ਮਹਾਂਕਵੀ ਕਾਲੀਦਾਸ : ਔਖੇ ਸ਼ਬਦਾਂ ਦੇ ਅਰਥ
ਜੋਬਨਵੰਤੀ : ਜੁਆਨ, ਮੁਟਿਆਰ ।
ਪ੍ਰੀਤਮਾ : ਪ੍ਰੇਮਿਕਾ ।
ਸ੍ਵਯੰਬਰ : ਕਿਸੇ ਸ਼ਰਤ ਨੂੰ ਪੂਰਾ ਕਰਨ ਵਾਲੇ ਨਾਲ ਵਿਆਹ ਕਰਾਉਣਾ ।
ਵਰ : ਜਿਸ ਮੁੰਡੇ ਨਾਲ ਕੁੜੀ ਦਾ ਵਿਆਹ ਹੋਵੇ ।
ਮਨੋਹਰ : ਮਨਮੋਹਣੀ ।
ਰਸਿਕ : ਰਸ ਜਾਂ ਸੁਆਦ ਮਾਣਨ ਵਾਲੇ ।
ਸਲਤਨਤ : ਪ੍ਰਭਾਵ ਵਾਲਾ ।
ਪਟਰਾਣੀ : ਸਭ ਤੋਂ ਵੱਡੀ ਰਾਣੀ ।
ਸ਼ਹਿਨਸ਼ਾਹ : ਬਾਦਸ਼ਾਹ ।
ਗੋਰਖਧੰਦਾ : ਉਲਝਣ ਵਾਲਾ ਕੰਮ ।
ਮੁਅੱਤਰ : ਸੁਗੰਧਿਤ ।
ਦਰਅਸਲ : ਅਸਲ ਵਿਚ ।
ਸਰਗ : ਕਾਂਡ, ਅਧਿਆਏ ।
ਮੁਖ਼ਤਲਿਫ਼ : ਭਿੰਨ-ਭਿੰਨ
ਗ੍ਰੀਖਮ : ਗਰਮੀ ਦੀ ਰੁੱਤ ।
ਅਭਿਗਯਾਨ : ਜਾਣ-ਪਛਾਣ ।
ਬ੍ਰਿਹ : ਵਿਛੋੜਾ ।
ਸਮਾਲੋਚਕ : ਆਲੋਚਕ, ਟੀਕਾ-ਟਿੱਪਣੀ ਕਰਨ ਵਾਲਾ ।
ਕਟਾਖਸ਼ : ਵਿਅੰਗ ।