CBSEClass 12 PunjabiEducationHistoryHistory of PunjabPunjab School Education Board(PSEB)

ਮਹਾਰਾਜਾ ਰਣਜੀਤ ਸਿੰਘ ਦੇ ਗੱਦੀ ‘ਤੇ ਬੈਠਣ ਸਮੇਂ ਪੰਜਾਬ ਦੀ ਰਾਜਨੀਤਿਕ ਹਾਲਤ


ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੇ ਗੱਦੀ ‘ਤੇ ਬੈਠਣ ਸਮੇਂ ਪੰਜਾਬ ਦੀ ਰਾਜਨੀਤਿਕ ਹਾਲਤ ਕਿਹੋ ਜਿਹੀ ਸੀ?

ਜਾਂ

ਪ੍ਰਸ਼ਨ. ਜਦੋਂ ਮਹਾਰਾਜਾ ਰਣਜੀਤ ਸਿੰਘ ਗੱਦੀ ‘ਤੇ ਬੈਠੇ ਤਾਂ ਪੰਜਾਬ ਦੀ ਰਾਜਨੀਤਿਕ ਹਾਲਤ ਕਿਹੋ ਜਿਹੀ ਸੀ?

ਉੱਤਰ – ਮਹਾਰਾਜਾ ਰਣਜੀਤ ਸਿੰਘ ਨੇ 1797 ਈ. ਵਿੱਚ ਜਦੋਂ ਸ਼ੁਕਰਚੱਕੀਆ ਮਿਸਲ ਦੀ ਵਾਗਡੋਰ ਸੰਭਾਲੀ ਸੀ ਤਾਂ ਉਸ ਸਮੇਂ ਪੰਜਾਬ ਵਿੱਚ ਚਾਰੇ ਪਾਸੇ ਅਸ਼ਾਂਤੀ ਦਾ ਬੋਲਬਾਲਾ ਸੀ। ਸਿੱਖਾਂ ਨੇ ਆਪਣੀਆਂ ਬਾਰਾਂ (12) ਸੁਤੰਤਰ ਮਿਸਲਾਂ ਕਾਇਮ ਕਰ ਲਈਆਂ ਸਨ। ਇਨ੍ਹਾਂ ਮਿਸਲਾਂ ਵਿੱਚ ਆਪਸੀ ਏਕਤਾ ਖ਼ਤਮ ਹੋ ਚੁੱਕੀ ਸੀ। ਪੰਜਾਬ ਦੇ ਉੱਤਰ-ਪੱਛਮੀ ਖੇਤਰਾਂ ਵਿੱਚ ਮੁਸਲਮਾਨਾਂ ਨੇ ਕੁਝ ਸੁਤੰਤਰ ਰਿਆਸਤਾਂ ਸਥਾਪਿਤ ਕਰ ਲਈਆਂ ਸਨ। ਇਹ ਰਿਆਸਤਾਂ ਵੀ ਆਪਸੀ ਸੰਘਰਸ਼ ‘ਤੇ ਉਤਾਰੂ ਸਨ। ਕਾਬਲ ਦਾ ਸ਼ਾਸਕ, ਸ਼ਾਹ ਜ਼ਮਾਨ ਪੰਜਾਬ ਨੂੰ ਆਪਣੇ ਅਧੀਨ ਕਰਨਾ ਚਾਹੁੰਦਾ ਸੀ। ਕਾਂਗੜਾ ਦਾ ਸ਼ਾਸਕ ਸੰਸਾਰ ਚੰਦ ਕਟੋਚ ਅਤੇ ਨੇਪਾਲ ਦਾ ਸ਼ਾਸਕ ਭੀਮ ਸੈਨ ਥਾਪਾ ਪੰਜਾਬ ਨੂੰ ਆਪਣੇ ਅਧੀਨ ਕਰਨ ਲਈ ਸੁਪਨਾ ਵੇਖ ਰਹੇ ਸਨ।


प्रश्न. जब महाराजा रणजीत सिंह गद्दी पर बैठे तो पंजाब में राजनीतिक स्थिति क्या थी?

अथवा

प्रश्न. महाराजा रणजीत सिंह के सत्ता में आने के समय पंजाब की राजनीतिक स्थिति क्या थी?

उत्तर – महाराजा रणजीत सिंह ने 1797 ई. में जब शुक्रचकिया मिस्ल की बागडोर संभाली तो पंजाब में चारों तरफ अशांति का बोलबाला था। सिक्खों ने अपनी बारह स्वतंत्र मिस्लें स्थापित की हुईं थीं। इन मिस्लों में आपसी एकता खत्म हो चुकी थी। पंजाब के उत्तर-पश्चिमी भागों में मुसलमानों ने कुछ स्वतंत्र रियासतों की स्थापना कर ली थी। ये रियासतें भी आपसी संघर्ष पर उतारू थीं। काबुल का शासक, शाह जमान पंजाब को अपने अधीन करना चाहता था। कांगड़ा के शासक संसार चंद कटोच और नेपाल के शासक भीम सेन थापा पंजाब को अपने अधीन करने का सपना देख रहे थे।


Question. What was the political condition of Punjab at the time of Maharaja Ranjit Singh’s accession to power?

Or

Question. What was the political condition of the Punjab on the occasion of Maharaja Ranjit Singh’s accession to throne?

Answer – When Maharaja Ranjit Singh took over the reins of Shukrchakia Misl in 1797 AD, there was unrest all around in Punjab. The Sikhs had established their own twelve independent Misls. The unity among these misls had ended. In the north-western parts of Punjab, the Muslims had established some independent princely states. These princely states were also engaged in mutual conflict. The ruler of Kabul, Shah Zaman wanted to subjugate Punjab. The ruler of Kangra, Sansar Chand Katoch, and the ruler of Nepal, Bhim Sen Thapa were dreaming of subjugating Punjab.