BloggingKavita/ਕਵਿਤਾ/ कविताMother's dayPoetryਲੇਖ ਰਚਨਾ (Lekh Rachna Punjabi)

ਮਾਂ ਦੀ ਖੁਸ਼ੀ


ਅੱਜ ਉਸ ਦੇ ਵਿਹੜੇ ਵਿੱਚ ਖੁਸ਼ੀ ਦਾ ਆਲਿਮ ਸੀ।

ਉਹ ਖੁਸ਼ੀ ਵਿੱਚ ਫੁੱਲੀ ਨਹੀਂ ਸਮਾ ਰਹੀ ਸੀ ਕਿਉਂਕਿ ਅੱਜ ਉਸ ਦੇ ਛੋਟੇ ਪੁੱਤਰ ਜੋ ਮਾਸਟਰ ਲੱਗਾ ਸੀ, ਦਾ ਵਿਆਹ ਸੀ।

ਉਹ ਆਪਣੇ ਪੁੱਤ ਅਤੇ ਨੂੰਹ ਤੋਂ ਪਾਣੀ ਵਾਰ-ਵਾਰ ਪੀ ਰਹੀ ਸੀ।

ਅੱਜ ਫਿਰ ਉਸ ਦੇ ਵਿਹੜੇ ਵਿੱਚ ਖੁਸ਼ੀ ਦਾ ਮਾਹੌਲ ਸੀ, ਸ਼ਾਇਦ ਉਸ ਦੇ ਪੁੱਤ ਨੇ ਕੋਈ ਚੀਜ਼ ਖਰੀਦੀ ਸੀ।

ਸਭ ਕੁੱਝ ਉਸੇ ਤਰ੍ਹਾਂ ਸੀ ਪਰ ਫ਼ਿਰ ਵੀ ਕੋਈ ਕਮੀ ਕੋਈ, ਕੋਈ ਘਾਟ ਸੀ, ਕਿਉਂਕਿ ਅੱਜ ਉਹ ਨਹੀਂ ਸੀ।

ਉਨਾਂ ਦੀ ਮਾਂ ਨਹੀਂ ਸੀ, ਕਿਉਂਕਿ ਕੁਝ ਸਮਾਂ ਪਹਿਲਾਂ ਉਹ ਇਸ ਦੁਨੀਆਂ ਤੋਂ ਸਦਾ ਵਾਸਤੇ ਚਲੀ ਗਈ ਸੀ।

ਇਸ ਦੁਨੀਆਂ ਵਿੱਚ ਮਾਂ ਤੋਂ ਵੱਡਾ ਅਤੇ ਸੱਚਾ ਕੋਈ ਨਹੀਂ ਹੈ।

ਉਸ ਦੀ ਥਾਂ ਕੋਈ ਨਹੀਂ ਲੈ ਸਕਦਾ।