ਮਾਤਾ ਗੁਜਰੀ ਜੀ – ਵਸਤੂਨਿਸ਼ਠ ਪ੍ਰਸ਼ਨ
ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)
ਕਵਿਤਾ – ਭਾਗ (ਜਮਾਤ ਨੌਵੀਂ)
ਮਾਤਾ ਗੁਜਰੀ ਜੀ – ਨੰਦ ਲਾਲ ਨੂਰਪੁਰੀ
ਪ੍ਰਸ਼ਨ 1 . ‘ਮਾਤਾ ਗੁਜਰੀ ਜੀ’ ਕਵਿਤਾ ਕਿਸ ਦੀ ਲਿਖੀ ਹੋਈ ਹੈ ?
ਉੱਤਰ – ਨੰਦ ਲਾਲ ਨੂਰਪੁਰੀ
ਪ੍ਰਸ਼ਨ 2 . ਨੰਦ ਲਾਲ ਨੂਰਪੁਰੀ ਦਾ ਜੀਵਨ ਕਾਲ ਦੱਸੋ।
ਉੱਤਰ – 1906 – 1966 ਈ . (੧੯੦੬ – ੧੯੬੬ ਈ.)
ਪ੍ਰਸ਼ਨ 3 . ਨੰਦ ਲਾਲ ਨੂਰਪੁਰੀ ਦੀ ਕਵਿਤਾ ਦਾ ਨਾਂ ਦੱਸੋ।
ਉੱਤਰ – ਮਾਤਾ ਗੁਜਰੀ ਜੀ
ਪ੍ਰਸ਼ਨ 4 . ਮਾਤਾ ਗੁਜਰੀ ਜੀ ਕੌਣ ਸਨ ?
ਉੱਤਰ – ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ
ਪ੍ਰਸ਼ਨ 5 . ‘ਮਾਤਾ ਗੁਜਰੀ ਜੀ’ ਕਵਿਤਾ ਵਿੱਚ ‘ਹੀਰਿਆਂ ਦੀ ਜੋੜੀ’ ਕਿਸ ਨੂੰ ਕਿਹਾ ਗਿਆ ਹੈ ?
ਉੱਤਰ – ਛੋਟੇ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ ਤੇ ਫ਼ਤਹਿ ਸਿੰਘ ਨੂੰ
ਪ੍ਰਸ਼ਨ 6 . ਛੋਟੇ ਸਾਹਿਬਜ਼ਾਦਿਆਂ ਦੇ ਦਾਦਾ ਜੀ ਕੌਣ ਸਨ ?
ਉੱਤਰ – ਸ੍ਰੀ ਗੁਰੂ ਤੇਗ ਬਹਾਦਰ ਜੀ
ਪ੍ਰਸ਼ਨ 7 . ਛੋਟੇ ਸਾਹਿਬਜ਼ਾਦੇ ਕਿਵੇਂ ਸ਼ਹੀਦ ਕੀਤੇ ਗਏ ਸਨ ?
ਉੱਤਰ – ਨੀਹਾਂ ਵਿੱਚ ਚਿਣਵਾ ਕੇ
ਪ੍ਰਸ਼ਨ 8 . ਇੱਟ ਉੱਤੇ ਇੱਟ ਰੱਖ ਕੇ ਹੀਰਿਆਂ ਦੀ ਚਮਕ ਲੁਕਾਉਣ ਲਈ ਕਿਸ ਨੇ ਕਿਹਾ ਸੀ ?
ਉੱਤਰ – ਹੋਣੀ ਨੇ
ਪ੍ਰਸ਼ਨ 9 . ‘ਮਾਤਾ ਗੁਜਰੀ ਜੀ’ ਕਵਿਤਾ ਵਿੱਚ ਕਿਹੋ ਜਿਹੇ ਭਾਵ ਪ੍ਰਗਟ ਕੀਤੇ ਗਏ ਹਨ ?
ਉੱਤਰ – ਕਰੁਣਾਮਈ।