ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਨਿਸਤਾਨ ਨਾਲ ਸੰਬੰਧ


ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਨਿਸਤਾਨ ਨਾਲ ਸੰਬੰਧ ਅਤੇ ਉਨ੍ਹਾਂ ਦੀ ਉੱਤਰ – ਪੱਛਮੀ ਸੀਮਾ ਨੀਤੀ (MAHARAJA RANJIT SINGH’S RELATIONS WITH AFGHANISTAN AND HIS N.W.F. POLICY)


ਪ੍ਰਸ਼ਨ 1. ਸ਼ਾਹ ਜ਼ਮਾਨ ਨੇ ਲਾਹੌਰ ‘ਤੇ ਕਬਜ਼ਾ ਕਦੋਂ ਕਰ ਲਿਆ ਸੀ?

ਉੱਤਰ : 1798 ਈ. ਵਿੱਚ

ਪ੍ਰਸ਼ਨ 2. ਫ਼ਤਹਿ ਖਾਂ ਕੌਣ ਸੀ?

ਉੱਤਰ : ਅਫ਼ਗਾਨਿਸਤਾਨ ਦਾ ਵਜ਼ੀਰ

ਪ੍ਰਸ਼ਨ 3. ਕਸ਼ਮੀਰ ਉੱਤੇ ਕਬਜ਼ਾ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਅਤੇ ਫਤਹਿ ਖਾਂ ਵਿਚਾਲੇ ਸਮਝੌਤਾ ਕਦੋਂ ਹੋਇਆ?

ਉੱਤਰ : 1813 ਈ. ਵਿੱਚ

ਪ੍ਰਸ਼ਨ 4. ਮਹਾਰਾਜਾ ਰਣਜੀਤ ਸਿੰਘ ਅਤੇ ਫ਼ਤਹਿ ਖਾਂ ਵਿਚਾਲੇ ਸਮਝੌਤਾ ਕਿੱਥੇ ਹੋਇਆ ਸੀ?

ਉੱਤਰ : ਰੋਹਤਾਸ ਵਿਖੇ

ਪ੍ਰਸ਼ਨ 5. ਅਕਾਲੀ ਫੂਲਾ ਸਿੰਘ ਅਫ਼ਗਾਨਾਂ ਨਾਲ ਲੜਦੇ ਹੋਏ ਕਦੋਂ ਸ਼ਹੀਦ ਹੋਇਆ ਸੀ?

ਉੱਤਰ : 1823 ਈ. ਵਿੱਚ

ਪ੍ਰਸ਼ਨ 6. ਸੱਯਦ ਅਹਿਮਦ ਨੇ ਕਿਹੜੇ ਪ੍ਰਦੇਸ਼ਾਂ ਵਿੱਚ ਸਿੱਖਾਂ ਵਿਰੁੱਧ ਵਿਦਰੋਹ ਕੀਤਾ ਸੀ?

ਉੱਤਰ : ਅਟਕ ਤੇ ਪਿਸ਼ਾਵਰ

ਪ੍ਰਸ਼ਨ 7. ਸੱਯਦ ਅਹਿਮਦ ਅਹਿਮਦ ਨੇ ਸਿੱਖਾਂ ਵਿਰੁੱਧ ਕਦੋਂ ਵਿਦਰੋਹ ਕੀਤਾ ਸੀ?

ਉੱਤਰ : 1827 ਈ. ਵਿੱਚ

ਪ੍ਰਸ਼ਨ 8. ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ਨੂੰ ਕਦੋਂ ਆਪਣੇ ਸਾਮਰਾਜ ਵਿੱਚ ਸ਼ਾਮਲ ਕੀਤਾ ਸੀ?

ਉੱਤਰ : 1834 ਈ. ਵਿੱਚ

ਪ੍ਰਸ਼ਨ 9. ਹਰੀ ਸਿੰਘ ਨਲਵਾ ਕਿਸ ਪ੍ਰਸਿੱਧ ਲੜਾਈ ਵਿੱਚ ਮਾਰਿਆ ਗਿਆ ਸੀ?

ਉੱਤਰ : ਜਮਰੌਦ ਦੀ ਲੜਾਈ

ਪ੍ਰਸ਼ਨ 10. ਤ੍ਰੈ-ਪੱਖੀ ਸੰਧੀ ਅਨੁਸਾਰ ਕਿਸ ਨੂੰ ਅਫਗਾਨਿਸਤਾਨ ਦਾ ਨਵਾਂ ਬਾਦਸ਼ਾਹ ਬਣਾਏ ਜਾਣ ਦਾ ਐਲਾਨ ਕੀਤਾ ਗਿਆ?

ਉੱਤਰ : ਸ਼ਾਹ ਸ਼ੁਜਾਹ