CBSEEducationHistoryHistory of PunjabPunjab School Education Board(PSEB)

ਮਹਾਰਾਜਾ ਰਣਜੀਤ ਸਿੰਘ : ਇੱਕ ਦਿਆਲੂ ਸ਼ਾਸਕ


ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਇੱਕ ਦਿਆਲੂ ਸ਼ਾਸਕ ਸੀ। ਕਿਵੇਂ?

ਉੱਤਰ – ਮਹਾਰਾਜਾ ਰਣਜੀਤ ਸਿੰਘ ਆਪਣੀ ਦਿਆਲਤਾ ਕਾਰਨ ਪਰਜਾ ਵਿੱਚ ਬਹੁਤ ਹਰਮਨ-ਪਿਆਰੇ ਸਨ । ਆਪਣੇ ਸ਼ਾਸਨ ਕਾਲ ਦੇ ਦੌਰਾਨ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਮਿਸਲਦਾਰਾਂ, ਰਾਜਪੂਤ ਰਾਜਿਆਂ, ਪਠਾਣ ਹਾਕਮਾਂ ਅਤੇ ਅਫ਼ਗਾਨ ਬਾਦਸ਼ਾਹਾਂ ਨੂੰ ਇੱਕ-ਇੱਕ ਕਰਕੇ ਜਿੱਤਿਆ। ਕਮਾਲ ਦੀ ਗੱਲ ਇਹ ਹੈ ਕਿ ਮਹਾਰਾਜੇ ਨੇ ਕਦੇ ਵੀ ਆਪਣੇ ਦੁਸ਼ਮਣਾਂ ਨਾਲ ਜ਼ਾਲਮਾਨਾ ਵਰਤਾਓ ਨਹੀਂ ਕੀਤਾ ਸੀ। ਉਸ ਸਮੇਂ ਕਾਬਲ ਤੇ ਦਿੱਲੀ ਦੇ ਬਾਦਸ਼ਾਹ ਜੋ ਤਾਜਾਂ ਦੇ ਮਾਲਕ ਬਣਦੇ ਰਹੇ,  ਨਾ ਕੇਵਲ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਅਤੇ ਦਾਅਵੇਦਾਰਾਂ ਦੇ ਖ਼ੂਨ ਨਾਲ ਖੇਡਦੇ ਰਹੇ ਸਗੋਂ ਉਨ੍ਹਾਂ ਦੇ ਵਾਰਸਾਂ ਨੂੰ ਗਲੀ ਬਾਜ਼ਾਰਾਂ ਵਿੱਚ ਭੀਖ ਮੰਗਿਆਂ ਦੀ ਹਾਲਤ ਵਿੱਚ ਦਰ-ਬ-ਦਰ ਰੁਲਣ ਲਈ ਛੱਡਦੇ ਰਹੇ। ਅਜਿਹੇ ਸਮੇਂ ਲਾਹੌਰ ਦੇ ਇਸ ਸ਼ਾਸਕ ਨੇ ਜਿਨ੍ਹਾਂ ਸ਼ਾਸਕਾਂ ਨੂੰ ਮੈਦਾਨੇ ਜੰਗ ਵਿੱਚ ਹਰਾਇਆ ਨਾ ਕੇਵਲ ਗਲਵੱਕੜੀ ਲਾਇਆ ਸਗੋਂ ਉਨ੍ਹਾਂ ਦੀ ਔਲਾਦ ਨੂੰ ਵੀ ਜਾਗੀਰਾਂ ਤੇ ਖਿਲਅਤਾਂ ਨਾਲ ਨਿਵਾਜਿਆ ਮਹਾਰਾਜੇ ਨੇ ਆਪਣੇ ਸ਼ਾਸਨ ਕਾਲ ਦੇ ਦੌਰਾਨ ਕਿਸੇ ਵੀ ਅਪਰਾਧੀ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਸੀ। ਉਹ ਗ਼ਰੀਬਾਂ, ਦੁਖੀਆਂ ਅਤੇ ਕਿਸਾਨਾਂ ਦੀ ਮਦਦ ਕਰਨ ਲਈ ਹਰ ਸਮੇਂ ਤਿਆਰ ਰਹਿੰਦੇ ਸਨ। ਉਨ੍ਹਾਂ ਦੀ ਦਿਆਲਤਾ ਦੀਆਂ ਕਈ ਕਹਾਣੀਆਂ ਪ੍ਰਸਿੱਧ ਹਨ।


प्रश्न. महाराजा रणजीत सिंह एक दयालु शासक थे। व्याख्या कीजिए।

उत्तर : महाराजा रणजीत सिंह अपनी दयालुता के कारण लोगों के बीच बहुत लोकप्रिय थे। अपने शासनकाल के दौरान, महाराजा रणजीत सिंह ने एक-एक करके सिख मिस्लदारों, राजपूत राजाओं, पठान शासकों और अफगान बादशाहों पर जीत हासिल की। कमाल की बात यह है कि महाराजा ने कभी भी अपने शत्रुओं के साथ जालिमाना व्यवहार नहीं किया। उस समय काबुल और दिल्ली के बादशाह जो कि ताजों के मालिक बनते रहे, वे न केवल अपने करीबी रिश्तेदारों और दावेदारों के खून से खेलते रहे बल्कि उनके उत्तराधिकारियों को घर-घर भीख मांगने के लिए सड़कों पर घूमने के लिए छोड़ देते थे। ऐसे समय में लाहौर के शासक ने न केवल मैदानी युद्ध में हारे हुए शासकों को गले लगाया बल्कि उनके वंशजों को जागीरें और खिलअतें भी दीं। महाराजा ने अपने शासनकाल में किसी अपराधी को फांसी की सज़ा नहीं दी थी। वह गरीबों, जरूरतमंदों और किसानों की मदद के लिए हमेशा तैयार रहते थे। उनकी दयालुता के अनेक किस्से प्रसिद्ध हैं।


Question. Maharaja Ranjit Singh was a kind ruler. How?

Answer: Maharaja Ranjit Singh was very popular among the people because of his kindness. During his reign, Maharaja Ranjit Singh conquered one by one the Sikh Misldars, Rajput kings, Pathan rulers, and Afghan emperors. The amazing thing is that the Maharaja never treated his enemies with cruelty. At that time the kings of Kabul and Delhi, who continued to be the owners of the crowns, not only played with the blood of their close relatives and claimants but also left their successors to roam the streets begging from house to house. At such a time, the ruler of Lahore not only embraced the rulers who were defeated in the field war but also gave jagirs and khillats to their descendants. The Maharaja did not give a death sentence to any criminal during his reign. He was always ready to help the poor, needy, and farmers. Many tales of his kindness are famous.