CBSEEducationHistoryHistory of PunjabPunjab School Education Board(PSEB)

ਮਹਾਰਾਜਾ ਰਣਜੀਤ ਸਿੰਘ : ਇੱਕ ਪ੍ਰਸ਼ਾਸਕ


ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦਾ ਇੱਕ ਪ੍ਰਸ਼ਾਸਕ ਦੇ ਰੂਪ ਵਿੱਚ ਉਲੇਖ ਕਰੋ।

ਜਾਂ

ਪ੍ਰਸ਼ਨ. ਇੱਕ ਸ਼ਾਸਨ ਪ੍ਰਬੰਧਕ ਦੇ ਤੌਰ ‘ਤੇ ਮਹਾਰਾਜਾ ਰਣਜੀਤ ਸਿੰਘ ਬਾਰੇ ਤੁਸੀਂ ਕੀ ਜਾਣਦੇ ਹੋ?

ਉੱਤਰ – ਮਹਾਰਾਜਾ ਰਣਜੀਤ ਸਿੰਘ ਇੱਕ ਉੱਚ-ਕੋਟੀ ਦੇ ਸ਼ਾਸਨ ਪ੍ਰਬੰਧਕ ਸਨ। ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਦਾ ਮੁੱਖ ਉਦੇਸ਼ ਪਰਜਾ ਦੀ ਭਲਾਈ ਕਰਨਾ ਸੀ। ਪ੍ਰਸ਼ਾਸਨ ਪ੍ਰਬੰਧ ਵਿੱਚ ਸਹਿਯੋਗ ਪ੍ਰਾਪਤ ਕਰਨ ਲਈ ਮਹਾਰਾਜੇ ਨੇ ਕਈ ਯੋਗ ਅਤੇ ਈਮਾਨਦਾਰ ਮੰਤਰੀਆਂ ਨੂੰ ਨਿਯੁਕਤ ਕੀਤਾ ਹੋਇਆ ਸੀ। ਸ਼ਾਸਨ ਪ੍ਰਬੰਧ ਨੂੰ ਚੰਗੇ ਢੰਗ ਨਾਲ ਚਲਾਉਣ ਦੇ ਉਦੇਸ਼ ਨਾਲ ਮਹਾਰਾਜੇ ਨੇ ਆਪਣੇ ਰਾਜ ਨੂੰ ਚਾਰ ਵੱਡੇ ਸੂਬਿਆਂ ਵਿੱਚ ਵੰਡਿਆ ਹੋਇਆ ਸੀ। ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਮੌਜਾ ਜਾਂ ਪਿੰਡ ਸੀ।

ਪਿੰਡਾਂ ਦਾ ਪ੍ਰਬੰਧ ਪੰਚਾਇਤਾਂ ਦੇ ਹੱਥਾਂ ਵਿੱਚ ਹੁੰਦਾ ਸੀ। ਮਹਾਰਾਜਾ ਪੰਚਾਇਤਾਂ ਦੇ ਕੰਮਾਂ ਵਿੱਚ ਕਦੇ ਦਖ਼ਲ ਅੰਦਾਜ਼ੀ ਨਹੀਂ ਕਰਦੇ ਸਨ। ਮਹਾਰਾਜਾ ਪਰਜਾ ਦੇ ਹਿੱਤਾਂ ਨੂੰ ਕਦੇ ਅੱਖੋਂ ਉਹਲੇ ਨਹੀਂ ਹੋਣ ਦਿੰਦੇ ਸਨ। ਉਨ੍ਹਾਂ ਨੇ ਰਾਜ ਅਧਿਕਾਰੀਆਂ ਨੂੰ ਵੀ ਇਹ ਆਦੇਸ਼ ਦਿੱਤਾ ਸੀ ਕਿ ਉਹ ਪਰਜਾ ਦੀ ਭਲਾਈ ਲਈ ਵਿਸ਼ੇਸ਼ ਯਤਨ ਕਰਨ।ਪਰਜਾ ਦੀ ਹਾਲਤ ਨੂੰ ਜਾਣਨ ਲਈ ਮਹਾਰਾਜਾ ਅਕਸਰ ਭੇਸ ਬਦਲ ਕੇ ਰਾਜ ਦਾ ਦੌਰਾ ਕਰਿਆ ਕਰਦੇ ਸਨ।

ਮਹਾਰਾਜੇ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਅਧਿਕਾਰੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ। ਕਿਸਾਨਾਂ ਅਤੇ ਗ਼ਰੀਬਾਂ ਨੂੰ ਰਾਜ ਵੱਲੋਂ ਵਿਸ਼ੇਸ਼ ਸਹੂਲਤਾਂ ਦਿੱਤੀਆਂ ਗਈਆਂ ਸਨ। ਸਿੱਟੇ ਵਜੋਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪਰਜਾ ਬੜੀ ਖੁਸ਼ਹਾਲ ਸੀ।


प्रश्न. एक प्रशासक के रूप में महाराजा रणजीत सिंह का उल्लेख कीजिए।

या

प्रश्न. एक शासक के रूप में आप महाराजा रणजीत सिंह के बारे में क्या जानते हैं?

उत्तर : महाराजा रणजीत सिंह एक उच्च कोटि के शासक थे। महाराजा रणजीत सिंह के शासन का मुख्य उद्देश्य लोगों का कल्याण सुनिश्चित करना था। महाराजा ने प्रशासन में सहायता के लिए कई सक्षम और ईमानदार मंत्रियों को नियुक्त किया था। सुशासन के उद्देश्य से महाराजा ने अपने राज्य को चार बड़े प्रांतों में विभाजित किया था।  प्रशासन की सबसे छोटी इकाई मौजा या गाँव थी।

गांवों का प्रबंधन पंचायतों द्वारा किया जाता था।  महाराजा ने कभी भी पंचायतों के मामलों में हस्तक्षेप नहीं किया। महाराजा ने कभी भी लोगों के हितों की अनदेखी नहीं होने दी। उन्होंने राज्य के अधिकारियों को लोगों के कल्याण के लिए विशेष प्रयास करने का भी निर्देश दिया।

महाराजा के आदेशों की अवहेलना करने वाले अधिकारियों को दंडित किया जाता था। राज्य द्वारा किसानों और गरीबों को विशेष सुविधाएं दी गईं थीं। परिणामस्वरूप, महाराजा रणजीत सिंह के शासनकाल के दौरान लोग बहुत समृद्ध थे।


Question. Describe Maharaja Ranjit Singh as an administrator.

Or

Question. What do you know about Maharaja Ranjit Singh as an administrator?

Answer: Maharaja Ranjit Singh was a ruler of a high order. The main objective of Maharaja Ranjit Singh’s rule was to ensure the welfare of the people. The Maharaja had appointed many capable and honest ministers to assist in the administration. For good governance, the Maharaja divided his kingdom into four large provinces. The smallest unit of administration was the mauza or village.

Villages were managed by Panchayats. The Maharaja never interfered in the affairs of the Panchayats. The Maharaja never allowed the interests of the people to be ignored. He also directed the state officials to make special efforts for the welfare of the people.

Officers who disobeyed the orders of the Maharaja were punished. The farmers and the poor were given special facilities by the state. As a result, the people were very prosperous during the reign of Maharaja Ranjit Singh.