CBSEclass 11 PunjabiEducationPunjab School Education Board(PSEB)

ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ – ਲੰਮੀ ਬੋਲੀ

ਪ੍ਰਸ਼ਨ 1 . ਮਹਿੰਦੀ ਸਸਤੀ ਕਿੱਥੇ ਮਿਲਦੀ ਹੈ?

ਉੱਤਰ – ਬਾਗ਼ਾਂ ਵਿੱਚ

ਪ੍ਰਸ਼ਨ 2 . ਮਹਿੰਦੀ ਮਹਿੰਗੀ ਕਿੱਥੇ ਮਿਲਦੀ ਹੈ?

ਉੱਤਰ – ਹੱਟੀਆਂ ਉੱਤੇ

ਪ੍ਰਸ਼ਨ 3 . ਮਹਿੰਦੀ ਕਿਸ ਦੀ ਚੋਟ ਸਹਿੰਦੀ ਹੈ?

ਉੱਤਰ – ਕੂੰਡੀ ਸੋਟੇ ਦੀ

ਪ੍ਰਸ਼ਨ 4 . ਕੂੰਡੀ ਸੋਟੇ ਨਾਲ ਮਹਿੰਦੀ ਨੂੰ ਕੀ ਕੀਤਾ ਜਾਂਦਾ ਹੈ?

ਉੱਤਰ – ਘੋਟਿਆ ਜਾਂਦਾ ਹੈ

ਪ੍ਰਸ਼ਨ 5 . ‘ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ’ ਬੋਲੀ ਅਨੁਸਾਰ ਕਿਹੜੀ ਮਹਿੰਦੀ ਬਿਨਾਂ ਧੋਤਿਆਂ ਨਹੀਂ ਲਹਿੰਦੀ?

ਉੱਤਰ – ਸ਼ਗਨਾਂ ਦੀ

ਪ੍ਰਸ਼ਨ 6 . ‘ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ’ ਬੋਲੀ ਵਿਚ ਵਕਤਾ ਕੌਣ ਹੈ? ਮਹਿੰਦੀ ਬਾਰੇ ਉਸ ਨੇ ਆਪਣਾ ਕਿਹੜਾ ਅਨੁਭਵ ਦੱਸਿਆ ਹੈ?

ਉੱਤਰ – ਇਸ ਬੋਲੀ ਵਿਚ ਵਕਤਾ ਇਕ ਮੁਟਿਆਰ ਕੁਡ਼ੀ ਹੈ। ਉਸ ਨੂੰ ਇਹ ਅਨੁਭਵ ਹੈ ਕਿ ਹਰ ਮੁਟਿਆਰ ਮਹਿੰਦੀ ਲਾਉਣੀ ਚਾਹੁੰਦੀ ਹੈ। ਇਹ ਬਾਗ਼ਾਂ ਵਿਚ ਸਸਤੀ ਮਿਲਦੀ ਹੈ ਪਰ ਹੱਟੀਆਂ ਉੱਤੇ ਮਹਿੰਗੀ।

ਇਸ ਨੂੰ ਕੂੰਡੀ ਘੋਟਣੇ ਨਾਲ ਘੋਟ ਕੇ ਹੱਥਾਂ ਉੱਪਰ ਲਾਇਆ ਜਾਂਦਾ ਹੈ। ਇਹ ਸੁੱਕ ਕੇ ਬੱਤੀਆਂ ਬਣ ਕੇ ਲਹਿੰਦੀ ਹੈ। ਸ਼ਗਨਾਂ ਦੀ ਮਹਿੰਦੀ ਪਾਣੀ ਨਾਲ ਧੋਤੇ ਬਿਨਾਂ ਨਹੀਂ ਲਹਿੰਦੀ।

ਪ੍ਰਸ਼ਨ 7 . ‘ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ’ ਬੋਲੀ ਵਿਚ ਮਹਿੰਦੀ ਪ੍ਰਾਪਤ ਕਰਨ ਤੋਂ ਲੈ ਕੇ ਇਸ ਨੂੰ ਲਾਉਣ ਅਤੇ ਲਾਹੁਣ ਲਈ ਕੀ ਦੱਸਿਆ ਗਿਆ ਹੈ?

ਉੱਤਰ – ਮਹਿੰਦੀ ਬਾਗ਼ਾਂ ਵਿਚ ਸਸਤੀ ਪਰ ਹੱਟੀਆਂ ਤੋਂ ਮਹਿੰਗੀ ਮਿਲਦੀ ਹੈ। ਬਾਗ਼ਾਂ ਵਿਚੋਂ ਤੋੜ ਕੇ ਲਿਆਂਦੀ ਮਹਿੰਦੀ ਨੂੰ ਕੂੰਡੀ ਘੋਟਣੇ ਨਾਲ ਘੋਟ ਕੇ ਹੱਥਾਂ ਉੱਤੇ ਲਾਇਆ ਜਾਂਦਾ ਹੈ। ਇਹ ਸੁੱਕ ਕੇ ਬੱਤੀਆਂ ਬਣ ਕੇ ਲਹਿੰਦੀ ਜਾਂਦੀ ਹੈ। ਅੰਤ ਹੱਥਾਂ ਨੂੰ ਧੋ ਲਿਆ ਜਾਂਦਾ ਹੈ।

ਪ੍ਰਸ਼ਨ 8. ‘ਮਹਿੰਦੀ-ਮਹਿੰਦੀ ਹਰ ਕੋਈ ਕਹਿੰਦਾ’ ਬੋਲੀ ਵਿੱਚ ਮੁਟਿਆਰ ਕਿਸ ਬਾਰੇ ਆਪਣੇ ਵਿਚਾਰ ਪ੍ਰਗਟਾਉਂਦੀ ਹੈ?

ਉੱਤਰ : ਮਹਿੰਦੀ ਬਾਰੇ।

ਪ੍ਰਸ਼ਨ 9. ਕਿਹੜੀ ਮਹਿੰਦੀ ਬਿਨ ਧੋਤਿਆਂ ਨਹੀਂ ਲਹਿੰਦੀ?

ਉੱਤਰ : ਸ਼ਗਨਾਂ ਦੀ।

ਪ੍ਰਸ਼ਨ 10. ਮਹਿੰਦੀ ਕਿੱਥੋਂ ਸਸਤੀ ਮਿਲਦੀ ਹੈ?

ਉੱਤਰ : ਬਾਗਾਂ ਵਿੱਚੋਂ।

ਪ੍ਰਸ਼ਨ 11. ਮਹਿੰਦੀ ਕੂੰਡੇ ਵਿੱਚ ਕਿਸ ਨਾਲ ਘੋਟੀ ਜਾਂਦੀ ਹੈ?

ਉੱਤਰ : ਸੋਟੇ ਨਾਲ ।

ਪ੍ਰਸ਼ਨ 12. ਕਿਸ ਦੇ ਬੋਲ ਕੁੜੀ ਨਹੀ ਸਹਿੰਦੀ?

ਉੱਤਰ : ਸ਼ਰੀਕਾਂ ਦੇ ।