ਭਸੀਨ ਦੀ ਲੜਾਈ
ਪ੍ਰਸ਼ਨ. ਭਸੀਨ ਦੀ ਲੜਾਈ ‘ਤੇ ਇੱਕ ਸੰਖੇਪ ਨੋਟ ਲਿਖੋ।
ਉੱਤਰ – ਲਾਹੌਰ ਦੀ ਜਿੱਤ ਕਾਰਨ ਬਹੁਤ ਸਾਰੇ ਸਰਦਾਰ ਮਹਾਰਾਜਾ ਰਣਜੀਤ ਸਿੰਘ ਦੇ ਵਿਰੁੱਧ ਹੋ ਗਏ। ਅੰਮ੍ਰਿਤਸਰ ਦੇ ਗੁਲਾਬ ਸਿੰਘ ਭੰਗੀ ਅਤੇ ਕਸੂਰ ਦੇ ਨਿਜ਼ਾਮ-ਉਦ-ਦੀਨ ਨੇ ਮਹਾਰਾਜੇ ਵਿਰੁੱਧ ਇੱਕ ਗਠਜੋੜ ਤਿਆਰ ਕਰ ਲਿਆ। ਉਹ ਆਪਣੀਆਂ ਫ਼ੌਜਾਂ ਲੈ ਕੇ ਲਾਹੌਰ ਦੇ ਨੇੜੇ ਭਸੀਨ ਨਾਂ ਦੇ ਪਿੰਡ ਵਿੱਚ ਪਹੁੰਚ ਗਏ। ਮਹਾਰਾਜਾ ਰਣਜੀਤ ਸਿੰਘ ਵੀ ਉਨ੍ਹਾਂ ਦਾ ਮੁਕਾਬਲਾ ਕਰਨ ਲਈ ਭਸੀਨ ਵਿਖੇ ਆ ਡਟੇ। ਲਗਭਗ 2 ਮਹੀਨੇ ਕਿਸੇ ਨੇ ਵੀ ਹਮਲਾ ਕਰਨ ਦੀ ਹਿੰਮਤ ਨਾ ਕੀਤੀ।
ਅਚਾਨਕ ਇੱਕ ਦਿਨ ਗੁਲਾਬ ਸਿੰਘ ਭੰਗੀ, ਜਿਹੜਾ ਕਿ ਗਠਜੋੜ ਦਾ ਨੇਤਾ ਸੀ, ਵਧੇਰੇ ਸ਼ਰਾਬ ਪੀਣ ਕਾਰਨ ਮਰ ਗਿਆ। ਇਸ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਵਿਰੋਧੀਆਂ ਦਾ ਹੌਂਸਲਾ ਟੁੱਟ ਗਿਆ ਤੇ ਉਨ੍ਹਾਂ ਵਿੱਚ ਭਾਜੜ ਪੈ ਗਈ। ਇਸ ਤਰ੍ਹਾਂ ਬਿਨਾਂ ਖ਼ੂਨ ਵਹਾਏ ਹੀ ਮਹਾਰਾਜਾ ਰਣਜੀਤ ਸਿੰਘ ਨੂੰ ਜਿੱਤ ਪ੍ਰਾਪਤ ਹੋਈ। ਇਸ ਜਿੱਤ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਵੱਡਾ ਖ਼ਤਰਾ ਟਲ ਗਿਆ ਤੇ ਲਾਹੌਰ ਉੱਤੇ ਉਨ੍ਹਾਂ ਦਾ ਅਧਿਕਾਰ ਪੱਕਾ ਹੋ ਗਿਆ। ਭਸੀਨ ਦੀ ਲੜਾਈ ਤੋਂ ਬਾਅਦ ਸਿੱਖ ਸਰਦਾਰਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਖਿਲਾਫ਼ ਮੁੜ ਕੋਈ ਗਠਜੋੜ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।
प्रश्न. भसीन के युद्ध पर एक संक्षिप्त टिप्पणी लिखिए।
उत्तर : लाहौर की विजय के साथ, कई सरदार महाराजा रणजीत सिंह के खिलाफ हो गए। अमृतसर के गुलाब सिंह भंगी और कसूर के निजाम-उद-दीन ने महाराजा के खिलाफ गठबंधन कर लिया। वे अपने सैनिकों को लाहौर के निकट भसीन नामक गाँव में ले गए। महाराजा रणजीत सिंह भी उनसे लड़ने के लिए भसीन आ गए। करीब दो महीने तक किसी ने हमला करने की हिम्मत नहीं की।
अचानक एक दिन गठबंधन के नेता गुलाब सिंह भंगी की अत्यधिक शराब पीने से मौत हो गई। इससे महाराजा रणजीत सिंह के विरोधी हतोत्साहित हो गए और उनमें भगदड़ मच गई। इस प्रकार महाराजा रणजीत सिंह बिना किसी रक्तपात के जीत गए। इस जीत से महाराजा रणजीत सिंह के लिए एक बड़ा खतरा टल गया और लाहौर पर उनका अधिकार मजबूत हो गया। भसीन की लड़ाई के बाद, सिख प्रमुखों ने फिर से महाराजा रणजीत सिंह के खिलाफ गठबंधन करने की कोशिश नहीं की।
Question. Write a short note on the battle of Bhasin.
Answer: With the conquest of Lahore, many Sardars turned against Maharaja Ranjit Singh. Gulab Singh Bhangi of Amritsar and Nizam-ud-din of Kasur formed an alliance against the Maharaja. He took his soldiers to a village called Bhasin near Lahore. Maharaja Ranjit Singh also came to Bhasin to fight him. For almost two months no one dared to attack.
Suddenly one day the leader of the coalition, Gulab Singh Bhangi, died of excessive drinking. This discouraged the opponents of Maharaja Ranjit Singh and a stampede broke out among them. Thus Maharaja Ranjit Singh won without any bloodshed. This victory averted a major threat to Maharaja Ranjit Singh and strengthened his authority over Lahore. After the Battle of Bhasin, the Sikh chiefs never again tried to ally against Maharaja Ranjit Singh.