CBSEEducationਪੈਰ੍ਹਾ ਰਚਨਾ (Paragraph Writing)

ਮਾਂ ਬੋਲੀ – ਪੰਜਾਬੀ


ਮਾਂ ਬੋਲੀ ਬੱਚੇ ਦੀ ਪਹਿਲੀ ਬੋਲੀ ਹੁੰਦੀ ਹੈ।

ਕਿਹਾ ਜਾਂਦਾ ਹੈ ਕਿ ਜੋ ਆਪਣੀ ਬੋਲੀ ਨਹੀਂ ਬੋਲਦਾ ਉਸ ਉਸ ਨੇ ਆਪਣੀ ਮਾਂ ਦਾ ਦੁੱਧ ਹੀ ਨਹੀਂ ਪੀਤਾ।

ਮਾਂ ਬੋਲੀ ਬੋਲਣ ਵਾਲੇ ਨੂੰ ਪੰਛੀਆਂ ਵਰਗੀ ਖੁੱਲ੍ਹ ਦਾ ਅਹਿਸਾਸ ਕਰਵਾਉਂਦੀ ਹੈ।

ਮਾਂ ਬੋਲੀ ਸਿੱਧੀ ਦਿਲ ਨੂੰ ਛੂੰਹਦੀ ਹੈ।

ਹਾਂ, ਜੇਕਰ ਦੂਸਰਾ ਕੋਈ ਬੋਲਦਾ ਹੈ ਤਾਂ ਮਾਂ ਬੋਲੀ ਬੋਲਣ ਵਾਲੇ ਨੂੰ ਮਿੱਟੀ ਦੀ ਮਹਿਕ ਮਹਿਸੂਸ ਹੁੰਦੀ ਹੈ।

ਸਿਆਣੇ ਕਹਿੰਦੇ ਹਨ ਕਿ ਮਾਂ ਬੋਲੀ ਪੰਜਾਬੀ ਨੂੰ ਜੇ ਭੁੱਲ ਜਾਓਗੇ ਤਾਂ ਕੱਖਾਂ ਵਾਂਗੂੰ ਰੁਲ ਜਾਓਗੇ।

ਮਾਂ ਬੋਲੀ ਬੋਲਣ ਵਾਲੇ ਦੀ ਪਛਾਣ ਵੀ ਹੈ ਅਤੇ ਵਿਰਸਾ ਤੇ ਵਿਰਾਸਤ ਵੀ।

ਵੱਡਾ ਹੋ ਕੇ ਫਿਰ ਉਹ ਸਕੂਲ, ਕਾਲਜ ਅਤੇ ਯੂਨੀਵਰਸਿਟੀ ਵਿੱਚ ਹੋਰ ਭਾਸ਼ਾਵਾਂ ਸਿੱਖ ਸਕਦਾ ਹੈ।

ਬਹੁਕੌਮੀ ਸੱਭਿਆਚਾਰ ਪਰਸਪਰ ਸਾਂਝ ਅਤੇ ਪ੍ਰਭਾਵ ਆਪਸੀ ਵਿਸ਼ਵਾਸ ਤਾਂ ਸਹਿਜੇ ਹੀ ਵਧਾਉਂਦਾ ਹੈ, ਪਰ ਇਸ ਵਿੱਚ ਗੁਆਚਦੀ ਮਾਂ ਬੋਲੀ ਚਿੰਤਾ ਦਾ ਵਿਸ਼ਾ ਹੈ।

ਕਿਸੇ ਕੌਮ ਦੀ ਪਛਾਣ ਉਸ ਦੀ ਮਾਂ ਬੋਲੀ ਹੁੰਦੀ ਹੈ। ਮਾਂ ਬੋਲੀ ‘ਤੇ ਮਾਣ ਕਰਨਾ ਆਪਣਾ ਵਿਕਾਸ ਕਰਨਾ ਹੈ।

ਮਾਂ ਬੋਲੀ ਬਾਰੇ ਫ਼ੀਰੋਜ਼ਦੀਨ ਸ਼ਰਫ਼ ਲਿਖਦਾ ਹੈ :

ਪੁੱਛੀ ਸ਼ਰਫ ਨਾ ਜਿਨ੍ਹਾਂ ਨੇ ਬਾਤ ਮੇਰੀ,
ਵੇ ਮੈਂ ਮਾਂ ਬੋਲੀ ਹਾਂ ਉਨ੍ਹਾਂ ਪੰਜਾਬੀਆਂ ਦੀ।