ਭਾਈ ਤਾਰੂ ਸਿੰਘ ਜੀ


ਪ੍ਰਸ਼ਨ. ਭਾਈ ਤਾਰੂ ਸਿੰਘ ਜੀ ਕੌਣ ਸਨ ਅਤੇ ਉਨ੍ਹਾਂ ਦੀ ਸ਼ਹੀਦੀ ਦੀ ਸਿੱਖ ਇਤਿਹਾਸ ਵਿੱਚ ਕੀ ਮਹੱਤਤਾ ਹੈ?

ਜਾਂ

ਪ੍ਰਸ਼ਨ. ਭਾਈ ਤਾਰੂ ਸਿੰਘ ਜੀ ‘ ਤੇ ਇੱਕ ਸੰਖੇਪ ਨੋਟ ਲਿਖੋ।

ਉੱਤਰ— ਭਾਈ ਤਾਰੂ ਸਿੰਘ ਜੀ ਮਾਝੇ ਦੇ ਇਲਾਕੇ ਦੇ ਪਿੰਡ ਪੂਹਲਾ ਦੇ ਰਹਿਣ ਵਾਲੇ ਸਨ। ਉਹ ਖੇਤੀਬਾੜੀ ਦਾ ਧੰਦਾ ਕਰਦੇ ਸਨ ਅਤੇ ਆਪਣੀ ਹੋਣ ਵਾਲੀ ਆਮਦਨ ਤੋਂ ਸਿੱਖਾਂ ਦੀ ਸਹਾਇਤਾ ਕਰਦੇ ਸਨ। ਸਰਕਾਰ ਦੀਆਂ ਨਜ਼ਰਾਂ ਵਿੱਚ ਇਹ ਇੱਕ ਘੋਰ ਅਪਰਾਧ ਸੀ।

ਜੰਡਿਆਲਾ ਦੇ ਹਰਭਗਤ ਨਾਮੀ ਵਿਅਕਤੀ ਨੇ ਭਾਈ ਸਾਹਿਬ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ। ਉਨ੍ਹਾਂ ਨੂੰ ਲਾਹੌਰ ਲਿਆਂਦਾ ਗਿਆ। ਇੱਥੇ ਜ਼ਕਰੀਆ ਖ਼ਾਂ ਨੇ ਭਾਈ ਤਾਰੂ ਸਿੰਘ ਜੀ ਨੂੰ ਇਸਲਾਮ ਧਰਮ ਗ੍ਰਹਿਣ ਕਰਨ ਲਈ ਕਿਹਾ। ਇਸ ਦੇ ਬਦਲੇ ਉਨ੍ਹਾਂ ਨੂੰ ਦੁਨੀਆ ਭਰ ਦੀਆਂ ਖੁਸ਼ੀਆਂ ਦੇਣ ਦਾ ਲਾਲਚ ਦਿੱਤਾ ਗਿਆ। ਭਾਈ ਸਾਹਿਬ ਨੇ ਇਨ੍ਹਾਂ ਦੋਹਾਂ ਗੱਲਾਂ ਤੋਂ ਇਨਕਾਰ ਕਰ ਦਿੱਤਾ। ਇਸ ’ਤੇ ਜ਼ਾਲਮ ਜ਼ਕਰੀਆ ਖ਼ਾਂ ਨੇ ਜੱਲਾਦਾਂ ਨੂੰ ਭਾਈ ਤਾਰੂ ਸਿੰਘ ਜੀ ਦੀ ਖੋਪੜੀ ਨੂੰ ਉਤਾਰਨ ਦਾ ਆਦੇਸ਼ ਦਿੱਤਾ। ਆਦੇਸ਼ ਦੀ ਪਾਲਣਾ ਕਰਦੇ ਹੋਏ ਜੱਲਾਦਾਂ ਨੇ ਭਾਈ ਸਾਹਿਬ ਦੀ ਖੋਪੜੀ ਨੂੰ ਉਤਾਰਨਾ ਸ਼ੁਰੂ ਕਰ ਦਿੱਤਾ।

ਜਦੋਂ ਭਾਈ ਸਾਹਿਬ ਦੀ ਖੋਪੜੀ ਉਤਾਰੀ ਜਾ ਰਹੀ ਸੀ ਤਾਂ ਉਹ ਜਪੁਜੀ ਸਾਹਿਬ ਦਾ ਪਾਠ ਕਰ ਰਹੇ ਸਨ। ਉਨ੍ਹਾਂ ਦਾ ਸਾਰਾ ਸਰੀਰ ਲਹੂ-ਲੁਹਾਣ ਹੋ ਗਿਆ ਸੀ, ਪਰ ਉਹ ਆਪਣੇ ਸਿਦਕ ਤੋਂ ਨਾ ਡੋਲੇ। ਇਸ ਤੋਂ 22 ਦਿਨਾਂ ਬਾਅਦ 1 ਜੁਲਾਈ, 1745 ਈ. ਨੂੰ ਉਹ ਸ਼ਹੀਦ ਹੋ ਗਏ। ਇਸ ਲਾਸਾਨੀ ਸ਼ਹਾਦਤ ਨੇ ਸਿੱਖਾਂ ਵਿੱਚ ਇੱਕ ਨਵਾਂ ਜੋਸ਼ ਪੈਦਾ ਕੀਤਾ।


प्रश्न. भाई तारू सिंह जी कौन थे और सिख इतिहास में उनकी शहादत का क्या महत्व है?

या

प्रश्न. भाई तारू सिंह जी पर एक संक्षिप्त टिप्पणी लिखिए।

उत्तर : भाई तारू सिंह जी माझा क्षेत्र के गांव पूहला के रहने वाले थे। वह खेतीबाड़ी का काम करते थे और अपनी आय से सिखों की मदद करते थे। सरकार की नजर में यह एक जघन्य अपराध था।

जंडियाला से हरभगत नाम के एक शख्स ने भाई साहब को गिरफ्तार करवा दिया। उन्हें लाहौर लाया गया। इधर जकारिया खान ने भाई तारू सिंह जी को इस्लाम कबूल करने को कहा। बदले में, उन्हें दुनिया भर की खुशियां देने का लालच दिया गया। भाई साहब ने इन दोनों बातों से इंकार कर दिया। इस पर अत्याचारी जकारिया खान ने जल्लादों को भाई तारू सिंह जी की खोपड़ी को उतारने का आदेश दे दिया। आदेश का पालन करते हुए जल्लादों ने भाई साहब की खोपड़ी को उतारना शुरू कर दिया।

जब भाई साहब की खोपड़ी उतारी जा रही थी, वे जपुजी साहब का पाठ कर रहे थे। उनका पूरा शरीर खून से लथपथ था, लेकिन वे अपने सिदक से नहीं डोले। इसके 22 दिन बाद 1 जुलाई 1745 ई. वे शहीद हो गए। इस अद्वितीय शहादत ने सिखों में एक नया जोश पैदा किया।


Question. Who was Bhai Taru Singh? What is the significance of his martyrdom in Sikh History?

Or

Question. Write a short note on Bhai Taru Singh Ji.

Answer: Bhai Taru Singh Ji was a resident of village Poohla in the Majha area. He used to do agricultural work and help the Sikhs with his income. This was a heinous crime in the eyes of the government. Bhai Saheb was arrested by a person named Harbhagat from Jandiala. He was brought to Lahore. Here Zakaria Khan asked Bhai Taru Singh Ji to accept Islam. In return, they were tempted to give happiness all over the world. Bhai sahib denied both these things.

On this, the tyrant Zakaria Khan ordered the executioners to remove the skull of Bhai Taru Singh Ji. Following the order, the executioners started taking off Bhai Saheb’s skull. When Bhai Saheb’s skull was being removed, he was reciting Japuji Saheb. His whole body was covered in blood, but he did not move with his Spiritual significance. 22 days later, on July 1, 1745, he was martyred. This unique martyrdom created a new spirit among the Sikhs.