CBSEEducationHistoryHistory of PunjabPunjab School Education Board(PSEB)

ਮਹਾਰਾਜਾ ਰਣਜੀਤ ਸਿੰਘ ਦੀ ਮਿਸਲ ਨੀਤੀ


ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਮਿਸਲਾਂ ਪ੍ਰਤੀ ਕਿਹੋ ਜਿਹੀ ਨੀਤੀ ਅਪਣਾਈ?

ਜਾਂ

ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੀ ਮਿਸਲ ਨੀਤੀ ਦਾ ਵਰਣਨ ਕਰੋ।

ਉੱਤਰ — ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਮਿਸਲਾਂ ਪ੍ਰਤੀ ਵਿਸ਼ੇਸ਼ ਨੀਤੀ ਅਪਣਾਈ ਸੀ। ਇਸ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਸਨ :

(i) ਆਪਣੇ ਰਾਜ ਦਾ ਵਿਸਥਾਰ ਕਰਨ ਲਈ ਨਾ ਤਾਂ ਕਿਸੇ ਰਿਸ਼ਤੇਦਾਰੀ ਅਤੇ ਨਾ ਹੀ ਕਿਸੇ ਪ੍ਰਤੀ ਮਿਹਰਬਾਨੀ ਦੀ ਭਾਵਨਾ ਨੂੰ ਕੋਈ ਮਹੱਤਵ ਦੇਣਾ।

(ii) ਰਾਜ ਵਿਸਥਾਰ ਕਰਨ ਸਮੇਂ ਇਹ ਨਹੀਂ ਦੇਖਣਾ ਕਿ ਮਿਸਲ ਸਰਦਾਰ ਦੇ ਰਾਜ ਤੇ ਕਬਜ਼ਾ ਕਰਨਾ ਨਿਆਂ ਪੂਰਵਕ ਹੈ ਜਾਂ ਨਹੀਂ।

(iii) ਸ਼ਕਤੀਸ਼ਾਲੀ ਮਿਸਲ ਸਰਦਾਰਾਂ ਨਾਲ ਮਿੱਤਰਤਾ ਗੰਢ ਲੈਣੀ ਜਾਂ ਉਨ੍ਹਾਂ ਨਾਲ ਵਿਆਹ ਸੰਬੰਧ ਕਾਇਮ ਕਰ ਲੈਣੇ।

(iv) ਕਮਜ਼ੋਰ ਮਿਸਲ ਸਰਦਾਰਾਂ ਦੇ ਰਾਜਾਂ ਤੇ ਹਮਲਾ ਕਰਕੇ ਉਨ੍ਹਾਂ ਦੇ ਰਾਜਾਂ ਨੂੰ ਆਪਣੇ ਰਾਜ ਵਿੱਚ ਸ਼ਾਮਲ ਕਰਨਾ।

(v) ਮੌਕਾ ਵੇਖ ਕੇ ਮਿੱਤਰ ਮਿਸਲ ਸਰਦਾਰਾਂ ਨਾਲ ਵਿਸ਼ਵਾਸਘਾਤ ਕਰਨਾ ਅਤੇ ਉਨ੍ਹਾਂ ਦੇ ਪ੍ਰਦੇਸ਼ਾਂ ਨੂੰ ਆਪਣੇ ਰਾਜ ਵਿੱਚ ਸ਼ਾਮਲ ਕਰਨਾ ।

(vi) ਸਿੱਖਾਂ ਦੀ ਮਹੱਤਵਪੂਰਨ ਕੇਂਦਰੀ ਸੰਸਥਾ ਗੁਰਮਤਾ ਨੂੰ ਖ਼ਤਮ ਕਰਨਾ ਤਾਂ ਕਿ ਕੋਈ ਮਿਸਲਦਾਰ ਰਣਜੀਤ ਸਿੰਘ ਦੀ ਬਰਾਬਰੀ ਨਾ ਕਰ ਸਕੇ।

ਮਹਾਰਾਜਾ ਰਣਜੀਤ ਸਿੰਘ ਨੇ ਸਭ ਤੋਂ ਪਹਿਲਾਂ ਕਨ੍ਹਈਆ ਮਿਸਲ ਨਾਲ ਮਿੱਤਰਤਾ ਦੇ ਸੰਬੰਧ ਸਥਾਪਿਤ ਕੀਤੇ ਅਤੇ 1796 ਈ. ਵਿੱਚ ਗੁਰਬਖ਼ਸ਼ ਸਿੰਘ ਦੀ ਪੁੱਤਰੀ ਮਹਿਤਾਬ ਕੌਰ ਨਾਲ ਵਿਆਹ ਕੀਤਾ। ਇਸੇ ਤਰ੍ਹਾਂ 1798 ਈ. ਵਿੱਚ ਉਸ ਨੇ ਨੱਕਈ ਮਿਸਲ ਦੇ ਸਰਦਾਰ ਖ਼ਜ਼ਾਨ ਸਿੰਘ ਦੀ ਪੁੱਤਰੀ ਰਾਜ ਕੌਰ ਨਾਲ ਵਿਆਹ ਕੀਤਾ। 1801 ਈ. ਵਿਚ ਉਸ ਨੇ ਫ਼ਤਹਿ ਸਿੰਘ ਆਹਲੂਵਾਲੀਆ ਨਾਲ ਮੁਲਾਕਾਤ ਕੀਤੀ ਅਤੇ ਆਪਸ ਵਿੱਚ ਪੱਗਾਂ ਵਟਾਈਆਂ ਅਤੇ ਹਮੇਸ਼ਾਂ ਇਕ-ਦੂਜੇ ਨੂੰ ਸਹਿਯੋਗ ਦੇਣ ਦਾ ਪ੍ਰਣ ਕੀਤਾ। ਇਸੇ ਤਰ੍ਹਾਂ ਸਰਦਾਰ ਜੋਧ ਸਿੰਘ ਰਾਮਗੜ੍ਹੀਆ ਅਤੇ ਡੱਲੇਵਾਲੀਆ ਮਿਸਲ ਦੇ ਨੇਤਾ ਤਾਰਾ ਸਿੰਘ ਘੇਬਾ ਨਾਲ ਮਿੱਤਰਤਾਪੂਰਨ ਸੰਬੰਧ ਸਥਾਪਿਤ ਕੀਤੇ। ਇਸ ਨੀਤੀ ਸਦਕਾ ਮਹਾਰਾਜਾ ਰਣਜੀਤ ਸਿੰਘ ਨੂੰ ਆਪਣੇ ਰਾਜ ਦੇ ਵਿਸਥਾਰ ਵਿੱਚ ਬਹੁਤ ਸਹਿਯੋਗ ਮਿਲਿਆ। ਦੂਜੇ ਪਾਸੇ ਰਣਜੀਤ ਸਿੰਘ ਨੇ ਕਮਜ਼ੋਰ ਮਿਸਲਾਂ ਤੇ ਹਮਲਾ ਕਰਕੇ ਉਨ੍ਹਾਂ ਨੂੰ ਆਪਣੇ ਰਾਜ ਵਿੱਚ ਸ਼ਾਮਲ ਕਰਨ ਦੀ ਨੀਤੀ ਅਪਣਾਈ। ਉਸ ਨੇ ਭੰਗੀ ਮਿਸਲ, ਡੱਲੇਵਾਲੀਆ ਮਿਸਲ, ਕਰੋੜ ਸਿੰਘੀਆ ਮਿਸਲ, ਨੱਕਈ ਮਿਸਲ ਅਤੇ ਫੈਜ਼ਲਪੁਰ ਮਿਸਲ ਤੇ ਕਬਜ਼ਾ ਕਰ ਲਿਆ ਸੀ। ਬਾਅਦ ਵਿਚ ਜਦ ਮਹਾਰਾਜਾ ਰਣਜੀਤ ਸਿੰਘ ਦੀ ਸਥਿਤੀ ਮਜ਼ਬੂਤ ਹੋ ਗਈ ਤਾਂ ਉਸ ਨੇ ਕਨ੍ਹਈਆ ਮਿਸਲ, ਰਾਮਗੜ੍ਹੀਆ ਮਿਸਲ ਅਤੇ ਆਹਲੂਵਾਲੀਆ ਮਿਸਲ ਜਿਨ੍ਹਾਂ ਨਾਲ ਉਸ ਨੇ ਮਿੱਤਰਤਾਪੂਰਨ ਸੰਬੰਧ ਸਥਾਪਿਤ ਕੀਤੇ ਸਨ, ਉਨ੍ਹਾਂ ਨੂੰ ਵੀ ਆਪਣੇ ਰਾਜ ਵਿੱਚ ਸ਼ਾਮਲ ਕਰ ਲਿਆ। ਇਸ ਕਾਰਨ ਮਹਾਰਾਜਾ ਰਣਜੀਤ ਸਿੰਘ ਦੀ ਮਿਸਲ ਨੀਤੀ ਦੀ ਕੁਝ ਇਤਿਹਾਸਕਾਰ ਆਲੋਚਨਾ ਕਰਦੇ ਹਨ ਪਰ ਅਸਲ ਵਿੱਚ ਇਹ ਨੀਤੀ ਪੰਜਾਬ ਦੇ ਲੋਕਾਂ ਲਈ ਇੱਕ ਵਰਦਾਨ ਸਿੱਧ ਹੋਈ।


प्रश्न. महाराजा रणजीत सिंह की सिख मिस्लों के प्रति क्या नीति थी?

या

प्रश्न. महाराजा रणजीत सिंह की मिस्ल नीति का वर्णन कीजिए।

उत्तर : महाराजा रणजीत सिंह ने सिख मिस्लों के प्रति एक विशेष नीति अपनाई थी। इस नीति की मुख्य विशेषताएं हैं:

(i) अपने राज्य का विस्तार करने के लिए किसी के प्रति किसी भी तरह की रिश्तेदारी या दया की भावना को कोई महत्व नहीं देना।

(ii) राज्य का विस्तार करते समय, यह नहीं देखा जाना चाहिए कि मिस्ल सरदार द्वारा राज्य पर कब्जा करना उचित है या नहीं।

(iii) शक्तिशाली मिसल प्रमुखों से दोस्ती करना या उनके साथ विवाह सम्बंध कायम कर लेना।

(iv) कमजोर मिसल प्रमुखों के राज्यों पर आक्रमण करना और उनके राज्यों को अपने राज्य में शामिल करना।

(v) अवसर देखकर मित्र मिसल सरदारों के साथ विश्वासघात करना और उनके प्रदेशों को धोखे से अपने राज्य में शामिल करना।

(vi) सिखों की एक महत्वपूर्ण केंद्रीय संस्था गुरमता को खत्म करना, ताकि कोई भी मिस्लदार रणजीत सिंह की बराबरी न कर सके।

महाराजा रणजीत सिंह ने सबसे पहले कन्हैया मिस्ल के साथ मैत्रीपूर्ण संबंध स्थापित किए और 1796 ई. में उन्होंने गुरबख्श सिंह की बेटी मेहताब कौर से विवाह किया। इसी प्रकार 1798 ई. में उन्होंने नक़्क़ई मिस्ल के सरदार खजान सिंह की बेटी राज कौर से शादी की। 1801 ई. में, उन्होंने फतेह सिंह अहलूवालिया से मुलाकात की और आपस में पगड़ियों का आदान-प्रदान किया और हमेशा एक-दूसरे का समर्थन करने की कसम खाई। इसी प्रकार, सरदार जोध सिंह रामगढिया और डल्लेवालिया मिस्ल के नेता तारा सिंह घेबा के साथ मैत्रीपूर्ण संबंध स्थापित किए। इस नीति के कारण महाराजा रणजीत सिंह को अपने राज्य के विस्तार में काफी सहयोग मिला। दूसरी ओर, रणजीत सिंह ने कमजोर मिसलों पर हमला किया और उन्हें अपने राज्य में शामिल करने की नीति अपनाई।

उन्होंने भंगी मिस्ल, डल्लेवालिया मिस्ल, करोड़ सिंघिया मिस्ल, नक़्क़ई मिस्ल और फैजलपुर मिस्ल पर कब्जा कर लिया। बाद में, जब महाराजा रणजीत सिंह की स्थिति मजबूत हो गई, तो उन्होंने कन्हैया मिस्ल, रामगढ़िया मिस्ल और अहलूवालिया मिस्ल को अपने साथ मिला लिया, जिनके साथ उन्होंने मैत्रीपूर्ण संबंध स्थापित किए थे। इसी कारण से कुछ इतिहासकार महाराजा रणजीत सिंह की मिस्ल नीति की आलोचना करते हैं, लेकिन वास्तव में यह नीति पंजाब के लोगों के लिए वरदान साबित हुई।


Question. What policy did Maharaja Ranjit Singh adopt towards the Sikh Misls?

Or

Question. Examine the Misl policy of Maharaja Ranjit Singh.

Answer: Maharaja Ranjit Singh had adopted a special policy towards the Sikh Misls. The salient features of this policy are:

(i) Not giving any importance to any kind of kinship or feeling of pity towards anyone in order to expand his kingdom.

(ii) While expanding the state, it is not to be seen whether the occupation of the state by the Misl Sardar is justified or not.

(iii) To befriend or to enter into marriage relations with powerful Misl chiefs.

(iv) To attack the states of weak Misl chiefs and to include their states in their own kingdom.

(v) Seeing the opportunity, betraying the friendly misl chieftains and including their territories by fraud in their own kingdom.

(vi) To abolish Gurmatta, an important central institution of the Sikhs, so that no one can match Misldar Ranjit Singh.

Maharaja Ranjit Singh first established friendly relations with Kanhaiya Misl and in 1796 AD he married Mehtab Kaur, daughter of Gurbaksh Singh. Similarly, in 1798, he married Raj Kaur, daughter of Sardar Khajan Singh of Naqqai Misl. In 1801, they met Fateh Singh Ahluwalia and exchanged turbans, and vowed to always support each other. Similarly, Sardar Jodh Singh established friendly relations with Ramgarhia and Tara Singh Gheba, leader of Dallewalia Misl.

Due to this policy, Maharaja Ranjit Singh got a lot of support for the expansion of his kingdom. Ranjit Singh, on the other hand, attacked the weaker Misls and adopted a policy of incorporating them into his kingdom. They captured Bhangi Misl, Dallewalia Misl, Crore Singhia Misl, Naqai Misl, and Faizalpur Misl. Later, when Maharaja Ranjit Singh’s position strengthened, he annexed the Kanhaiya Misl, Ramgarhia Misl, and Ahluwalia Misl, with whom he had established friendly relations.

For this reason, some historians criticize the Misl policy of Maharaja Ranjit Singh, but in reality, this policy proved to be a boon for the people of Punjab.