ਮਹਾਰਾਜਾ ਰਣਜੀਤ ਸਿੰਘ ਦੀ ਕਸ਼ਮੀਰ’ਤੇ ਜਿੱਤ


ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਨੂੰ ਕਿਵੇਂ ਆਪਣੇ ਅਧੀਨ ਕੀਤਾ?

ਉੱਤਰ – ਕਸ਼ਮੀਰ ਆਪਣੀ ਸੁੰਦਰਤਾ ਅਤੇ ਵਪਾਰ ਕਾਰਨ ਬੜਾ ਪ੍ਰਸਿੱਧ ਸੀ। ਇਸ ਲਈ ਮਹਾਰਾਜਾ ਰਣਜੀਤ ਸਿੰਘ ਕਸ਼ਮੀਰ ਨੂੰ ਆਪਣੇ ਅਧੀਨ ਕਰਨਾ ਚਾਹੁੰਦੇ ਸਨ। ਠੀਕ ਉਸੇ ਸਮੇਂ ਕਾਬਲ ਦਾ ਵਜ਼ੀਰ ਫ਼ਤਹਿ ਖ਼ਾਂ ਵੀ ਕਸ਼ਮੀਰ ਨੂੰ ਆਪਣੇ ਅਧੀਨ ਕਰਨ ਦੀਆਂ ਯੋਜਨਾਵਾਂ ਬਣਾ ਰਿਹਾ ਸੀ। ਕਿਉਂਕਿ ਉਹ ਦੋਵੇਂ ਇਕੱਲਿਆਂ ਕਸ਼ਮੀਰ ਨੂੰ ਜਿੱਤਣ ਦੀ ਸਥਿਤੀ ਵਿੱਚ ਨਹੀਂ ਸਨ ਇਸ ਲਈ ਦੋਹਾਂ ਵਿਚਾਲੇ ਰੋਹਤਾਸ ਵਿਖੇ ਇੱਕ ਸਮਝੌਤਾ ਹੋ ਗਿਆ। ਇਸ ਸਮਝੌਤੇ ਤੋਂ ਬਾਅਦ 1813 ਈ. ਵਿੱਚ ਇਨ੍ਹਾਂ ਦੋਹਾਂ ਫ਼ੌਜਾਂ ਨੇ ਕਸ਼ਮੀਰ ਵੱਲ ਕੂਚ ਕੀਤਾ। ਕਸ਼ਮੀਰ ਦਾ ਗਵਰਨਰ ਅੱਤਾ ਮੁਹੰਮਦ ਖ਼ਾਂ ਇਨ੍ਹਾਂ ਦੋਹਾਂ ਫ਼ੌਜਾਂ ਦਾ ਮੁਕਾਬਲਾ ਕਰਨ ਲਈ ਅੱਗੇ ਵਧਿਆ, ਪਰ ਸ਼ੇਰਗੜ੍ਹ ਵਿਖੇ ਹੋਈ ਲੜਾਈ ਵਿੱਚ ਅੱਤਾ ਮੁਹੰਮਦ ਖ਼ਾਂ ਹਾਰ ਗਿਆ ਕਸ਼ਮੀਰ ‘ਤੇ ਕਬਜ਼ਾ ਕਰਨ ਪਿੱਛੋਂ ਫ਼ਤਹਿ ਖ਼ਾਂ ਨੇ ਰਣਜੀਤ ਸਿੰਘ ਨੂੰ ਸਮਝੌਤੇ ਅਨੁਸਾਰ ਕੁਝ ਨਾ ਦਿੱਤਾ। 1814 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ‘ਤੇ ਦੂਸਰੀ ਵਾਰ ਹਮਲਾ ਕੀਤਾ। ਇਸ ਮੁਹਿੰਮ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਅਸਫਲਤਾ ਦਾ ਸਾਹਮਣਾ ਕਰਨਾ ਪਿਆ। 1818 ਈ. ਵਿੱਚ ਮੁਲਤਾਨ ਦੀ ਜਿੱਤ ਤੋਂ ਉਤਸ਼ਾਹਿਤ ਹੋ ਕੇ ਮਹਾਰਾਜਾ ਰਣਜੀਤ ਸਿੰਘ ਨੇ 1819 ਈ. ਵਿੱਚ ਕਸ਼ਮੀਰ ‘ਤੇ ਤੀਸਰੀ ਵਾਰ ਹਮਲਾ ਕੀਤਾ। 5 ਜੁਲਾਈ, 1819 ਈ. ਨੂੰ ਸੁਪੀਨ ਵਿਖੇ ਹੋਈ ਲੜਾਈ ਵਿੱਚ ਕਸ਼ਮੀਰ ਦੇ ਮੌਜੂਦਾ ਗਵਰਨਰ ਜ਼ਬਰ ਖ਼ਾਂ ਦੀ ਕਰਾਰੀ ਹਾਰ ਹੋਈ। ਇਸ ਤਰ੍ਹਾਂ ਅੰਤ ਮਹਾਰਾਜਾ ਰਣਜੀਤ ਸਿੰਘ ਕਸ਼ਮੀਰ ਨੂੰ ਆਪਣੇ ਅਧੀਨ ਕਰਨ ਵਿੱਚ ਸਫਲ ਰਹੇ। ਇਸ ਸ਼ਾਨਦਾਰ ਜਿੱਤ ਕਾਰਨ ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਖੁਸ਼ੀਆਂ ਮਨਾਈਆਂ।


प्रश्न. महाराजा रणजीत सिंह ने कश्मीर पर विजय कैसे प्राप्त की?

उत्तर – कश्मीर अपनी सुंदरता और व्यापार के लिए प्रसिद्ध था। इसलिए महाराजा रणजीत सिंह कश्मीर को अपने अधीन करना चाहते थे। उसी समय काबुल का वजीर फतेह खाँ भी कश्मीर पर अधिकार करने की योजना बना रहा था। चूंकि वे दोनों अकेले कश्मीर को जीतने की स्थिति में नहीं थे, इसलिए दोनों के बीच रोहतास में एक समझौता हुआ। इस समझौते के बाद 1813 ई. में दोनों सेनाओं ने कश्मीर की ओर कूच किया। कश्मीर के गवर्नर अता मोहम्मद खान इन दोनों सेनाओं का मुकाबला करने के लिए आगे बढ़े, परन्तु शेरगढ़ की लड़ाई में अता मोहम्मद खान  हार गया।

कश्मीर पर कब्जा करने के बाद फतेह खां ने महाराजा रणजीत सिंह को समझौते के अनुसार कुछ नहीं दिया। 1814 ई. में महाराजा रणजीत सिंह ने दूसरी बार कश्मीर पर आक्रमण किया। इस अभियान में महाराजा रणजीत सिंह को असफलता का सामना करना पड़ा था। 1818 ई. मुल्तान की विजय से उत्साहित महाराजा रणजीत सिंह ने 1819 में तीसरी बार कश्मीर पर हमला कर दिया। 5 जुलाई, 1819 में कश्मीर के मौजूदा राज्यपाल जबर खान को सुपिन की लड़ाई में करारी हार का सामना करना पड़ा। इस प्रकार महाराजा रणजीत सिंह अंततः कश्मीर को अपने अधीन करने में सफल रहे। इस शानदार जीत पर महाराजा रणजीत सिंह ने शानदार तरीके से खुशियाँ मनाईं।


Question. How did Maharaja Ranjit Singh conquer Kashmir?

Answer – Kashmir was famous for its beauty and trade. Therefore Maharaja Ranjit Singh wanted to subjugate Kashmir. At the same time, Fateh Khan, the Wazir of Kabul, was also planning to take over Kashmir. Since both of them were not in a position to conquer Kashmir alone, an agreement was reached between the two at Rohtas.

After this agreement, in 1813 AD, both the armies marched toward Kashmir. Ata Mohammad Khan, the governor of Kashmir, proceeded to counter these two armies, but Ata Mohammad Khan was defeated in the battle of Shergarh. After capturing Kashmir, Fateh Khan did not give anything to Maharaja Ranjit Singh as per the agreement. In 1814 AD, Maharaja Ranjit Singh invaded Kashmir for the second time. Maharaja Ranjit Singh had to face failure in this campaign.

1818 AD Enthused by the conquest of Multan, Maharaja Ranjit Singh attacked Kashmir for the third time in 1819. On July 5, 1819, Jabar Khan, the current governor of Kashmir, suffered a crushing defeat in the Battle of Supin. Thus Maharaja Ranjit Singh was finally successful in subjugating Kashmir. Maharaja Ranjit Singh was very happy about this glorious victory.