ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਾਰਦਾਰ ਦੀ ਸਥਿਤੀ


ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਾਰਦਾਰ ਦੀ ਕੀ ਸਥਿਤੀ ਸੀ?

ਜਾਂ

ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕਾਰਦਾਰ ਦੇ ਕੰਮ ਲਿਖੋ।

ਉੱਤਰ – ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪਰਗਨੇ ਦੇ ਮੁੱਖ ਅਧਿਕਾਰੀ ਨੂੰ ਕਾਰਦਾਰ ਕਹਿੰਦੇ ਸਨ। ਉਹ ਪਰਗਨੇ ਵਿੱਚ ਸ਼ਾਂਤੀ ਵਿਵਸਥਾ ਬਣਾਈ ਰੱਖਣ ਲਈ ਜ਼ਿੰਮੇਵਾਰ ਸੀ। ਉਹ ਪਰਗਨੇ ਵਿੱਚੋਂ ਭੂਮੀ ਦਾ ਲਗਾਨ ਇਕੱਠਾ ਕਰ ਕੇ ਕੇਂਦਰੀ ਖ਼ਜ਼ਾਨੇ ਵਿੱਚ ਜਮ੍ਹਾਂ ਕਰਵਾਉਂਦਾ ਸੀ। ਇਹ ਪਰਗਨੇ ਦੀ ਆਮਦਨ ਅਤੇ ਖ਼ਰਚ ਦਾ ਪੂਰਾ ਹਿਸਾਬ ਰੱਖਦਾ ਸੀ। ਉਹ ਪਰਗਨੇ ਦੇ ਹਰ ਕਿਸਮ ਦੇ ਦੀਵਾਨੀ ਅਤੇ ਫ਼ੌਜਦਾਰੀ ਮੁਕੱਦਮਿਆਂ ਦੇ ਫੈਸਲੇ ਕਰਦਾ ਸੀ। ਉਹ ਪਰਗਨੇ ਦੇ ਲੋਕਾਂ ਦੇ ਹਿੱਤਾਂ ਦਾ ਪੂਰਾ ਖ਼ਿਆਲ ਰੱਖਦਾ ਸੀ।


प्रश्न. महाराजा रणजीत सिंह के समय कारदार की क्या स्थिति थी?

या

प्रश्न. महाराजा रणजीत सिंह के समय में कारदार के कार्य लिखिए।

उत्तर – महाराजा रणजीत सिंह के समय में परगना के मुख्य अधिकारी को कारदार कहा जाता था। वे परगना में शांति बनाए रखने के लिए जिम्मेदार थे। वे परगने से भूमि कर वसूल कर केन्द्रीय कोषागार में जमा करते थे। वे परगने के राजस्व और व्यय का पूरा रिकॉर्ड रखते थे। वे परगना में सभी प्रकार के दीवानी और फौजदारी मुकदमों का फैसला करते थे। वे परगने के लोगों के हितों का पूरा ख्याल रखते थे।


Question. What was the position of Kardar during the times of Maharaja Ranjit Singh?

Or

Question. Write the works of Kardar during the times of Maharaja Ranjit Singh.

Answer – In the time of Maharaja Ranjit Singh, the chief officer of the Pargana was called Kardar. He was responsible for maintaining peace in the pargana. They used to collect land tax from the pargana and deposit it in the central treasury. He kept complete records of the revenue and expenditure of the pargana. He used to decide all types of civil and criminal cases in the pargana. He took full care of the interests of the people of the pargana.