ਭਾਸ਼ਾ ਜਾਂ ਬੋਲੀ
ਪ੍ਰਸ਼ਨ. ਭਾਸ਼ਾ ਕਿਸਨੂੰ ਆਖਦੇ ਹਨ?
ਉੱਤਰ : ਬੋਲੀ ਦਾ ਅਰਥ ਹੈ – ਆਪਣੇ ਵਿਚਾਰਾਂ ਨੂੰ ਦੂਸਰਿਆਂ ਨਾਲ ਲਿਖ ਕੇ ਜਾਂ ਬੋਲ ਕੇ ਸਾਂਝੇ ਕਰਨਾ। ਮਨੁੱਖ ਇੱਕ ਸਮਾਜਕ ਪ੍ਰਾਣੀ ਹੋਣ ਦੇ ਕਾਰਨ ਉਸਨੂੰ ਦੂਜਿਆਂ ਨਾਲ ਗੱਲਬਾਤ ਕਰਨੀ ਪੈਂਦੀ ਹੈ। ਇਸ ਦੇ ਲਈ ਉਸਨੂੰ ਬੋਲੀ ਜਾਂ ਭਾਸ਼ਾ ਦੀ ਲੋੜ ਪੈਂਦੀ ਹੈ। ਇਹ ਭਾਸ਼ਾ ਹੀ ਮਨੁੱਖ ਦੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨ ਦਾ ਸਾਧਨ ਹੈ। ਜੇ ਭਾਸ਼ਾ ਨਾ ਹੁੰਦੀ ਤਾਂ ਕੁਝ ਵੀ ਨਾ ਹੁੰਦਾ। ਕੇਵਲ ਇਸ਼ਾਰਿਆਂ ਜਾਂ ਕੂਕਾਂ-ਚੀਕਾਂ ਨਾਲ ਸਾਰੀ ਗੱਲਬਾਤ ਨਹੀਂ ਸਮਝਾਈ ਜਾ ਸਕਦੀ। ਇਸ ਲਈ ਸੰਸਾਰ ਦੀ ਤਰੱਕੀ ਦੇ ਲਈ ਭਾਸ਼ਾ ਦਾ ਬਹੁਤ ਵੱਡਾ ਯੋਗਦਾਨ ਹੈ।
ਪਰਿਭਾਸ਼ਾ
ਉਨ੍ਹਾਂ ਸਾਰਥਕ ਸ਼ਬਦਾਂ ਦਾ ਸਮੂਹ ਜਿਨ੍ਹਾਂ ਰਾਹੀਂ ਮਨੁੱਖ ਆਪਣੇ ਮਨ ਦੇ ਭਾਵ ਜਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਾ ਹੈ, ਉਸਨੂੰ ਭਾਸ਼ਾ ਜਾਂ ਬੋਲੀ ਆਖਦੇ ਹਨ।