ਭਾਈ ਬਿਧੀ ਚੰਦ ਦੀ ਬਹਾਦਰੀ : ਡਾ. ਗੁਰਦਿਆਲ ਸਿੰਘ ‘ਫੁੱਲ’


ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇੱਕ-ਦੋ ਵਾਕਾਂ ਵਿੱਚ ਲਿਖੋ-


ਪ੍ਰਸ਼ਨ 1. ਬਿਧੀ ਚੰਦ ਕਿਹੜੇ ਗੁਰੂ ਸਾਹਿਬਾਨ ਦਾ ਸ਼ਰਧਾਲੂ ਸੀ?

ਉੱਤਰ : ਬਿਧੀ ਚੰਦ ਸ੍ਰੀ ਗੁਰੂ ਹਰਿਗਬਿੰਦ ਸਹਿਬ ਦਾ ਸ਼ਰਧਾਲੂ ਸੀ।

ਪ੍ਰਸ਼ਨ 2. ਮਾਪਿਆਂ ਦੇ ਲਾਡ-ਪਿਆਰ ਨੇ ਬਿਧੀ ਚੰਦ ‘ਤੇ ਕੀ ਅਸਰ ਪਾਇਆ?

ਉੱਤਰ : ਮਾਪਿਆਂ ਦੇ ਲਾਡ ਪਿਆਰ ਕਾਰਨ ਬਿਧੀ ਚੰਦ ਵਿਗੜ ਗਿਆ ਸੀ। ਉਹ ਇੱਕ ਲਾਪਰਵਾਹ ਕਿਸਮ ਦਾ ਇਨਸਾਨ ਬਣ ਗਿਆ ਸੀ।

ਪ੍ਰਸ਼ਨ 3. ਕਿਸ ਦੇ ਵਚਨ ਸੁਣ ਕੇ ਬਿਧੀ ਚੰਦ ਨੇ ਮਾੜੇ ਕੰਮ ਛੱਡ ਦਿੱਤੇ?

ਉੱਤਰ : ਗੁਰੂ ਅਰਜਨ ਦੇਵ ਜੀ ਦੇ ਵਚਨ ਸੁਣ ਕੇ ਬਿਧੀ ਚੰਦ ਨੇ ਮਾੜੇ ਕੰਮ ਛੱਡ ਦਿੱਤੇ।

ਪ੍ਰਸ਼ਨ 4. ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਭਗਤੀ ਦੇ ਨਾਲ ਕਿਸ ਨੂੰ ਉੱਤਮ ਦੱਸਿਆ?

ਉੱਤਰ : ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਭਗਤੀ ਦੇ ਨਾਲ ਸ਼ਕਤੀ ਨੂੰ ਉੱਤਮ ਦੱਸਿਆ।

ਪ੍ਰਸ਼ਨ 5. ਗੁਰੂ ਜੀ ਦੀ ਦੋ ਧਾਰੀ ਤਲਵਾਰ ਦਾ ਕੀ ਨਾਂ ਸੀ?

ਉੱਤਰ : ਗੁਰੂ ਜੀ ਦੀ ਦੋ ਧਾਰੀ ਤਲਵਾਰ ਦਾ ਨਾਂ ਮੀਰੀ ਤੇ ਪੀਰੀ ਸੀ।

ਪ੍ਰਸ਼ਨ 6. ਕਰੋੜੀ ਮੱਲ ਕੋਲੋਂ ਘੋੜੇ ਕਿਸ ਨੇ ਖੋਹ ਲਏ?

ਉੱਤਰ : ਕਰੋੜੀ ਮੱਲ ਕੋਲੋਂ ਘੋੜੇ ਲਾਹੌਰ ਦੇ ਸੂਬੇਦਾਰ ਨੇ ਨੇ ਖੋਹ ਲਏ।