ਮਹਾਰਾਜਾ ਰਣਜੀਤ ਸਿੰਘ ਦੀਆਂ ਛੇ ਜਿੱਤਾਂ


ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੀਆਂ ਕਿਸੇ ਛੇ ਜਿੱਤਾਂ ਦਾ ਸੰਖੇਪ ਵੇਰਵਾ ਦਿਓ।

ਉੱਤਰ—ਮਹਾਰਾਜਾ ਰਣਜੀਤ ਸਿੰਘ ਇੱਕ ਮਹਾਨ ਜੇਤੂ ਸੀ। ਜਿਸ ਸਮੇਂ ਉਹ ਗੱਦੀ ‘ਤੇ ਬੈਠੇ ਤਾਂ ਉਹ ਇੱਕ ਛੋਟੀ ਜਿਹੀ ਰਿਆਸਤ ਸ਼ੁਕਰਚੱਕੀਆ ਦੇ ਸਰਦਾਰ ਸਨ, ਪਰ ਉਨ੍ਹਾਂ ਨੇ ਆਪਣੀ ਬਹਾਦਰੀ ਅਤੇ ਯੋਗਤਾ ਨਾਲ ਆਪਣੇ ਰਾਜ ਨੂੰ ਇੱਕ ਸਾਮਰਾਜ ਵਿੱਚ ਬਦਲ ਦਿੱਤਾ। ਮਹਾਰਾਜਾ ਰਣਜੀਤ ਸਿੰਘ ਦੀਆਂ ਜਿੱਤਾਂ ਦਾ ਸੰਖੇਪ ਵੇਰਵਾ ਇਸ ਤਰ੍ਹਾਂ ਹੈ –

1. ਲਾਹੌਰ ਦੀ ਜਿੱਤ 1799 ਈ. — ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਪਹਿਲੀ ਜਿੱਤ ਲਾਹੌਰ ਦੀ ਸੀ। ਇੱਥੇ ਤਿੰਨ ਭੰਗੀ ਸਰਦਾਰਾਂ – ਸਾਹਿਬ ਸਿੰਘ, ਮੋਹਰ ਸਿੰਘ ਅਤੇ ਚੇਤ ਸਿੰਘ ਦਾ ਰਾਜ ਸੀ। ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ‘ਤੇ ਹਮਲਾ ਕਰ ਕੇ 7 ਜੁਲਾਈ, 1799 ਈ. ਨੂੰ ਇਸ ‘ਤੇ ਅਸਾਨੀ ਨਾਲ ਕਬਜ਼ਾ ਕਰ ਲਿਆ।

2. ਅੰਮ੍ਰਿਤਸਰ ਦੀ ਜਿੱਤ 1805 ਈ. – ਪੰਜਾਬ ਦਾ ਮਹਾਰਾਜਾ ਬਣਨ ਲਈ ਮਹਾਰਾਜਾ ਰਣਜੀਤ ਸਿੰਘ ਲਈ ਅੰਮ੍ਰਿਤਸਰ ‘ਤੇ ਕਬਜ਼ਾ ਕਰਨਾ ਜ਼ਰੂਰੀ ਸੀ। ਇਸ ਲਈ 1805 ਈ. ਨੂੰ ਰਣਜੀਤ ਸਿੰਘ ਨੇ ਅੰਮ੍ਰਿਤਸਰ ‘ਤੇ ਹਮਲਾ ਕਰ ਕੇ ਮਾਈ ਸੁੱਖਾਂ ਨੂੰ ਹਰਾ ਦਿੱਤਾ। ਇਸ ਤਰ੍ਹਾਂ ਅੰਮ੍ਰਿਤਸਰ ਨੂੰ ਲਾਹੌਰ ਰਾਜ ਵਿੱਚ ਸ਼ਾਮਲ ਕਰ ਲਿਆ ਗਿਆ।

3. ਗੁਜਰਾਤ ਦੀ ਜਿੱਤ 1809 ਈ. — ਗੁਜਰਾਤ ਦਾ ਸ਼ਹਿਰ ਆਪਣੇ ਸਾਧਨਾਂ ਕਾਰਨ ਕਾਫ਼ੀ ਪ੍ਰਸਿੱਧ ਸੀ। ਇੱਥੋਂ ਦਾ ਸ਼ਾਸਕ ਸਾਹਿਬ ਸਿੰਘ ਭੰਗੀ ਰਣਜੀਤ ਸਿੰਘ ਵਿਰੁੱਧ ਸਾਜ਼ਸ਼ਾਂ ਤਿਆਰ ਕਰ ਰਿਹਾ ਸੀ। 1809 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਫ਼ਕੀਰ ਅਜ਼ੀਜ਼-ਉਦ-ਦੀਨ ਦੇ ਅਧੀਨ ਗੁਜਰਾਤ ਵਿਰੁੱਧ ਮੁਹਿੰਮ ਭੇਜੀ। ਉਸ ਨੇ ਸਾਹਿਬ ਸਿੰਘ ਭੰਗੀ ਨੂੰ ਹਰਾ ਕੇ ਗੁਜਰਾਤ ‘ਤੇ ਅਧਿਕਾਰ ਕਰ ਲਿਆ।

4. ਮੁਲਤਾਨ ਦੀ ਜਿੱਤ 1818 ਈ.— ਮੁਲਤਾਨ ਨੂੰ ਜਿੱਤਣ ਲਈ ਮਹਾਰਾਜਾ ਰਣਜੀਤ ਸਿੰਘ ਨੇ 7 ਵਾਰ ਹਮਲੇ ਕੀਤੇ। ਮੁਲਤਾਨ ਦਾ ਸ਼ਾਸਕ ਮੁਜ਼ੱਫਰ ਖ਼ਾਂ ਹਰ ਵਾਰੀ ਰਣਜੀਤ ਸਿੰਘ ਨੂੰ ਭਾਰੀ ਨਜ਼ਰਾਨਾ ਦੇ ਕੇ ਟਾਲ ਦਿੰਦਾ ਰਿਹਾ। 1818 ਈ. ਵਿੱਚ ਰਣਜੀਤ ਸਿੰਘ ਨੇ ਇੱਕ ਵਿਸ਼ਾਲ ਫ਼ੌਜ ਮਿਸਰ ਦੀਵਾਨ ਚੰਦ ਦੇ ਅਧੀਨ ਭੇਜੀ। ਘਮਸਾਨ ਦੇ ਯੁੱਧ ਮਗਰੋਂ ਰਣਜੀਤ ਸਿੰਘ ਦੀਆਂ ਫ਼ੌਜਾਂ ਨੇ ਮੁਲਤਾਨ ‘ਤੇ ਕਬਜ਼ਾ ਕਰ ਲਿਆ।

5. ਕਸ਼ਮੀਰ ਦੀ ਜਿੱਤ 1819 ਈ. – ਕਸ਼ਮੀਰ ਦੀ ਘਾਟੀ ਆਪਣੀ ਸੁੰਦਰਤਾ ਅਤੇ ਵਪਾਰ ਕਾਰਨ ਬੜੀ ਪ੍ਰਸਿੱਧ ਸੀ। ਮੁਲਤਾਨ ਦੀ ਜਿੱਤ ਤੋਂ ਰਣਜੀਤ ਸਿੰਘ ਬੜੇ ਉਤਸ਼ਾਹਿਤ ਹੋਏ। ਉਨ੍ਹਾਂ ਨੇ 1819 ਈ. ਵਿੱਚ ਮਿਸਰ ਦੀਵਾਨ ਚੰਦ ਦੀ ਅਗਵਾਈ ਹੇਠ ਇੱਕ ਵਿਸ਼ਾਲ ਫ਼ੌਜ ਕਸ਼ਮੀਰ ਨੂੰ ਜਿੱਤਣ ਲਈ ਭੇਜੀ। ਇਸ ਫ਼ੌਜ ਨੇ ਕਸ਼ਮੀਰ ਦੇ ਸ਼ਾਸਕ ਜ਼ਬਰ ਖ਼ਾਂ ਨੂੰ ਹਰਾ ਕੇ ਕਸ਼ਮੀਰ ‘ਤੇ ਕਬਜ਼ਾ ਕਰ ਲਿਆ।

6. ਪਿਸ਼ਾਵਰ ਦੀ ਜਿੱਤ 1834 ਈ.— ਪਿਸ਼ਾਵਰ ਦਾ ਇਲਾਕਾ ਭੂਗੋਲਿਕ ਪੱਖ ਤੋਂ ਬੜਾ ਮਹੱਤਵਪੂਰਨ ਸੀ। 1823 ਈ. ਵਿੱਚ ਅਫ਼ਗਾਨਿਸਤਾਨ ਦੇ ਵਜ਼ੀਰ ਮੁਹੰਮਦ ਆਜ਼ਿਮ ਖ਼ਾਂ ਨੇ ਪਿਸ਼ਾਵਰ ਉੱਤੇ ਕਬਜ਼ਾ ਕਰ ਲਿਆ ਸੀ। ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਨੌਸ਼ਹਿਰਾ ਵਿਖੇ ਹੋਈ ਇੱਕ ਘਮਸਾਨ ਦੀ ਲੜਾਈ ਵਿੱਚ ਹਰਾ ਕੇ ਪਿਸ਼ਾਵਰ ਉੱਤੇ ਕਬਜ਼ਾ ਕਰ ਲਿਆ। ਇਸ ਤਰ੍ਹਾਂ ਪਿਸ਼ਾਵਰ ਨੂੰ 1834 ਈ. ਵਿੱਚ ਲਾਹੌਰ ਸਾਮਰਾਜ ਵਿੱਚ ਸ਼ਾਮਲ ਕਰ ਲਿਆ ਗਿਆ।


प्रश्न. महाराजा रणजीत सिंह की किन्हीं छह जीतों का संक्षिप्त विवरण दें।

उत्तर : महाराजा रणजीत सिंह एक महान विजेता थे। जब वह सिंहासन पर बैठे, तब वह छोटी सी रियासत शुकरचक्किया के प्रमुख थे, लेकिन अपनी बहादुरी और क्षमता से उन्होंने अपने राज्य को एक साम्राज्य में बदल दिया।

महाराजा रणजीत सिंह की जीत का संक्षिप्त विवरण इस प्रकार है:

1. लाहौर की विजय 1799 ई. – महाराजा रणजीत सिंह की सबसे पहली जीत लाहौर की थी। यहाँ तीन भंगी सरदारों – साहिब सिंह, मोहर सिंह और चेत सिंह का राज था। 7 जुलाई, 1799 में महाराजा रणजीत सिंह ने लाहौर पर आक्रमण किया और वहाँ आसानी से कब्जा कर लिया।

2. अमृतसर की विजय 1805 ई. – पंजाब का महाराजा बनने के लिए महाराजा रणजीत सिंह का अमृतसर पर कब्जा करना जरूरी था। इसलिए 1805 ई. में रणजीत सिंह ने अमृतसर पर आक्रमण करके माई सुक्खां को हरा दिया। इस प्रकार अमृतसर को लाहौर राज्य में शामिल कर लिया गया।

3. 1809 ई. में गुजरात की विजय – गुजरात शहर अपने संसाधनों के लिए प्रसिद्ध था। यहाँ का शासक साहिब सिंह भंगी रणजीत सिंह के खिलाफ साजिश रच रहा था। 1809 ई. में, महाराजा रणजीत सिंह ने फकीर अजीज-उद-दीन के अधीन गुजरात के खिलाफ एक अभियान शुरू किया। उसने साहिब सिंह भंगी को हराकर गुजरात पर अधिकार कर लिया।

4. मुल्तान की विजय 1818 ई. – मुल्तान को जीतने के लिए महाराजा रणजीत सिंह ने सात बार आक्रमण किया। मुल्तान के शासक मुजफ्फर खान ने रणजीत सिंह को भारी नज़राना देकर उन्हें टालना जारी रखा। 1818 ई. में, रणजीत सिंह ने मिसर दीवान चंद के अधीन एक बड़ी सेना भेजी। एक भीषण युद्ध के बाद, रणजीत सिंह की सेना ने मुल्तान पर कब्जा कर लिया।

5. 1819 ई. में कश्मीर पर विजय – कश्मीर की घाटी अपनी सुंदरता और व्यापार के लिए प्रसिद्ध थी। रणजीत सिंह मुल्तान की जीत से बहुत उत्साहित थे। 1819 ई. में उन्होंने मिसर दीवान चंद के नेतृत्व में कश्मीर को जीतने के लिए एक बड़ी सेना भेजी। इस सेना ने कश्मीर के शासक जबर खान को हराकर कश्मीर पर कब्जा कर लिया।

6. पेशावर की विजय 1834 ई. – पेशावर का क्षेत्र भौगोलिक दृष्टि से बहुत महत्वपूर्ण था। 1823 ई. में पेशावर पर अफगानिस्तान के वजीर मोहम्मद अजीम खान ने कब्जा कर लिया था। महाराजा रणजीत सिंह ने उन्हें नौशहरा में एक भीषण युद्ध में हरा दिया और पेशावर पर कब्जा कर लिया। इस प्रकार पेशावर को 1834 ई. में लाहौर साम्राज्य में शामिल कर लिया गया।


Question. Explain briefly any six conquests of Maharaja Ranjit Singh.

Answer: Maharaja Ranjit Singh was a great conqueror. When he ascended the throne, he was the head of the small princely state of Shukrachakia, but with his bravery and ability, he transformed his kingdom into an empire.

The brief description of the victory of Maharaja Ranjit Singh is as follows:

1. Victory of Lahore 1799 AD – The first victory of Maharaja Ranjit Singh was in Lahore. It was ruled by three Bhangi chieftains – Sahib Singh, Mohar Singh, and Chet Singh. On July 7, 1799, Maharaja Ranjit Singh invaded Lahore and captured it easily.

2. Conquest of Amritsar 1805 AD – To become the Maharaja of Punjab, it was necessary for Maharaja Ranjit Singh to capture Amritsar. Therefore, in 1805 AD, Ranjit Singh defeated Mai Sukkhan by attacking Amritsar. Thus Amritsar was included in the state of Lahore.

3. Conquest of Gujarat in 1809 AD – The city of Gujarat was famous for its resources. The ruler here Sahib Singh Bhangi was plotting against Ranjit Singh. In 1809 AD, Maharaja Ranjit Singh launched a campaign against Gujarat under Fakir Aziz-ud-din. He captured Gujarat by defeating Sahib Singh Bhangi.

4. Conquest of Multan 1818 AD – Maharaja Ranjit Singh attacked seven times to conquer Multan. The ruler of Multan, Muzaffar Khan, continued to avoid Ranjit Singh by paying him a heavy tribute. In 1818 AD, Ranjit Singh sent a large army under Misr Diwan Chand. After a fierce battle, the army of Ranjit Singh captured Multan.

5. Conquest of Kashmir in 1819 AD – The valley of Kashmir was famous for its beauty and trade. Ranjit Singh was very excited by Multan’s victory. In 1819 AD, he sent a large army to conquer Kashmir under the leadership of Misr Diwan Chand. This army captured Kashmir by defeating the ruler of Kashmir, Jaber Khan.

6. Conquest of Peshawar 1834 AD – The area of Peshawar was very important geographically. In 1823, Peshawar was captured by the Wazir of Afghanistan, Mohammad Azim Khan. Maharaja Ranjit Singh defeated them in a fierce battle at Naushehra and captured Peshawar. Thus Peshawar was included in the Lahore Empire in 1834 AD.