CBSEEducationHistoryHistory of PunjabPunjab School Education Board(PSEB)

ਮਹਾਰਾਜਾ ਰਣਜੀਤ ਸਿੰਘ ਦੀ ਲਾਹੌਰ ਜਿੱਤ


ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੀ ਲਾਹੌਰ ਜਿੱਤ ‘ਤੇ ਸੰਖੇਪ ਨੋਟ ਲਿਖੋ।

ਉੱਤਰ – ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਪਹਿਲੀ ਅਤੇ ਮਹੱਤਵਪੂਰਨ ਜਿੱਤ ਲਾਹੌਰ ਦੀ ਸੀ। ਲਾਹੌਰ ਪੰਜਾਬ ਦਾ ਸਭ ਤੋਂ ਵੱਡਾ ਅਤੇ ਪੁਰਾਣਾ ਸ਼ਹਿਰ ਹੋਣ ਕਾਰਨ ਬੜੀ ਮਹੱਤਤਾ ਰੱਖਦਾ ਸੀ। ਇਸ ਤੋਂ ਇਲਾਵਾ ਲਾਹੌਰ ਕਾਫ਼ੀ ਲੰਮੇ ਅਰਸੇ ਤੋਂ ਪੰਜਾਬ ਦੀ ਰਾਜਧਾਨੀ ਦੇ ਤੌਰ ‘ਤੇ ਚਲਿਆ ਆ ਰਿਹਾ ਸੀ। ਇੱਥੇ ਤਿੰਨ ਭੰਗੀ ਸਰਦਾਰਾਂ ਸਾਹਿਬ ਸਿੰਘ, ਮੋਹਰ ਸਿੰਘ ਅਤੇ ਚੇਤ ਸਿੰਘ ਦਾ ਰਾਜ ਸੀ। ਇਨ੍ਹਾਂ ਦੇ ਅੱਤਿਆਚਾਰਾਂ ਅਤੇ ਮਾੜੇ ਪ੍ਰਬੰਧ ਕਾਰਨ ਲਾਹੌਰ ਦੀ ਪਰਜਾ ਬੜੀ ਦੁਖੀ ਸੀ।

ਨਵੰਬਰ, 1798 ਈ. ਵਿੱਚ ਕਾਬਲ ਦੇ ਸ਼ਾਸਕ ਸ਼ਾਹ ਜ਼ਮਾਨ ਨੇ ਲਾਹੌਰ ‘ਤੇ ਕਬਜ਼ਾ ਕਰ ਲਿਆ ਸੀ। ਪਰ ਕਾਬਲ ਵਿੱਚ ਬਗ਼ਾਵਤ ਹੋ ਜਾਣ ਕਾਰਨ ਉਸ ਨੂੰ ਵਾਪਸ ਜਾਣਾ ਪਿਆ। ਇਸ ਸਥਿਤੀ ਦਾ ਫਾਇਦਾ ਉਠਾ ਕੇ ਭੰਗੀ ਸਰਦਾਰਾਂ ਨੇ ਲਾਹੌਰ ਨੂੰ ਮੁੜ ਆਪਣੇ ਅਧੀਨ ਕਰ ਲਿਆ ਸੀ। ਕਿਉਂਕਿ ਲਾਹੌਰ ਦੇ ਲੋਕ ਉਨ੍ਹਾਂ ਤੋਂ ਬਹੁਤ ਦੁਖੀ ਸਨ ਇਸ ਲਈ ਉਨ੍ਹਾਂ ਨੇ ਰਣਜੀਤ ਸਿੰਘ ਨੂੰ ਲਾਹੌਰ ‘ਤੇ ਕਬਜ਼ਾ ਕਰਨ ਲਈ ਸੱਦਾ ਦਿੱਤਾ। ਇਹ ਸੁਨਹਿਰੀ ਮੌਕਾ ਵੇਖ ਕੇ ਰਣਜੀਤ ਸਿੰਘ ਨੇ ਆਪਣੀ ਸੱਸ ਸਦਾ ਕੌਰ ਦੀ ਮਦਦ ਨਾਲ ਲਾਹੌਰ ‘ਤੇ ਹਮਲਾ ਕਰ ਦਿੱਤਾ।

ਇਸ ਹਮਲੇ ਦੀ ਖ਼ਬਰ ਮਿਲਦਿਆਂ ਸਾਰ ਹੀ ਸਾਹਿਬ ਸਿੰਘ ਅਤੇ ਮੋਹਰ ਸਿੰਘ ਨੱਸ ਗਏ। ਚੇਤ ਸਿੰਘ ਨੇ ਰਣਜੀਤ ਸਿੰਘ ਦਾ ਥੋੜ੍ਹਾ ਜਿਹਾ ਮੁਕਾਬਲਾ ਕਰਨ ਮਗਰੋਂ ਆਪਣੀ ਹਾਰ ਮੰਨ ਲਈ। ਇਸ ਤਰ੍ਹਾਂ ਰਣਜੀਤ ਸਿੰਘ ਨੇ 7 ਜੁਲਾਈ, 1799 ਈ. ਨੂੰ ਲਾਹੌਰ ‘ਤੇ ਕਬਜ਼ਾ ਕਰ ਲਿਆ। ਇਹ ਜਿੱਤ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਵਿੱਚ ਇੱਕ ਨਵਾਂ ਮੋੜ ਸਿੱਧ ਹੋਈ।


प्रश्न. महाराजा रणजीत सिंह द्वारा लाहौर की विजय पर एक संक्षिप्त टिप्पणी लिखिए।

उत्तर : महाराजा रणजीत सिंह की पहली और सबसे महत्वपूर्ण जीत लाहौर में हुई थी। लाहौर पंजाब का सबसे बड़ा और सबसे पुराना शहर होने की वजह से बहुत महत्व रखता था। इसके अलावा, लाहौर लंबे समय से पंजाब की राजधानी के तौर पर चला आ रहा था। यहाँ तीन भंगी सरदारों, साहिब सिंह, मोहर सिंह और चेत सिंह का राज था। लाहौर के लोग उनके अत्याचारों और कुप्रबंधन से बहुत दुखी थे।

नवंबर 1798 ई. में काबुल के शासक शाह जमान ने लाहौर पर कब्जा कर लिया था। लेकिन काबुल में एक विद्रोह ने उसे वापस लौटने के लिए मजबूर कर दिया। इस स्थिति का लाभ उठाकर भंगी सरदारों ने लाहौर पर पुनः कब्जा कर लिया। क्योंकि लाहौर के लोग उससे नाखुश थे, उन्होंने रणजीत सिंह को लाहौर पर कब्जा करने के लिए आमंत्रित किया। इस सुनहरे अवसर को देखकर रणजीत सिंह ने अपनी सास सदा कौर की सहायता से लाहौर पर आक्रमण कर दिया।

हमले की खबर मिलते ही साहिब सिंह और मोहर सिंह भाग गए। रणजीत सिंह के साथ एक संक्षिप्त मुठभेड़ के बाद चेत सिंह ने आत्मसमर्पण कर दिया। इस प्रकार रणजीत सिंह ने 7 जुलाई, 1799 ई. में लाहौर पर कब्जा कर लिया। यह जीत महाराजा रणजीत सिंह के जीवन में एक नया मोड़ सिद्ध हुई।


Question. Write a brief note on the conquest of Lahore by Maharaja Ranjit Singh.

Answer: The first and most important victory of Maharaja Ranjit Singh was in Lahore. Lahore was of great importance as it was the largest and oldest city in Punjab. In addition, Lahore had been serving as the capital of Punjab for a long time. It was ruled by three Bhangi chieftains, Sahib Singh, Mohar Singh, and Chet Singh. The people of Lahore were deeply saddened by their atrocities and mismanagement.

In November 1798 AD, Shah Zaman, the ruler of Kabul, captured Lahore. But a rebellion in Kabul forced him to return. Taking advantage of this situation, the Bhangi chieftains recaptured Lahore. Because the people of Lahore were unhappy with him, he invited Ranjit Singh to capture Lahore. Seeing this golden opportunity, Ranjit Singh attacked Lahore with the help of his mother-in-law Sada Kaur.

Sahib Singh and Mohar Singh fled on receiving the news of the attack. Chet Singh surrendered after a brief encounter with Ranjit Singh. Thus Ranjit Singh captured Lahore on July 7, 1799. This victory proved to be a turning point in the life of Maharaja Ranjit Singh.