ਭੂਤ ਦੀ ਧੀ ………. ਜਾਂਦੀ ਮਰ।


ਵਾਰਤਾਲਾਪ ਸੰਬੰਧੀ ਪ੍ਰਸ਼ਨ : ਗੁਬਾਰੇ


ਭੂਤ ਦੀ ਧੀ ਚੰਦਰਮੁਖੀ

ਭਾਵੇਂ ਸੋਹਣੀ ਪਰ ਬਹੁਤ ਦੁਖੀ ।

ਭੂਤ ਜਦੋਂ ਜਾਂਦਾ ਸੀ ਬਾਹਰ,

ਉਸਦੇ ਟੁਕੜੇ ਕਰੇ ਹਜ਼ਾਰ ।

ਜਦ ਉਹ ਆਵੇ ਵਾਪਸ ਘਰ,

ਟੁਕੜੇ ‘ਕੱਠੇ ਲੈਂਦਾ ਕਰ ।

ਰੋਜ਼ ਸ਼ਾਮ ਨੂੰ ਜਿਊਂਦੀ ਧੀ,

ਰੋਜ਼ ਸਵੇਰੇ ਜਾਂਦੀ ਮਰ ।

ਪ੍ਰਸ਼ਨ 1. ਇਹ ਸ਼ਬਦ ਕਿਸ ਇਕਾਂਗੀ ਵਿਚੋਂ ਹਨ? ਇਕਾਂਗੀ ਦੇ ਲੇਖਕ ਦਾ ਨਾਂ ਵੀ ਦੱਸੋ।

ਉੱਤਰ : ਇਕਾਂਗੀ ਦਾ ਨਾਂ : ‘ਗ਼ੁਬਾਰੇ’ ।

ਲੇਖਕ ਦਾ ਨਾਂ : ਆਤਮਜੀਤ ।

ਪ੍ਰਸ਼ਨ 2. ਇਹ ਕਹਾਣੀ ਬੱਚਿਆਂ ਨੂੰ ਕੌਣ ਸੁਣਾਉਂਦਾ ਹੈ?

ਉੱਤਰ : ਇਹ ਕਹਾਣੀ ਦਾਦੀ ਬੱਚਿਆਂ ਨੂੰ ਸੁਣਾਉਂਦੀ ਹੈ।

ਪ੍ਰਸ਼ਨ 3. ਭੂਤ ਦੀ ਧੀ ਦਾ ਨਾਂ ਕੀ ਸੀ ਅਤੇ ਉਹ ਕਿਹੋ ਜਿਹੀ ਸੀ?

ਉੱਤਰ : ਭੂਤ ਦੀ ਧੀ ਦਾ ਨਾਂ ਚੰਦਰਮੁਖੀ ਸੀ। ਉਹ ਸੋਹਣੀ ਤਾਂ ਬਹੁਤ ਸੀ, ਪਰ ਦੁਖੀ ਸੀ।

ਪ੍ਰਸ਼ਨ 4. ਭੂਤ ਘਰੋਂ ਬਾਹਰ ਜਾਣ ਵੇਲੇ ਕੀ ਕਰਦਾ ਸੀ?

ਉੱਤਰ : ਭੂਤ ਘਰੋਂ ਬਾਹਰ ਜਾਣ ਵੇਲੇ ਆਪਣੀ ਧੀ ਦੇ ਹਜ਼ਾਰ ਟੁਕੜੇ ਕਰ ਦਿੰਦਾ ਸੀ ।