਮੀ ਪੰਜਾਬ ਵਿੱਚ

ਪ੍ਰਸ਼ਨ 5 . ‘ਮਾਹੀਏ’ ਲੋਕ – ਗੀਤ ਦਾ ਨਾਂ ਕਿਸ ਸ਼ਬਦ ਤੋਂ ਪਿਆ ਹੈ?

ਉੱਤਰ – ਮਾਹੀ ਤੋਂ

ਪ੍ਰਸ਼ਨ 6 . ‘ਮਾਹੀਆ’ ਕਿੰਨੀਆਂ ਸਤਰਾਂ ਦਾ ਕਾਵਿ – ਰੂਪ ਹੈ?

ਉੱਤਰ – ਤਿੰਨ

ਪ੍ਰਸ਼ਨ 7 . ਮਾਹੀਏ ਦੀ ਕਿਹੜੀ ਸਤਰ ਅੱਧੀ ਹੁੰਦੀ ਹੈ?

ਉੱਤਰ – ਪਹਿਲੀ

ਪ੍ਰਸ਼ਨ 8 . ਮਾਹੀਏ ਵਿਚ ਪਹਿਲੀ ਤੁਕ ਆਮ ਕਰਕੇ ਕਿਸ ਕੰਮ ਲਈ ਹੁੰਦੀ ਹੈ?

ਉੱਤਰ – ਤੁਕਾਂਤ ਮੇਲਣ ਲਈ

ਪ੍ਰਸ਼ਨ 9 . ਮਾਹੀਆ ਕਿਹੜੇ ਲੋਕ – ਕਾਵਿ ਰੂਪ ਨਾਲ ਮਿਲਦਾ ਹੈ?

ਉੱਤਰ – ਟੱਪੇ ਨਾਲ

ਪ੍ਰਸ਼ਨ 10 . ਮਾਹੀਏ ਵਿਚ ਜ਼ਿਆਦਾਤਰ ਕਿਹੋ ਜਿਹੇ ਭਾਵ ਹੁੰਦੇ ਹਨ?

ਉੱਤਰ – ਪ੍ਰੇਮ ਦੇ

ਪ੍ਰਸ਼ਨ 11 . ਕਿਹੜੇ ਲੋਕ – ਕਾਵਿ ਰੂਪ ਵਿਚ ਬਹੁਤੀ ਵਾਰੀ ਸਵਾਲ – ਜਵਾਬ ਹੁੰਦੇ ਹਨ?

ਉੱਤਰ – ਬਾਲੋ – ਮਾਹੀਆ