ਮਹਾਰਾਜਾ ਰਣਜੀਤ ਸਿੰਘ ਦਾ ਜੀਵਨ


ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ (MAHARAJA RANJIT SINGH’S CAREER AND CONQUESTS)



ਪ੍ਰਸ਼ਨ 1. ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਦੋਂ ਹੋਇਆ?

ਉੱਤਰ : 1780 ਈ. ਵਿੱਚ

ਪ੍ਰਸ਼ਨ 2. ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਿੱਥੇ ਹੋਇਆ?

ਉੱਤਰ : ਗੁਜਰਾਂਵਾਲਾ ਵਿਖੇ

ਪ੍ਰਸ਼ਨ 3. ਮਹਾਰਾਜਾ ਰਣਜੀਤ ਸਿੰਘ ਦਾ ਸੰਬੰਧ ਕਿਸ ਮਿਸਲ ਨਾਲ ਸੀ?

ਉੱਤਰ : ਸ਼ੁਕਰਚੱਕੀਆ

ਪ੍ਰਸ਼ਨ 4. ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਜੀ ਦਾ ਕੀ ਨਾਂ ਸੀ?

ਉੱਤਰ : ਮਹਾਂ ਸਿੰਘ

ਪ੍ਰਸ਼ਨ 5. ਮਾਈ ਮਲਵੈਣ ਦੇ ਨਾਂ ਨਾਲ ਕੌਣ ਪ੍ਰਸਿੱਧ ਸੀ?

ਉੱਤਰ : ਰਾਜ ਕੌਰ

ਪ੍ਰਸ਼ਨ 6. ਰਣਜੀਤ ਸਿੰਘ ਸੁਕਰਚੱਕੀਆ ਮਿਸਲ ਦੇ ਸਰਦਾਰ ਕਦੋਂ ਬਣੇ?

ਉੱਤਰ : 1792 ਈ. ਵਿੱਚ

ਪ੍ਰਸ਼ਨ 7. ਸਦਾ ਕੌਰ ਕੌਣ ਸੀ?

ਉੱਤਰ : ਮਹਾਰਾਜਾ ਰਣਜੀਤ ਸਿੰਘ ਦੀ ਸੱਸ

ਪ੍ਰਸ਼ਨ 8. ਮਹਾਰਾਜਾ ਰਣਜੀਤ ਸਿੰਘ ਦੀ ਸ਼ਕਤੀ ਦੇ ਉਭਾਰ ਸਮੇਂ ਲਾਹੌਰ ‘ਤੇ ਕਿਹੜੇ ਭੰਗੀ ਸਰਦਾਰ ਦਾ ਸ਼ਾਸਨ ਸੀ?

ਉੱਤਰ : ਚੇਤ ਸਿੰਘ, ਸਾਹਿਬ ਸਿੰਘ ਅਤੇ ਮੋਹਰ ਸਿੰਘ

ਪ੍ਰਸ਼ਨ 9. ਮਹਾਰਾਜਾ ਰਣਜੀਤ ਸਿੰਘ ਦੀ ਸ਼ਕਤੀ ਦੇ ਉਭਾਰ ਸਮੇਂ ਕਸੂਰ ‘ਤੇ ਕਿਸਦਾ ਸ਼ਾਸਨ ਸੀ?

ਉੱਤਰ : ਨਿਜ਼ਾਮ-ਉਦ-ਦੀਨ

ਪ੍ਰਸ਼ਨ 10. ਮਹਾਰਾਜਾ ਰਣਜੀਤ ਸਿੰਘ ਦੀ ਸ਼ਕਤੀ ਦੇ ਉਭਾਰ ਸਮੇਂ ਸੰਸਾਰ ਚੰਦ ਕਟੋਚ ਕਿੱਥੋਂ ਦਾ ਸ਼ਾਸਕ ਸੀ?

ਉੱਤਰ : ਕਾਂਗੜਾ ਦਾ

ਪ੍ਰਸ਼ਨ 11. 18ਵੀਂ ਸਦੀ ਵਿੱਚ ਗੋਰਖਿਆਂ ਦਾ ਸਭ ਤੋਂ ਪ੍ਰਸਿੱਧ ਨੇਤਾ ਕੌਣ ਸੀ?

ਉੱਤਰ : ਭੀਮ ਸੈਨ ਥਾਪਾ

ਪ੍ਰਸ਼ਨ 12. 18ਵੀਂ ਸਦੀ ਵਿੱਚ ਜਾਰਜ ਥਾਮਸ ਨੇ ਕਿੱਥੇ ਇੱਕ ਸੁਤੰਤਰ ਰਾਜ ਦੀ ਸਥਾਪਨਾ ਕਰ ਲਈ ਸੀ?

ਉੱਤਰ : ਹਾਂਸੀ ਵਿਖੇ

ਪ੍ਰਸ਼ਨ 13. ਸ਼ਾਹ ਜ਼ਮਾਨ ਕੌਣ ਸੀ?

ਉੱਤਰ : ਅਫ਼ਗ਼ਾਨਿਸਤਾਨ ਦਾ ਸ਼ਾਸਕ

ਪ੍ਰਸ਼ਨ 14. ਮਹਾਰਾਜਾ ਰਣਜੀਤ ਸਿੰਘ ਦੀ ਪਹਿਲੀ ਸਭ ਤੋਂ ਮਹੱਤਵਪੂਰਨ ਜਿੱਤ ਕਿਹੜੀ ਸੀ?

ਉੱਤਰ : ਲਾਹੌਰ ਦੀ

ਪ੍ਰਸ਼ਨ 15. ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ‘ਤੇ ਕਦੋਂ ਜਿੱਤ ਪ੍ਰਾਪਤ ਕੀਤੀ ਸੀ?

ਉੱਤਰ : 1799 ਈ. ਵਿੱਚ

ਪ੍ਰਸ਼ਨ 16. ਮਹਾਰਾਜਾ ਰਣਜੀਤ ਸਿੰਘ ਨੇ ਕਿਸ ਨੂੰ ਆਪਣੇ ਸਾਮਰਾਜ ਦੀ ਰਾਜਧਾਨੀ ਬਣਾਇਆ ਸੀ?

ਉੱਤਰ : ਲਾਹੌਰ ਨੂੰ

ਪ੍ਰਸ਼ਨ 17. ਮਹਾਰਾਜਾ ਰਣਜੀਤ ਸਿੰਘ ਦੀ ਤਾਜਪੋਸ਼ੀ ਕਦੋਂ ਹੋਈ ਸੀ?

ਉੱਤਰ : 1801 ਈ. ਵਿੱਚ

ਪ੍ਰਸ਼ਨ 18. ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ‘ਤੇ ਕਦੋਂ ਜਿੱਤ ਪ੍ਰਾਪਤ ਕੀਤੀ ਸੀ?

ਉੱਤਰ : 1805 ਈ. ਵਿੱਚ

ਪ੍ਰਸ਼ਨ 19. ਹਜਰੋ ਜਾਂ ਹੈਦਰੋ ਦੀ ਲੜਾਈ ਕਦੋਂ ਹੋਈ ਸੀ?

ਉੱਤਰ : 1813 ਈ. ਵਿੱਚ

ਪ੍ਰਸ਼ਨ 20. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਮੁਲਤਾਨ ਵਿੱਚ ਕਿਸ ਦਾ ਸ਼ਾਸਨ ਸੀ?

ਉੱਤਰ : ਮੁਜ਼ੱਫਰ ਖਾਂ

ਪ੍ਰਸ਼ਨ 21. ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ‘ਤੇ ਕਦੋਂ ਜਿੱਤ ਪ੍ਰਾਪਤ ਕੀਤੀ?

ਉੱਤਰ : 1818 ਈ. ਵਿੱਚ

ਪ੍ਰਸ਼ਨ 22. ਮਹਾਰਾਜਾ ਰਣਜੀਤ ਸਿੰਘ ਨੇ ਕੋਹੇਨੂਰ ਹੀਰਾ ਕਿਸ ਤੋਂ ਪ੍ਰਾਪਤ ਕੀਤਾ ਸੀ?

ਉੱਤਰ : ਵਫ਼ਾ ਬੇਗ਼ਮ ਤੋਂ

ਪ੍ਰਸ਼ਨ 23. ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਉੱਤੇ ਪਹਿਲੀ ਵਾਰ ਹਮਲਾ ਕਦੋਂ ਕੀਤਾ?

ਉੱਤਰ : 1813 ਈ. ਵਿੱਚ

ਪ੍ਰਸ਼ਨ 24. ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਪਹਿਲੀ ਵਾਰ ਕਸ਼ਮੀਰ ‘ਤੇ ਹਮਲਾ ਕੀਤਾ ਤਾਂ ਉਸ ਸਮੇਂ ਕਸ਼ਮੀਰ ਦਾ ਗਵਰਨਰ ਕੌਣ ਸੀ?

ਉੱਤਰ : ਅੱਤਾ ਮੁਹੰਮਦ ਖ਼ਾਂ

ਪ੍ਰਸ਼ਨ 25. ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ‘ਤੇ ਕਦੋਂ ਜਿੱਤ ਪ੍ਰਾਪਤ ਕੀਤੀ ਸੀ?

ਉੱਤਰ : 1819 ਈ. ਵਿੱਚ

ਪ੍ਰਸ਼ਨ 26. ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ‘ਤੇ ਪਹਿਲੀ ਵਾਰ ਕਦੋਂ ਹਮਲਾ ਕੀਤਾ?

ਉੱਤਰ : 1818 ਈ. ਵਿੱਚ

ਪ੍ਰਸ਼ਨ 27. ਕਿਸ ਪ੍ਰਸਿੱਧ ਲੜਾਈ ਵਿੱਚ ਅਕਾਲੀ ਫੂਲਾ ਸਿੰਘ ਅਫ਼ਗਾਨਾਂ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਸਨ?

ਉੱਤਰ : ਨੌਸ਼ਹਿਰਾ ਦੀ ਲੜਾਈ

ਪ੍ਰਸ਼ਨ 28. ਨੌਸ਼ਹਿਰਾ ਜਾਂ ਟਿੱਬਾ ਟੇਹਰੀ ਦੀ ਲੜਾਈ ਕਦੋਂ ਹੋਈ ਸੀ?

ਉੱਤਰ : 1823 ਈ. ਵਿੱਚ

ਪ੍ਰਸ਼ਨ 29. ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ‘ਤੇ ਕਦੋਂ ਜਿੱਤ ਪ੍ਰਾਪਤ ਕੀਤੀ ਸੀ?

ਉੱਤਰ : 1823 ਈ. ਵਿੱਚ

ਪ੍ਰਸ਼ਨ 30. ਮਹਾਰਾਜਾ ਰਣਜੀਤ ਸਿੰਘ ਨੇ ਕਦੋਂ ਪਿਸ਼ਾਵਰ ਨੂੰ ਸਿੱਖ ਸਾਮਰਾਜ ਵਿੱਚ ਸ਼ਾਮਲ ਕੀਤਾ?

ਉੱਤਰ : 1834 ਈ. ਵਿੱਚ

ਪ੍ਰਸ਼ਨ 31. ਜਮਰੌਦ ਦੀ ਲੜਾਈ ਕਦੋਂ ਹੋਈ?

ਉੱਤਰ : 1837 ਈ. ਵਿੱਚ

ਪ੍ਰਸ਼ਨ 32. ਜਮਰੌਦ ਦੀ ਲੜਾਈ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਕਿਹੜੇ ਪ੍ਰਸਿੱਧ ਜਰਨੈਲ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ?

ਉੱਤਰ : ਹਰੀ ਸਿੰਘ ਨਲਵਾ

ਪ੍ਰਸ਼ਨ 33. ਮਹਾਰਾਜਾ ਰਣਜੀਤ ਸਿੰਘ ਨੇ ਕਿਸ ਮਿਸਲ ਨਾਲ ਮਿੱਤਰਤਾ ਦੀ ਨੀਤੀ ਨਹੀਂ ਅਪਣਾਈ ਸੀ?

ਉੱਤਰ : ਭੰਗੀ

ਪ੍ਰਸ਼ਨ 34. ਮਹਾਰਾਜਾ ਰਣਜੀਤ ਸਿੰਘ ਕਿਸ ਮਿਸਲ ਸਰਦਾਰ ਨੂੰ ਬਾਬਾ ਜੀ ਕਹਿ ਕੇ ਸੱਦਦੇ ਸਨ?

ਉੱਤਰ : ਜੋਧ ਸਿੰਘ ਰਾਮਗੜ੍ਹੀਆ ਨੂੰ

ਪ੍ਰਸ਼ਨ 35. ਮਹਾਰਾਜਾ ਰਣਜੀਤ ਸਿੰਘ ਨੇ ਗੁਰਮਤਾ ਸੰਸਥਾ ਦਾ ਕਦੋਂ ਖ਼ਾਤਮਾ ਕਰ ਦਿੱਤਾ?

ਉੱਤਰ : 1805 ਈ. ਵਿੱਚ

ਪ੍ਰਸ਼ਨ 36. ਮਹਾਰਾਜਾ ਰਣਜੀਤ ਸਿੰਘ ਦੀ ਮੌਤ ਕਦੋਂ ਹੋਈ?

ਉੱਤਰ : 1839 ਈ. ਵਿੱਚ