ਭੈਰੋਵਾਲ ਦੀ ਸੰਧੀ
ਪ੍ਰਸ਼ਨ. ਭੈਰੋਵਾਲ ਦੀ ਸੰਧੀ ਸੰਬੰਧੀ ਤੁਸੀਂ ਕੀ ਜਾਣਦੇ ਹੋ?
ਜਾਂ
ਪ੍ਰਸ਼ਨ. ਭੈਰੋਵਾਲ ਦੀ ਸੰਧੀ ‘ਤੇ ਇੱਕ ਸੰਖੇਪ ਨੋਟ ਲਿਖੋ।
ਜਾਂ
ਪ੍ਰਸ਼ਨ. ਭੈਰੋਵਾਲ ਸੰਧੀ ਦੀਆਂ ਮੁੱਖ ਸ਼ਰਤਾਂ ਲਿਖੋ।
ਉੱਤਰ — ਭੈਰੋਵਾਲ ਦੀ ਸੰਧੀ ਅੰਗਰੇਜ਼ਾਂ ਅਤੇ ਲਾਹੌਰ ਦਰਬਾਰ ਵਿਚਾਲੇ 16 ਦਸੰਬਰ, 1846 ਈ. ਨੂੰ ਕੀਤੀ ਗਈ ਸੀ। ਇਸ ਸੰਧੀ ਅਨੁਸਾਰ ਲਾਹੌਰ ਦਰਬਾਰ ਦੇ ਪ੍ਰਸ਼ਾਸਨ ਨੂੰ ਚਲਾਉਣ ਲਈ ਇੱਕ ਬ੍ਰਿਟਿਸ਼ ਰੈਜ਼ੀਡੈਂਟ ਨਿਯੁਕਤ ਕੀਤਾ ਗਿਆ। ਰੈਜ਼ੀਡੈਂਟ ਦੀ ਸਹਾਇਤਾ ਲਈ ਇੱਕ ਅੱਠ ਮੈਂਬਰੀ ਕੌਂਸਲ ਬਣਾਈ ਗਈ। ਰਾਣੀ ਜਿੰਦਾਂ ਨੂੰ ਸ਼ਾਸਨ ਵਿਵਸਥਾ ਤੋਂ ਅਲੱਗ ਕਰਕੇ ਉਸ ਦੀ ਸਾਲਾਨਾ ਪੈਨਸ਼ਨ ਨਿਸ਼ਚਿਤ ਕਰ ਦਿੱਤੀ ਗਈ। ਮਹਾਰਾਜੇ ਦੀ ਰੱਖਿਆ ਲਈ ਅਤੇ ਰਾਜ ਵਿੱਚ ਸ਼ਾਂਤੀ ਕਾਇਮ ਰੱਖਣ ਲਈ ਇੱਕ ਬ੍ਰਿਟਿਸ਼ ਸੈਨਾ ਰੱਖਣ ਦਾ ਫ਼ੈਸਲਾ ਕੀਤਾ ਗਿਆ। ਭੈਰੋਵਾਲ ਦੀ ਸੰਧੀ ਰਾਹੀਂ ਅੰਗਰੇਜ਼ਾਂ ਨੇ ਪੰਜਾਬ ਨੂੰ ਕਾਫ਼ੀ ਸ਼ਕਤੀਹੀਨ ਬਣਾ ਦਿੱਤਾ।
प्रश्न. भैरोवाल की संधि के बारे में आप क्या जानते हैं?
या
प्रश्न. भैरोवाल की संधि पर एक संक्षिप्त टिप्पणी लिखिए।
या
प्रश्न. भैरोवाल संधि की मुख्य शर्तें लिखिए।
उत्तर – भैरोवाल की संधि अंग्रेजों और लाहौर दरबार के बीच 16 दिसंबर 1846 को हुई थी। इस संधि के अनुसार लाहौर दरबार का प्रशासन चलाने के लिए एक ब्रिटिश निवासी को नियुक्त किया गया था। निवासियों की सहायता के लिए एक आठ सदस्यीय परिषद का गठन किया गया था। रानी जिंदां को शासन प्रणाली से अलग कर दिया गया और उनकी वार्षिक पेंशन तय की गई। महाराजा की रक्षा और राज्य में शांति बनाए रखने के लिए एक ब्रिटिश सेना रखने का निर्णय लिया गया। भैरोवाल की संधि के माध्यम से अंग्रेजों ने पंजाब को काफी शक्तिहीन बना दिया।
Question. What do you know about the Treaty of Bhairowal?
Or
Question. Write a short note on the Treaty of Bhairowal.
Or
Question. Write the main clauses of the Treaty of Bhairowal.
Answer – The Treaty of Bhairowal was signed between the British and the Lahore Durbar on 16 December 1846. According to this treaty, a British resident was appointed to run the administration of the Lahore court. An eight-member council was formed to assist the residents. Rani Jindan was separated from the system of governance and her annual pension was fixed. It was decided to have a British army to protect the Maharaja and to maintain peace in the state. Through the Treaty of Bhairowal, the British made Punjab quite powerless.