ਮਾਤਾ ਗੁਜਰੀ ਜੀ – ਇੱਕ ਸ਼ਬਦ ਜਾਂ ਇੱਕ ਲਾਈਨ ਵਾਲੇ ਉੱਤਰ
ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)
ਕਵਿਤਾ – ਭਾਗ (ਜਮਾਤ ਨੌਵੀਂ)
ਮਾਤਾ ਗੁਜਰੀ ਜੀ – ਨੰਦ ਲਾਲ ਨੂਰਪੁਰੀ
ਪ੍ਰਸ਼ਨ 1 . ‘ਮਾਤਾ ਗੁਜਰੀ ਜੀ’ ਕਵਿਤਾ ਦਾ ਰਚਇਤਾ ਕੌਣ ਹੈ ?
ਉੱਤਰ : ਨੰਦ ਲਾਲ ਨੂਰਪੁਰੀ।
ਪ੍ਰਸ਼ਨ 2 . ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਦਾ ਕੀ ਨਾਂ ਸੀ ?
ਉੱਤਰ : ਮਾਤਾ ਗੁਜਰੀ ਜੀ।
ਪ੍ਰਸ਼ਨ 3 . ਮਾਤਾ ਗੁਜਰੀ ਜੀ ਕਦੋਂ ਚੰਦਾ ਦੀਆਂ ਘੋੜੀਆਂ ਗਾ ਰਹੇ ਸਨ ?
ਉੱਤਰ : ਅੱਧੀ ਰਾਤ ਸਮੇਂ।
ਪ੍ਰਸ਼ਨ 4 . ‘ਮਾਤਾ ਗੁਜਰੀ ਜੀ’ ਕਵਿਤਾ ਵਿੱਚ ਆਏ ਸ਼ਬਦ ‘ਚੰਦਾ ਦੀਆਂ ਘੋੜੀਆਂ’ ਤੋਂ ਕੀ ਭਾਵ ਹੈ ?
ਉੱਤਰ : ਛੋਟੇ ਸਾਹਿਬਜ਼ਾਦਿਆਂ ਦੀਆਂ ਘੋੜੀਆਂ।
ਪ੍ਰਸ਼ਨ 5 . ਛੋਟੇ ਸਾਹਿਬਜ਼ਾਦਿਆਂ ਦੇ ਨਾਂ ਦੱਸੋ।
ਉੱਤਰ : ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਹਿ ਸਿੰਘ।
ਪ੍ਰਸ਼ਨ 6 . ਨੰਦ ਲਾਲ ਨੂਰਪੁਰੀ ਦੀ ਕਵਿਤਾ ‘ਮਾਤਾ ਗੁਜਰੀ ਜੀ’ ਦੇ ਵਿੱਚ ‘ਹੀਰਿਆਂ ਦੀ ਜੋੜੀ’ ਕਿਸ ਨੂੰ ਕਿਹਾ ਗਿਆ ਹੈ ?
ਉੱਤਰ : ਛੋਟੇ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ ਤੇ ਫ਼ਤਹਿ ਸਿੰਘ ਨੂੰ।
ਪ੍ਰਸ਼ਨ 7 . ਮਾਤਾ ਗੁਜਰੀ ਜੀ ਨੇ ਕਿੰਨ੍ਹਾਂ ਦੀ ਲੋਹੜੀ ਵੰਡਣੀ ਸੀ ?
ਉੱਤਰ : ਮਾਤਾ ਗੁਜਰੀ ਜੀ ਨੇ ਆਪਣੇ ਪੋਤਰਿਆਂ – ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫ਼ਤਹਿ ਸਿੰਘ ਦੀ ਲੋਹੜੀ ਵੰਡਣੀ ਸੀ।
ਪ੍ਰਸ਼ਨ 8 . ‘ਢਿੱਡ ਦਾ ਸੇਕ’ ਤੋਂ ਕੀ ਭਾਵ ਹੈ ?
ਉੱਤਰ : ਮਾਂ ਦਾ ਪਿਆਰ।
ਪ੍ਰਸ਼ਨ 9 . ਸਾਹਿਬਜ਼ਾਦਿਆਂ ਨੇ ਹੱਸ – ਹੱਸ ਕੇ ਕਿਸ ਦੇ ਗਲ਼ ਨਾਲ਼ ਲੱਗਣ ਲਈ ਆਪਣੀ ਦਾਦੀ ਜੀ ਨੂੰ ਕਿਹਾ ਸੀ ?
ਉੱਤਰ : ਆਪਣੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ।
ਪ੍ਰਸ਼ਨ 10 . ਛੋਟੇ ਸਾਹਿਬਜ਼ਾਦਿਆਂ ਦੇ ਦਾਦਾ ਜੀ ਕੌਣ ਸਨ ?
ਉੱਤਰ : ਸ੍ਰੀ ਗੁਰੂ ਤੇਗ ਬਹਾਦਰ ਜੀ
ਪ੍ਰਸ਼ਨ 11 . ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਉੱਤੇ ਕੌਣ ਉਦਾਸ ਸੀ ?
ਉੱਤਰ : ਮਾਤਾ ਗੁਜਰੀ ਜੀ।
ਪ੍ਰਸ਼ਨ 12. ਮਾਤਾ ਗੁਜਰੀ ਜੀ ਦਾ ਸੁਫ਼ਨੇ ਵਿੱਚ ਕਿਸ ਦੇ ਨਾਲ ਝਗੜਾ ਹੋਇਆ ਸੀ?
ਉੱਤਰ : ਹੋਣੀ ਨਾਲ।
ਪ੍ਰਸ਼ਨ 13. ਮਾਤਾ ਗੁਜਰੀ ਜੀ ਦੀਆਂ ਅੱਖਾਂ ਦੇ ਤਾਰੇ ਕੌਣ ਸਨ?
ਉੱਤਰ : ਉਹਨਾਂ ਦੇ ਪੋਤਰੇ।
ਪ੍ਰਸ਼ਨ 14. ‘ਮਾਤਾ ਗੁਜਰੀ ਜੀ’ ਕਵਿਤਾ ਵਿੱਚ ਕਿਹੋ ਜਿਹੇ ਭਾਵ ਪ੍ਰਗਟ ਕੀਤੇ ਗਏ ਹਨ?
ਉੱਤਰ : ਕਰੁਣਾਮਈ ਅਤੇ ਦਰਦ ਭਰੇ।
ਪ੍ਰਸ਼ਨ 15. ਇੱਟ ਉੱਤੇ ਇੱਟ ਰੱਖ ਕੇ ਹੀਰਿਆਂ ਦੀ ਚਮਕ ਲੁਕਾਉਣ ਲਈ ਕਿਸ ਨੇ ਕਿਹਾ ਸੀ?
ਉੱਤਰ : ਹੋਣੀ ਨੇ।
ਪ੍ਰਸ਼ਨ 16. ਅੱਧੀ ਰਾਤ ਵੇਲੇ ਮਾਤਾ ਗੁਜਰੀ ਜੀ ਕੀ ਗਾ ਰਹੇ ਸਨ?
ਉੱਤਰ : ਘੋੜੀਆਂ।
ਪ੍ਰਸ਼ਨ 17. ‘ਓਦਰੇ ਹੋਏ’ ਸ਼ਬਦ ਦਾ ਅਰਥ ਕੀ ਹੈ?
ਉੱਤਰ : ਘਬਰਾਏ ਹੋਏ ਜਾਂ ਸਹਿਮੇ ਹੋਏ।