ਮਹਾਰਾਜਾ ਰਣਜੀਤ ਸਿੰਘ ਦੀ ਪਿਸ਼ਾਵਰ ਦੀ ਜਿੱਤ
ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੀ ਪਿਸ਼ਾਵਰ ਦੀ ਜਿੱਤ ਅਤੇ ਇਸ ਦੇ ਮਹੱਤਵ ‘ਤੇ ਸੰਖੇਪ ਚਾਨਣਾ ਪਾਓ।
ਉੱਤਰ – ਪਿਸ਼ਾਵਰ ਦੀ ਜਿੱਤ ਮਹਾਰਾਜਾ ਰਣਜੀਤ ਸਿੰਘ ਦੀਆਂ ਮਹੱਤਵਪੂਰਨ ਜਿੱਤਾਂ ਵਿੱਚੋਂ ਇੱਕ ਸੀ। ਮਹਾਰਾਜਾ ਰਣਜੀਤ ਸਿੰਘ ਨੂੰ ਪਿਸ਼ਾਵਰ ਉੱਤੇ ਜਿੱਤ ਪ੍ਰਾਪਤ ਕਰਨ ਦੇ ਉਦੇਸ਼ ਨਾਲ 1818 ਈ. ਤੋਂ 1834 ਈ. ਤਕ ਇੱਕ ਲੰਬਾ ਸੰਘਰਸ਼ ਕਰਨਾ ਪਿਆ। ਇਸ ਸਮੇਂ ਦੇ ਦੌਰਾਨ ਉਨ੍ਹਾਂ ਨੇ ਆਪਣੀਆਂ ਪੰਜ ਸੈਨਿਕ ਮੁਹਿੰਮਾਂ ਨੂੰ ਪਿਸ਼ਾਵਰ ਭੇਜਿਆ। ਮਹਾਰਾਜਾ ਰਣਜੀਤ ਸਿੰਘ ਨੇ ਭਾਵੇਂ 1823 ਈ. ਵਿੱਚ ਪਿਸ਼ਾਵਰ ਨੂੰ ਜਿੱਤਣ ਵਿੱਚ ਸਫਲਤਾ ਪ੍ਰਾਪਤ ਕਰ ਲਈ ਸੀ, ਪਰ ਉਨ੍ਹਾਂ ਨੇ ਇਸ ਨੂੰ 1834 ਈ. ਵਿੱਚ ਆਪਣੇ ਸਾਮਰਾਜ ਵਿੱਚ ਸ਼ਾਮਲ ਕੀਤਾ।
ਇਸ ਜਿੱਤ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਦਾ ਕਾਫ਼ੀ ਵਾਧਾ ਹੋਇਆ। ਉਨ੍ਹਾਂ ਦੀ ਸੈਨਿਕ ਸ਼ਕਤੀ ਦੀ ਧਾਕ ਸਾਰੇ ਭਾਰਤ ਵਿੱਚ ਜੰਮ ਗਈ। ਉਨ੍ਹਾਂ ਦੇ ਮਾਣ ਵਿੱਚ ਵੀ ਕਾਫ਼ੀ ਵਾਧਾ ਹੋਇਆ। ਪਿਸ਼ਾਵਰ ‘ਤੇ ਰਣਜੀਤ ਸਿੰਘ ਦਾ ਕਬਜ਼ਾ ਹੋ ਜਾਣ ਕਾਰਨ 8 ਸਦੀਆਂ ਮਗਰੋਂ ਪੰਜਾਬੀਆਂ ਨੇ ਸੁੱਖ ਦਾ ਸਾਹ ਲਿਆ, ਕਿਉਂਕਿ ਇਸੇ ਰਸਤੇ ਤੋਂ ਹੋ ਕੇ ਮੁਸਲਿਮ ਹਮਲਾਵਰ ਪੰਜਾਬ ਅਤੇ ਭਾਰਤ ਦੇ ਦੂਸਰੇ ਭਾਗਾਂ ‘ਤੇ ਹਮਲੇ ਕਰਦੇ ਰਹੇ। ਇਨ੍ਹਾਂ ਹਮਲਿਆਂ ਨੇ ਜਿੱਥੇ ਭਾਰੀ ਤਬਾਹੀ ਮਚਾਈ ਉੱਥੇ ਉਨ੍ਹਾਂ ਨੇ ਲੋਕਾਂ ਦੀ ਨੀਂਦ ਹਰਾਮ ਕਰ ਦਿੱਤੀ ਸੀ। ਮਹਾਰਾਜਾ ਰਣਜੀਤ ਸਿੰਘ ਦੁਆਰਾ ਪਿਸ਼ਾਵਰ ‘ਤੇ ਕਬਜ਼ਾ ਕਰ ਲਏ ਜਾਣ ਕਾਰਨ ਇਨ੍ਹਾਂ ਹਮਲਿਆਂ ਦਾ ਖ਼ਤਰਾ ਦੂਰ ਹੋ ਗਿਆ। ਪਿਸ਼ਾਵਰ ‘ਤੇ ਕਬਜ਼ਾ ਮਹਾਰਾਜੇ ਲਈ ਆਰਥਿਕ ਪੱਖ ਤੋਂ ਵੀ ਬਹੁਤ ਲਾਭਦਾਇਕ ਸਿੱਧ ਹੋਇਆ। ਇਸ ਪ੍ਰਾਂਤ ਤੋਂ ਰਣਜੀਤ ਸਿੰਘ ਨੂੰ ਸਾਲਾਨਾ ਲਗਭਗ 12.5 ਲੱਖ ਰੁਪਏ ਆਮਦਨ ਪ੍ਰਾਪਤ ਹੋਈ।
प्रश्न. महाराजा रणजीत सिंह द्वारा पेशावर की विजय और उसके महत्व का संक्षेप में वर्णन करें।
उत्तर: पेशावर की विजय महाराजा रणजीत सिंह की महत्वपूर्ण जीतों में से एक थी। पेशावर को जीतने के उद्देश्य से महाराजा रणजीत सिंह को 1818 ई. से 1834 ई. तक काफी लम्बा संघर्ष करना पड़ा। इस दौरान उन्होंने अपने पांच सैन्य अभियान पेशावर भेजे। हालांकि महाराजा रणजीत सिंह 1823 ई. पेशावर को जीतने में सफल रहे, लेकिन उन्होंने इसे 1834 ई. में अपने साम्राज्य में शामिल किया।
इस जीत के साथ महाराजा रणजीत सिंह के साम्राज्य का काफी विस्तार हुआ। उनकी सैन्य शक्ति की धाक पूरे भारत में जम गई। उनके सम्मान में भी बहुत बढ़ोतरी हुई। पेशावर पर रणजीत सिंह के कब्जे के बाद, पंजाबियों ने आठ शताब्दियों के बाद राहत की सांस ली, क्योंकि इस मार्ग से मुस्लिम आक्रमणकारियों ने पंजाब और भारत के अन्य हिस्सों पर आक्रमण करते रहे थे। जहां इन हमलों ने भारी तबाही मचाई, वहीं उनके लोगों की नींद भी उड़ा दी थी।
महाराजा रणजीत सिंह द्वारा पेशावर पर कब्जा करने से ऐसे हमलों का खतरा दूर हो गया। पेशावर पर कब्जा करना महाराजा के लिए आर्थिक रूप से बहुत फायदेमंद साबित हुआ। इस प्रांत से महाराजा रणजीत सिंह को लगभग 12.5 लाख रुपये की वार्षिक आय अर्जित होने लगी।
Question. Write a short note on Maharaja Ranjit Singh’s conquest of Peshawar and its significance.
Answer: The conquest of Peshawar was one of the important victories of Maharaja Ranjit Singh. Maharaja Ranjit Singh had to struggle for a long time from 1818 to 1834 to conquer Peshawar. During this time, he sent five of his military campaigns to Peshawar. Although Maharaja Ranjit Singh succeeded in conquering Peshawar in 1823 AD, he included it in his empire in 1834 AD.
With this victory, the empire of Maharaja Ranjit Singh greatly expanded. The power of his military power was solidified all over India. His respect also increased a lot. After Ranjit Singh’s capture of Peshawar, the Punjabis heaved a sigh of relief after eight centuries, as Muslim invaders continued to invade Punjab and other parts of India through this route. While these attacks caused great devastation, their people also lost their sleep.
The capture of Peshawar by Maharaja Ranjit Singh removed the threat of such attacks. Capturing Peshawar proved to be very financially beneficial for the Maharaja. Maharaja Ranjit Singh started earning an annual income of about 12.5 lakh rupees from this province.