ਮਹਾਰਾਜਾ ਰਣਜੀਤ ਸਿੰਘ ਦੀ ਕਸ਼ਮੀਰ ਜਿੱਤ ਦਾ ਮਹੱਤਵ


ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੀ ਕਸ਼ਮੀਰ ਜਿੱਤ ਦਾ ਮਹੱਤਵ ਦੱਸੋ।

ਉੱਤਰ1. ਮਹਾਰਾਜਾ ਰਣਜੀਤ ਸਿੰਘ ਦੇ ਮਾਣ-ਸਨਮਾਨ ਵਿਚ ਵਾਧਾ : ਕਸ਼ਮੀਰ ਦੀ ਜਿੱਤ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਅਤਿ ਮਹੱਤਵਪੂਰਨ ਜਿੱਤ ਸੀ। ਇਸ ਜਿੱਤ ਨਾਲ ਮਹਾਰਾਜੇ ਦੇ ਮਾਣ-ਸਨਮਾਨ ਵਿੱਚ ਬਹੁਤ ਵਾਧਾ ਹੋਇਆ। ਉਨ੍ਹਾਂ ਦੀ ਸ਼ਕਤੀ ਦੀ ਧਾਕ ਲੇਹ, ਲਹਾਸਾ ਅਤੇ ਕਰਾਕੁਰਮ ਦੇ ਪਹਾੜਾਂ ਤੋਂ ਪਰੇ ਤਕ ਜੰਮ ਗਈ। ਉੱਤਰ ਵਿੱਚ ਹੁਣ ਉਨ੍ਹਾਂ ਦੇ ਰਾਜ ਦੀ ਹੱਦ ਕੁਦਰਤੀ ਹੱਦ ਤਕ ਪਹੁੰਚ ਗਈ।

2. ਅਫ਼ਗਾਨ ਸ਼ਕਤੀ ਨੂੰ ਇੱਕ ਹੋਰ ਕਰਾਰੀ ਸੱਟ : ਕਸ਼ਮੀਰ ਉੱਤੇ ਸਿੱਖਾਂ ਦਾ ਕਬਜ਼ਾ ਹੋ ਜਾਣ ਨਾਲ ਅਫ਼ਗਾਨ ਸ਼ਕਤੀ ਨੂੰ ਇੱਕ ਹੋਰ ਕਰਾਰੀ ਸੱਟ ਵੱਜੀ।ਇਸ ਨਾਲ ਸਿੱਖ ਫ਼ੌਜਾਂ ਦੇ ਹੌਂਸਲੇ ਹੋਰ ਬੁਲੰਦ ਹੋ ਗਏ।

3. ਆਮਦਨ ਵਿੱਚ ਵਾਧਾ : ਕਸ਼ਮੀਰ ਦੀ ਜਿੱਤ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਬੜਾ ਆਰਥਿਕ ਲਾਭ ਹੋਇਆ। ਇਸ ਪ੍ਰਾਂਤ ਤੋਂ ਰਣਜੀਤ ਸਿੰਘ ਨੂੰ ਸਾਲਾਨਾ 40,00,000 ਰੁਪਏ ਆਮਦਨ ਹੁੰਦੀ ਸੀ।

4. ਵਪਾਰ ਨੂੰ ਉਤਸ਼ਾਹ : ਕਸ਼ਮੀਰ ਦੀ ਜਿੱਤ ਵਪਾਰਿਕ ਪੱਖ ਤੋਂ ਵੀ ਬੜੀ ਲਾਭਦਾਇਕ ਸਿੱਧ ਹੋਈ। ਇਹ ਸੂਬਾ ਸ਼ਾਲਾਂ ਦੇ ਉਦਯੋਗ ਲਈ ਸੰਸਾਰ ਭਰ ਵਿੱਚ ਪ੍ਰਸਿੱਧ ਸੀ। ਇਸ ਤੋਂ ਇਲਾਵਾ ਕਸ਼ਮੀਰ ਕਈ ਤਰ੍ਹਾਂ ਦੇ ਫਲਾਂ, ਕੇਸਰ ਅਤੇ ਜੰਗਲਾਂ ਲਈ ਵੀ ਜਾਣਿਆ ਜਾਂਦਾ ਸੀ। ਸਿੱਟੇ ਵਜੋਂ ਕਸ਼ਮੀਰ ਦੇ ਪੰਜਾਬ ਵਿੱਚ ਸ਼ਾਮਲ ਹੋਣ ਨਾਲ ਇੱਥੋਂ ਦੇ ਵਪਾਰ ਨੂੰ ਬਹੁਤ ਉਤਸ਼ਾਹ ਮਿਲਿਆ।


प्रश्न. महाराजा रणजीत सिंह की कश्मीर पर विजय के महत्व की व्याख्या करें।

उत्तर1) महाराजा रणजीत सिंह की प्रतिष्ठा में वृद्धि: कश्मीर की विजय महाराजा रणजीत सिंह की सबसे महत्वपूर्ण जीतों में से एक थी। इस जीत ने महाराजा के सम्मान को बहुत बढ़ा दिया। उनकी शक्ति की धाक लेह, ल्हासा और काराकुरम के पहाड़ों के दूसरे हिस्से तक फैल गई। उत्तर में उनके शासन की हद कुदरती हद तक पहुंच गई थी।

2. अफगान शक्ति को एक और गंभीर झटका: सिखों द्वारा कश्मीर पर कब्जे ने अफगान शक्ति को एक और गंभीर झटका दिया। इसने सिख बलों के मनोबल को और मजबूत किया।

3. आय में वृद्धि: कश्मीर की विजय से महाराजा रणजीत सिंह को भारी आर्थिक लाभ हुआ। महाराजा रणजीत सिंह को इस प्रांत से 40,00,000 रुपये की वार्षिक आय प्राप्त होने लगी।

4. व्यापार को प्रोत्साहन: कश्मीर की जीत व्यापार के मामले में भी बहुत उपयोगी साबित हुई। यह राज्य अपने शॉल उद्योग के लिए विश्व भर में प्रसिद्ध था। इसके अलावा कश्मीर अपने विभिन्न प्रकार के फलों, केसर और जंगलों के लिए भी जाना जाता था। परिणामस्वरूप, कश्मीर को पंजाब में मिलाने से व्यापार को बहुत प्रोत्साहन मिला।


Question. Describe the significance of Maharaja Ranjit Singh’s conquest of Kashmir.

Answer – 1) Increase in the prestige of Maharaja Ranjit Singh: The conquest of Kashmir was one of the most important victories of Maharaja Ranjit Singh. This victory greatly increased the honor of the Maharaja. The power of his power spread to the other part of the mountains of Leh, Lhasa, and Karakuram. The extent of his rule in the north had reached the natural resources.

2. Another serious blow to the Afghan power: The occupation of Kashmir by the Sikhs dealt another serious blow to the Afghan power. This further strengthened the morale of the Sikh forces.

3. Increase in Income: Maharaja Ranjit Singh got huge economic benefits from the conquest of Kashmir. Maharaja Ranjit Singh started getting an annual income of Rs 40,00,000 from this province.

4. Promotion of trade: The victory of Kashmir proved to be very useful in terms of trade also. This state was world-famous for its shawl industry. Apart from this, Kashmir was also known for its variety of fruits, saffron, and forests. As a result, trade was greatly encouraged by the integration of Kashmir with Punjab.