ਮਾਤਾ ਗੁਜਰੀ ਜੀ – ਔਖੇ ਸ਼ਬਦਾਂ ਦੇ ਅਰਥ

ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)

ਕਵਿਤਾ – ਭਾਗ (ਜਮਾਤ ਨੌਵੀਂ)

ਮਾਤਾ ਗੁਜਰੀ ਜੀ – ਨੰਦ ਲਾਲ ਨੂਰਪੁਰੀ


ਮਾਤਾ ਗੁਜਰੀ ਜੀ – ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ

ਚੰਦਾਂ ਦੀਆਂ – ਪੋਤਰਿਆਂ ਦੀਆਂ

ਹੀਰਿਆਂ ਦੀ ਜੋੜੀ – ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਹਿ ਸਿੰਘ

ਪਿੰਡਿਆਂ – ਸਰੀਰਾਂ

ਝੱਲਿਆ – ਸਹਾਰਿਆ

ਝਗੜ ਪਈ – ਲੜ ਪਈ

ਲਕੋਣੀ – ਲੁਕਾਉਣੀ, ਖ਼ਤਮ ਕਰ ਦੇਣੀ

ਕਲਾਵੇ – ਬੁੱਕਲ ਵਿੱਚ ਲੈਣ ਲਈ

ਦਾਦੀ – ਮਾਤਾ ਗੁਜਰੀ ਜੀ

ਪਿਤਾ ਜੀ – ਗੁਰੂ ਗੋਬਿੰਦ ਸਿੰਘ ਜੀ

ਧੂਹ – ਖਿੱਚ

ਵੱਸਦੇ – ਰਹਿੰਦੇ

ਆਂਦੇ – ਆਉਂਦੇ

ਓਦਰੇ ਹੋਏ – ਘਬਰਾਏ ਹੋਏ, ਸਹਿਮੇ ਹੋਏ

ਕੀਹਨੂੰ – ਕਿਸ ਨੂੰ