ਮਨ ਸਾਡੇ……….. ਮੁਕਾ ਕੇ।
ਚੋਣਵੀਆਂ ਕਾਵਿ-ਸਤਰਾਂ ‘ਤੇ ਆਧਾਰਿਤ ਪ੍ਰਸ਼ਨ-ਉੱਤਰ
ਮਨ ਸਾਡੇ ‘ਤੇ ਨਿੱਤ ਅਣਾਈਆਂ,
ਫੁੱਲ ਵੀ ਗਏ ਨੇ ਸਾਵੇ ਕੁਮਾ ਕੇ।
ਰਲੀਆਂ ਜੋੜੀਆਂ ਨੂੰ, ਰੱਬ ਨ ਘੱਤੇ ਫੋਟੇ,
ਉਹਨਾਂ ਦੀ ਕੂਕ ਵੀ ਸੁਣੀਂਦੀਏ ਵਿੱਚ ਦਰਗਾਹ ਦੇ।
ਏਹਨਾਂ ਵਣਾਂ ਵਿਚੂੰ ਨਿਕਲ ਆਵੀ ਓ ਰੰਗੀ ਮੇਲਾ,
ਝਗੜੇ ਜਾਵੀਂ ਓ ਕੁੱਲ ਮੁਕਾ ਕੇ।
ਪ੍ਰਸ਼ਨ 1. ਕਿਹੜੇ ਫੁੱਲ ਕੁਮਲਾ ਗਏ ਹਨ?
(ੳ) ਪੀਲ਼ੇ
(ਅ) ਸਾਵੇ
(ੲ) ਲਾਲ
(ਸ) ਨੀਲੇ
ਪ੍ਰਸ਼ਨ 2. ਰਲੀਆਂ ਜੋੜੀਆਂ ਨੂੰ ਕਿਸ ਨੇ ਵਿਛੋੜ ਦਿੱਤਾ ਹੈ?
(ੳ) ਲੋਕਾਂ ਨੇ
(ਅ) ਦੁਸ਼ਮਣਾਂ ਨੇ
(ੲ) ਵਿਰੋਧੀਆਂ ਨੇ
(ਸ) ਰੱਬ ਨੇ
ਪ੍ਰਸ਼ਨ 3. ਵਿਛੜੀਆਂ ਜੋੜੀਆਂ ਦੀ ਕੂਕ ਕਿੱਥੇ ਸੁਣੀ ਜਾਂਦੀ ਹੈ?
(ੳ) ਕਚਹਿਰੀ ਵਿੱਚ
(ਅ) ਦਰਗਾਹ ਵਿੱਚ
(ੲ) ਪੰਚਾਇਤ ਵਿੱਚ
(ਸ) ਪਰਿਵਾਰ ਵਿੱਚ
ਪ੍ਰਸ਼ਨ 4. ‘ਕੂਕ ‘ ਦਾ ਕੀ ਅਰਥ ਹੈ?
(ੳ) ਅਵਾਜ਼
(ਅ) ਪੁਕਾਰ
(ੲ) ਹਾਸਾ
(ਸ) ਗੱਲਾਂ
ਪ੍ਰਸ਼ਨ 5. ਮੁਟਿਆਰ ਢੋਲੇ ਦੇ ਕਿੱਥੋਂ ਨਿਕਲ ਆਉਣ ਬਾਰੇ ਆਖਦੀ ਹੈ?
(ੳ) ਵਣਾਂ ਵਿੱਚੋਂ
(ਅ) ਭੀੜ ਵਿੱਚੋਂ
(ੲ) ਇਕੱਠ ਵਿੱਚੋਂ
(ਸ) ਮੇਲੇ ਵਿੱਚੋਂ
ਪ੍ਰਸ਼ਨ 6. ‘ਫੋਟੇ’ ਸ਼ਬਦ ਦਾ ਕੀ ਅਰਥ ਹੈ?
(ੳ) ਵਿਛੋੜੇ
(ਅ) ਮਿਲਾਏ
(ੲ) ਸੱਦੇ
(ਸ) ਭੇਜੇ