ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਨੀਤੀਆਂ


ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਨੇ ਹਾਰੇ ਹੋਏ ਸ਼ਾਸਕਾਂ ਪ੍ਰਤੀ ਕੀ ਨੀਤੀ ਅਪਣਾਈ?

ਉੱਤਰ – ਮਹਾਰਾਜਾ ਰਣਜੀਤ ਸਿੰਘ ਨੇ ਨਾ ਕੇਵਲ ਬਹੁਤ ਸਾਰੇ ਪ੍ਰਦੇਸ਼ਾਂ ਨੂੰ ਆਪਣੇ ਅਧੀਨ ਕੀਤਾ ਬਲਕਿ ਉਨ੍ਹਾਂ ਪ੍ਰਤੀ ਇੱਕ ਸਫਲ ਸ਼ਾਸਨ ਨੀਤੀ ਨੂੰ ਵੀ ਅਪਣਾਇਆ। ਇਹ ਨੀਤੀ ਸਾਰੇ ਸ਼ਾਸਕਾਂ ਉੱਤੇ ਇੱਕੋ ਜਿਹੀ ਲਾਗੂ ਹੁੰਦੀ ਸੀ। ਕਈਆਂ ਸ਼ਾਸਕਾਂ ਨੂੰ ਜਿਨ੍ਹਾਂ ਨੇ ਰਣਜੀਤ ਸਿੰਘ ਦੀ ਅਧੀਨਗੀ ਦੀਆਂ ਸ਼ਰਤਾਂ ਨੂੰ ਸਵੀਕਾਰ ਕਰ ਲਿਆ ਸੀ, ਦੇ ਇਲਾਕੇ ਵਾਪਸ ਕਰ ਦਿੱਤੇ ਗਏ। ਜਿਨ੍ਹਾਂ ਸ਼ਾਸਕਾਂ ਦੇ ਇਲਾਕੇ ਰਾਜ ਵਿੱਚ ਸ਼ਾਮਲ ਕਰ ਲਏ ਗਏ, ਉਨ੍ਹਾਂ ਨੂੰ ਮਹਾਰਾਜੇ ਦੇ ਦਰਬਾਰ ਵਿੱਚ ਜਾਂ ਤੇ ਨੌਕਰੀ ‘ਤੇ ਲਗਾ ਲਿਆ ਗਿਆ ਅਤੇ ਜਾਂ ਉਨ੍ਹਾਂ ਨੂੰ ਗੁਜ਼ਾਰੇ ਲਈ ਜਾਗੀਰਾਂ ਦੇ ਦਿੱਤੀਆਂ ਗਈਆਂ। ਵਿਰੋਧ ਜਾਰੀ ਰੱਖਣ ਵਾਲੇ ਸ਼ਾਸਕਾਂ ਪ੍ਰਤੀ ਸਖ਼ਤੀ ਦੀ ਨੀਤੀ ਅਪਣਾਈ ਗਈ।


प्रश्न. पराजित शासकों के प्रति महाराजा रणजीत सिंह की क्या नीति थी?

उत्तर – महाराजा रणजीत सिंह ने न केवल कई प्रदेशों पर विजय प्राप्त की बल्कि उनके प्रति एक सफल शासन नीति भी अपनाई। यह नीति सभी शासकों पर समान रूप से लागू होती थी। कई शासकों के क्षेत्र जिन्होंने महाराजा रणजीत सिंह की अधीनता की शर्तों को स्वीकार कर लिया था, उनके इलाके उन्हें वापस कर दिए गए। जिन शासकों के क्षेत्र राज्य में शामिल कर लिए गए,  उन्हें या तो महाराज के दरबार में नौकरी पर लगा लिया गया थे और या फिर उन्हें निर्वाह के लिए जागीरें दे दी गई। लगातार विरोध करने वाले शासकों के प्रति सख़्ती की नीति अपनाई गई।


Question. What policy did Maharaja Ranjit Singh adopt towards the defeated rulers?

Answer – Maharaja Ranjit Singh not only conquered many territories but also adopted a successful governance policy towards them. This policy was equally applicable to all the rulers. The territories of several rulers who had accepted the terms of Maharaja Ranjit Singh’s subjugation were returned to them. The rulers whose territories were included in the state were either employed in the court of the Maharaja or they were given Jagirs for subsistence. A policy of strictness was adopted towards the rulers who constantly opposed it.