ਮਹਾਰਾਜਾ ਰਣਜੀਤ ਸਿੰਘ ਦੀ ਹਾਰੇ ਹੋਏ ਸ਼ਾਸਕਾਂ ਪ੍ਰਤੀ ਨੀਤੀ
ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਨੇ ਹਾਰੇ ਹੋਏ ਸ਼ਾਸਕਾਂ ਪ੍ਰਤੀ ਕੀ ਨੀਤੀ ਅਪਣਾਈ?
ਉੱਤਰ—ਮਹਾਰਾਜਾ ਰਣਜੀਤ ਸਿੰਘ ਇੱਕ ਦੂਰਦਰਸ਼ੀ ਅਤੇ ਉਦਾਰ ਸ਼ਾਸਕ ਸਨ। ਉਨ੍ਹਾਂ ਨੇ ਨਾ ਕੇਵਲ ਬਹੁਤ ਸਾਰੇ ਪ੍ਰਦੇਸ਼ਾਂ ਨੂੰ ਆਪਣੇ ਅਧੀਨ ਕੀਤਾ ਬਲਕਿ ਉਨ੍ਹਾਂ ਪ੍ਰਤੀ ਇੱਕ ਸਫਲ ਸ਼ਾਸਨ ਨੀਤੀ ਨੂੰ ਵੀ ਅਪਣਾਇਆ। ਇਹ ਨੀਤੀ ਸਾਰੇ ਸ਼ਾਸਕਾਂ ਉੱਤੇ ਇੱਕੋ ਜਿਹੀ ਲਾਗੂ ਹੁੰਦੀ ਸੀ। ਭਾਵੇਂ ਉਹ ਸ਼ਾਸਕ ਸਿੱਖ, ਹਿੰਦੂ ਜਾਂ ਮੁਸਲਮਾਨ ਸਨ। ਕਈਆਂ ਸ਼ਾਸਕਾਂ ਨੂੰ ਜਿਨ੍ਹਾਂ ਨੇ ਰਣਜੀਤ ਸਿੰਘ ਦੀ ਅਧਿਰਾਜਗੀ ਦੀਆਂ ਸ਼ਰਤਾਂ ਨੂੰ ਸਵੀਕਾਰ ਕਰ ਲਿਆ ਸੀ, ਦੇ ਇਲਾਕੇ ਵਾਪਸ ਕਰ ਦਿੱਤੇ ਗਏ।
ਜਿਨ੍ਹਾਂ ਸ਼ਾਸਕਾਂ ਦੇ ਇਲਾਕੇ ਰਾਜ ਵਿੱਚ ਸ਼ਾਮਲ ਕਰ ਲਏ ਗਏ ਉਨ੍ਹਾਂ ਨੂੰ ਮਹਾਰਾਜੇ ਦੇ ਦਰਬਾਰ ਵਿੱਚ ਜਾਂ ਤੇ ਨੌਕਰੀ ‘ਤੇ ਲਗਾ ਲਿਆ ਗਿਆ ਅਤੇ ਜਾਂ ਉਨ੍ਹਾਂ ਨੂੰ ਗੁਜ਼ਾਰੇ ਲਈ ਜਾਗੀਰਾਂ ਦੇ ਦਿੱਤੀਆਂ ਗਈਆਂ। ਵਿਰੋਧ ਜਾਰੀ ਰੱਖਣ ਵਾਲੇ ਸ਼ਾਸਕਾਂ ਪ੍ਰਤੀ ਸਖ਼ਤੀ ਦੀ ਨੀਤੀ ਅਪਣਾਈ ਗਈ। ਉਨ੍ਹਾਂ ਦੇ ਵਿਰੁੱਧ ਸੈਨਿਕ ਮੁਹਿੰਮਾਂ ਭੇਜੀਆਂ ਗਈਆਂ ਅਤੇ ਉਨ੍ਹਾਂ ਦੇ ਰਾਜਾਂ ਨੂੰ ਹੜੱਪ ਲਿਆ ਗਿਆ। ਸੰਖੇਪ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਹਾਰੇ ਹੋਏ ਸ਼ਾਸਕਾਂ ਪ੍ਰਤੀ ਨਰਮੀ ਅਤੇ ਦਿਆਲਤਾ ਦਾ ਜਿਹੜਾ ਰਵੱਈਆ ਅਪਣਾਇਆ ਉਸ ਦੀ ਉਸ ਸਮੇਂ ਕੋਈ ਹੋਰ ਮਿਸਾਲ ਨਹੀਂ ਮਿਲਦੀ।
प्रश्न. पराजित शासकों के प्रति महाराजा रणजीत सिंह की क्या नीति थी?
उत्तर : महाराजा रणजीत सिंह एक दूरदर्शी और उदार शासक थे। उन्होंने न केवल कई राज्यों पर विजय प्राप्त की बल्कि उनके प्रति एक सफल शासन नीति भी अपनाई। यह नीति सभी शासकों पर समान रूप से लागू होती थी। शासक चाहे सिख हों, हिंदू हों या मुसलमान। कई शासकों ने, जिन्होंने रणजीत सिंह की संप्रभुता की शर्तों को स्वीकार कर लिया था, उनके इलाके उन्हें वापस कर दिए गए।
जिन शासकों के क्षेत्र, राज्य में शामिल किए गए थे, वे या तो महाराजा के दरबार में कार्यरत थे या फिर उन्हें निर्वाह के लिए जागीरें दी गईं थीं। विरोध करने वाले शासकों के खिलाफ सख्ती की नीति अपनाई गई। उनके खिलाफ सैन्य अभियान चलाए गए और उनके राज्यों को हड़प लिया गया। संक्षेप में, महाराजा रणजीत सिंह ने पराजित शासकों के प्रति उस समय जो उदारता और दया का रवैया अपनाया, उसकी उस समय कोई और मिसाल नहीं मिलती।
Question. What policy did Maharaja Ranjit Singh adopt towards the defeated rulers?
Answer: Maharaja Ranjit Singh was a visionary and liberal ruler. He not only conquered many states but also adopted a successful governance policy towards them. This policy was equally applicable to all the rulers. Rulers may be Sikhs, Hindus, or Muslims. Many rulers who had accepted the terms of the sovereignty of Ranjit Singh, their territories were returned to him.
The rulers whose territories were included in the state either served in the court of the Maharaja or were given jagirs for subsistence. A policy of strictness was adopted against the opposing rulers. Military campaigns were launched against them and their kingdoms were annexed. In short, the generosity and kindness that Maharaja Ranjit Singh adopted at that time towards the defeated rulers, cannot be found any other example of that time.