ਮਹਾਰਾਜਾ ਰਣਜੀਤ ਸਿੰਘ : ਸਿੱਖ ਧਰਮ ਦੇ ਸ਼ਰਧਾਲੂ ਪੈਰੋਕਾਰ


ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਸਿੱਖ ਧਰਮ ਦੇ ਸ਼ਰਧਾਲੂ ਪੈਰੋਕਾਰ ਸਨ। ਆਪਣੇ ਪੱਖ ਵਿੱਚ ਦਲੀਲਾਂ ਦਿਓ।

ਉੱਤਰ — ਮਹਾਰਾਜਾ ਰਣਜੀਤ ਸਿੰਘ ਨੂੰ ਸਿੱਖ ਧਰਮ ‘ਤੇ ਅਟੱਲ ਵਿਸ਼ਵਾਸ ਸੀ। ਉਹ ਆਪਣਾ ਰੋਜ਼ਾਨਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣਦੇ ਸਨ ਸੀ ਅਤੇ ਅਰਦਾਸ ਕਰਦੇ ਸਨ। ਮਹਾਰਾਜਾ ਰਣਜੀਤ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਕਲਗੀ ਆਪਣੇ ਤੋਸ਼ੇਖ਼ਾਨੇ ਵਿੱਚ ਰੱਖੀ ਹੋਈ ਸੀ ਜਿਸ ਦੀ ਛੋਹ ਨੂੰ ਉਹ ਆਪਣੇ ਲਈ ਬੜਾ ਵਡਭਾਗਾ ਸਮਝਦੇ ਸਨ। ਉਹ ਆਪਣੀਆਂ ਜਿੱਤਾਂ ਨੂੰ ਉਸ ਸੱਚੇ ਪਾਤਸ਼ਾਹ ਅਕਾਲ ਪੁਰਖ ਦੀ ਮਿਹਰ ਸਮਝਦੇ ਸਨ। ਇਨ੍ਹਾਂ ਜਿੱਤਾਂ ਲਈ ਧੰਨਵਾਦ ਕਰਨ ਲਈ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਜਾ ਕੇ ਭਾਰੀ ਚੜ੍ਹਾਵਾ ਚੜ੍ਹਾਉਂਦੇ ਸਨ। ਉਹ ਆਪਣੇ ਆਪ ਨੂੰ ਗੁਰੂ ਘਰ ਦਾ ਅਤੇ ਸਿੱਖ ਪੰਥ ਦਾ ‘ਕੂਕਰ’ ਸਮਝਦੇ ਸਨ। ਉਹ ਆਪਣੀ ਸਰਕਾਰ ਨੂੰ ‘ਸਰਕਾਰ-ਏ-ਖ਼ਾਲਸਾ’ ਕਹਿੰਦੇ ਸਨ। ਉਹ ਆਪਣੇ ਆਪ ਨੂੰ ਮਹਾਰਾਜਾ ਅਖਵਾਉਣ ਦੀ ਬਜਾਏ ‘ਸਿੰਘ ਸਾਹਿਬ’ ਅਖਵਾਉਂਦੇ ਸਨ। ਉਨ੍ਹਾਂ ਦੇ ਸਿੱਕਿਆਂ ‘ਤੇ ‘ਨਾਨਕ ਸਹਾਇ’ ਅਤੇ ‘ਗੋਬਿੰਦ ਸਹਾਇ’ ਦੇ ਸ਼ਬਦ ਅੰਕਿਤ ਸਨ। ਉਨ੍ਹਾਂ ਦੀ ਸ਼ਾਹੀ ਮੋਹਰ ਉੱਤੇ ‘ਅਕਾਲ ਸਹਾਇ’ ਦੇ ਸ਼ਬਦ ਉਕਰੇ ਹੋਏ ਸਨ। ਸੈਨਾ ਵਿੱਚ ‘ਵਾਹਿਗੁਰੂ ਜੀ ਕਾ ਖ਼ਾਲਸਾ ਅਤੇ ਵਾਹਿਗੁਰੂ ਜੀ ਕੀ ਫ਼ਤਹਿ’ ਦਾ ਜੈਕਾਰਾ ਲਗਾਇਆ ਜਾਂਦਾ ਸੀ। ਸਰਕਾਰੀ ਕਾਰਜ ਲਈ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਸਹੁੰ ਚੁਕਾਈ ਜਾਂਦੀ ਸੀ। ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਸਾਰੇ ਗੁਰਦੁਆਰਿਆਂ ਦੀਆਂ ਨਵੀਆਂ ਇਮਾਰਤਾਂ ਬਣਵਾਈਆਂ ਅਤੇ ਗੁਰਦੁਆਰਿਆਂ ਦੀ ਦੇਖ-ਭਾਲ ਲਈ ਵੱਡੀਆਂ-ਵੱਡੀਆਂ ਜਾਗੀਰਾਂ ਦਿੱਤੀਆਂ। ਸੰਖੇਪ ਵਿੱਚ ਉਹ ਤਨੋ ਮਨੋ ਸਿੱਖ ਧਰਮ ਦੇ ਸੱਚੇ ਸ਼ਰਧਾਲੂ ਸਨ।


प्रश्न. महाराजा रणजीत सिंह सिख धर्म के कट्टर अनुयायी थे। इस पक्ष में अपने तर्क दीजिए।

उत्तर : महाराजा रणजीत सिंह का सिख धर्म में दृढ़ विश्वास था। वे अपना दैनिक कार्य शुरू करने से पहले गुरु ग्रंथ साहिब को सुनते थे और प्रार्थना करते थे। महाराजा रणजीत सिंह जी ने अपने खजाने में गुरु गोबिंद सिंह की एक कलगी रखी हुई थी, जिसका स्पर्श वे अपने लिए बहुत भाग्यशाली मानते थे। वे अपनी जीत को उस सच्चे पातशाह अकाल पुरख की कृपा मानते थे। इन जीतों के लिए उन्हें धन्यवाद देने के लिए, वे दरबार साहिब, अमृतसर जाकर भारी चढ़ावा चढ़ाया करते थे। वे अपने आप को गुरु घर का और सिख पंथ का ‘कूकर’ समझ्ते थे। वे अपनी सरकार को ‘सरकार-ए-खालसा’ कहते थे। वे खुद को महाराजा कहलवाने की बजाय ‘सिंह साहब’ कहलवाते थे। उनके सिक्कों पर ‘नानक सहाय’ और ‘गोबिंद सहाय’ शब्द अंकित थे। उनकी शाही मुहर पर ‘अकाल सहाय’ शब्द उकेरे हुए थे। सेना में ‘वाहेगुरू जी का खालसा ते वाहेगुरू जी की फतेह’ का जयकारा लगाया जाता था। सरकारी काम के लिए गुरु ग्रंथ साहिब के समक्ष शपथ दिलाई जाती थी।  महाराज रणजीत सिंह ने कई गुरुद्वारों के लिए नई इमारतें बनवाई और गुरुद्वारों की देखभाल के लिए बड़े-बड़े जागीरें दी। संक्षेप में, वे तन मन से सिख धर्म के सच्चे श्रद्धालु थे।


Question.  Maharaja Ranjit Singh was a devoted follower of Sikhism. Give arguments in your favour.

Answer: Maharaja Ranjit Singh had a firm belief in Sikhism. They used to listen to the Guru Granth Sahib and offer prayers before starting their daily work. Maharaja Ranjit Singh Ji had kept Guru Gobind Singh Ji’s crest in his treasury, whose touch he considered very fortunate for himself. He considered his victory as the grace of that true Patshah ‘Akal Purakh’. To thank him for these victories, he used to visit Darbar Sahib, Amritsar and make heavy offerings. They considered themselves to be of the Guru Ghar and the ‘Kooker’ of the Sikh Panth.  They used to call their government ‘Sarkar-e-Khalsa’. Instead of calling himself Maharaja, he used to be called ‘Singh Sahib’. The words ‘Nanak Sahai’ and ‘Gobind Sahai’ were inscribed on his coins. The words ‘Akal Sahai’ were engraved on his royal seal. In the army, ‘Waheguru Ji ka Khalsa te Waheguru Ji ki Fateh’ was chanted. Oaths were administered before the Guru Granth Sahib for official work. Maharaja Ranjit Singh built new buildings for many Gurdwaras and gave huge Jagirs to look after the Gurdwaras. In short, he was a true devotee of Sikhism wholeheartedly.