CBSEEducationHistoryHistory of PunjabPunjab School Education Board(PSEB)

ਮਹਾਰਾਜਾ ਰਣਜੀਤ ਸਿੰਘ ਦਾ ਚਰਿੱਤਰ ਤੇ ਸ਼ਖ਼ਸੀਅਤ


ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦਾ ਇੱਕ ਵਿਅਕਤੀ ਦੇ ਰੂਪ ਵਿੱਚ ਤੁਸੀਂ ਕਿਵੇਂ ਵਰਣਨ ਕਰੋਗੇ?

ਜਾਂ

ਪ੍ਰਸ਼ਨ. ਇੱਕ ਮਨੁੱਖ ਦੇ ਰੂਪ ਵਿੱਚ ਮਹਾਰਾਜਾ ਰਣਜੀਤ ਸਿੰਘ ਬਾਰੇ ਤੁਸੀਂ ਕੀ ਜਾਣਦੇ ਹੋ?

ਜਾਂ

ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੇ ਚਰਿੱਤਰ ਤੇ ਸ਼ਖ਼ਸੀਅਤ ਬਾਰੇ ਵਰਣਨ ਕਰੋ।

ਉੱਤਰ — ਮਹਾਰਾਜਾ ਰਣਜੀਤ ਸਿੰਘ ਬੜੀ ਤੀਖਣ ਬੁੱਧੀ ਦੇ ਮਾਲਕ ਸਨ। ਉਨ੍ਹਾਂ ਨੂੰ ਹਜ਼ਾਰਾ ਪਿੰਡਾਂ ਦੇ ਨਾਂ ਅਤੇ ਉਨ੍ਹਾਂ ਦੀ ਭੂਗੋਲਿਕ ਸਥਿਤੀ ਜ਼ਬਾਨੀ ਯਾਦ ਸੀ। ਉਹ ਜਿਸ ਆਦਮੀ ਨੂੰ ਇੱਕ ਵਾਰ ਵੇਖ ਲੈਂਦੇ ਸਨ ਉਸ ਨੂੰ ਕਈ ਸਾਲਾਂ ਮਗਰੋਂ ਵੀ ਪਛਾਣ ਲੈਂਦੇ ਸਨ। ਮਹਾਰਾਜਾ ਰਣਜੀਤ ਸਿੰਘ ਦਾ ਸੁਭਾਅ ਬੜਾ ਦਿਆਲੂ ਸੀ। ਉਹ ਆਪਣੀ ਪਰਜਾ ਨਾਲ ਬਹੁਤ ਪਿਆਰ ਕਰਦੇ ਸਨ। ਉਨ੍ਹਾਂ ਨੇ ਆਪਣੇ ਦੁਸ਼ਮਣਾਂ ਨਾਲ ਕਦੇ ਵੀ ਜ਼ਾਲਮਾਨਾ ਵਰਤਾਓ ਨਹੀਂ ਕੀਤਾ ਸੀ।

ਮਹਾਰਾਜੇ ਨੇ ਆਪਣੇ ਸ਼ਾਸਨ ਕਾਲ ਦੇ ਦੌਰਾਨ ਕਦੇ ਵੀ ਕਿਸੇ ਵੀ ਅਪਰਾਧੀ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਸੀ। ਮਹਾਰਾਜਾ ਰਣਜੀਤ ਸਿੰਘ ਸਿੱਖ ਧਰਮ ਦੇ ਸੱਚੇ ਸੇਵਕ ਸਨ। ਉਹ ਆਪਣਾ ਰੋਜ਼ਾਨਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣਦੇ ਸਨ ਅਤੇ ਅਰਦਾਸ ਕਰਦੇ ਸਨ। ਉਹ ਆਪਣੀ ਸਰਕਾਰ ਨੂੰ ਸਰਕਾਰ-ਏ-ਖ਼ਾਲਸਾ ਕਹਿੰਦੇ ਸਨ। ਉਨ੍ਹਾਂ ਨੇ ਨਾਨਕ ਸਹਾਇ ਅਤੇ ਗੋਬਿੰਦ ਸਹਾਇ ਨਾਂ ਦੇ ਸਿੱਕੇ ਜਾਰੀ ਕੀਤੇ।

ਉਨ੍ਹਾਂ ਨੇ ਗੁਰਦੁਆਰਿਆਂ ਨੂੰ ਭਾਰੀ ਦਾਨ ਦਿੱਤਾ। ਇਸ ਦੇ ਬਾਵਜੂਦ ਮਹਾਰਾਜਾ ਰਣਜੀਤ ਸਿੰਘ ਦਾ ਹੋਰਨਾਂ ਧਰਮਾਂ ਵੱਲ ਵਤੀਰਾ ਬੜਾ ਸਤਿਕਾਰ ਭਰਿਆ ਸੀ। ਸਾਰੇ ਧਰਮਾਂ ਦੇ ਲੋਕਾਂ ਨਾਲ ਬਰਾਬਰੀ ਵਾਲਾ ਸਲੂਕ ਕੀਤਾ ਜਾਂਦਾ ਸੀ। ਉਨ੍ਹਾਂ ਨੂੰ ਆਪੋ ਆਪਣੇ ਰਸਮਾਂ-ਰਿਵਾਜਾਂ ਨੂੰ ਮਨਾਉਣ ਦੀ ਪੂਰੀ ਸੁਤੰਤਰਤਾ ਸੀ। ਮਹਾਰਾਜਾ ਹੋਰਨਾਂ ਧਰਮਾਂ ਦੇ ਲੋਕਾਂ ਨੂੰ ਦਿਲ ਖੋਲ੍ਹ ਕੇ ਦਾਨ ਦਿੰਦੇ ਸਨ।


प्रश्न. आप एक व्यक्ति के रूप में महाराजा रणजीत सिंह का वर्णन कैसे करेंगे?

या

प्रश्न. एक इंसान के रूप में आप महाराजा रणजीत सिंह के बारे में क्या जानते हैं?

या

प्रश्न. महाराजा रणजीत सिंह के चरित्र और व्यक्तित्व का वर्णन करें।

उत्तर : महाराजा रणजीत सिंह तीक्ष्ण बुद्धि के मालिक थे। उन्हें हजारों गांवों के नाम और उनकी भौगोलिक स्थिति जबानी याद थी। जिस आदमी को वे एक बार देख लेते, उसे कई सालों बाद भी पहचान लेते थे। महाराजा रणजीत सिंह बहुत दयालु थे। वे अपने लोगों से बहुत प्यार करते थे। उन्होंने कभी भी अपने शत्रुओं के साथ भी क्रूर व्यवहार नहीं किया था।

महाराजा ने अपने शासनकाल में कभी किसी अपराधी को फांसी नहीं दी थी। महाराजा रणजीत सिंह सिख धर्म के सच्चे भक्त थे। वह अपना दैनिक कार्य शुरू करने से पहले गुरु ग्रंथ साहिब का पाठ सुनते थे और अरदास करते थे। वे अपनी सरकार को सरकार-ए-खालसा कहते थे। उन्होंने नानक सहाय और गोबिंद सहाय नाम के सिक्के जारी किए।

वे गुरुद्वारों में भारी मात्रा में दान दिया करते थे। इसके बावजूद महाराजा रणजीत सिंह का अन्य धर्मों के प्रति दृष्टिकोण बहुत सम्मानजनक था। सभी धर्मों के लोगों के साथ समान व्यवहार किया जाता था। उन्हें अपने – अपने रीति-रिवाजों का पालन करने की पूर्ण स्वतंत्रता थी। महाराजा अन्य धर्मों के लोगों को भी दिल खोल कर दान दिया करते थे।


Question. How do you describe about Maharaja Ranjit Singh as a man?

Or

Question. What do you know about Ranjit Singh as a Man?

Or

Question. Write about the character and personality of Maharaja Ranjit Singh.

Answer: Maharaja Ranjit Singh was a master of sharp intellect. He remembered the names of thousands of villages and their geographical location. The man they had seen once, they would recognize him even after many years. Maharaja Ranjit Singh was very kind. He loved his people very much. He had never treated his enemies cruelly.

The Maharaja had never hanged any criminal during his reign. Maharaja Ranjit Singh was a true devotee of Sikhism. He used to listen to the text of Guru Granth Sahib and offer Ardas before starting his daily work. They called their government Sarkar-e-Khalsa. He issued coins named Nanak Sahai and Gobind Sahai.

He used to donate huge amounts to the Gurudwaras. Despite this, Maharaja Ranjit Singh’s attitude towards other religions was very respectful. People of all religions were treated equally. They had complete freedom to follow their customs. The Maharaja used to donate generously to people of other religions as well.