ਬੱਸ ਕੰਡਕਟਰ – ਵਸਤੂਨਿਸ਼ਠ ਪ੍ਰਸ਼ਨ
ਵੰਨਗੀ – ਪੰਜਾਬੀ ਕਹਾਣੀਆਂ ਤੇ ਇਕਾਂਗੀ
ਕਹਾਣੀ – ਭਾਗ (ਜਮਾਤ ਨੌਵੀਂ)
ਬੱਸ ਕੰਡਕਟਰ – ਡਾ. ਦਲੀਪ ਕੌਰ ਟਿਵਾਣਾ
ਪ੍ਰਸ਼ਨ 1 . ਦਲੀਪ ਕੌਰ ਟਿਵਾਣਾ ਦੀ ਰਚੀ ਹੋਈ ਕਹਾਣੀ ਕਿਹੜੀ ਹੈ ?
ਉੱਤਰ – ਬਸ ਕੰਡਕਟਰ
ਪ੍ਰਸ਼ਨ 2 . ‘ਬਸ ਕੰਡਕਟਰ’ ਦੇ ਪਾਤਰਾਂ ਦੇ ਨਾਂ ਲਿਖੋ ?
ਉੱਤਰ –
ਡਾਕਟਰ ਪਾਲੀ/ਜੀਤ
ਇੱਕ ਅੱਧਖੜ ਬੰਦਾ/ਇੱਕ ਬੁੱਢੀ
ਇੱਕ ਮੁਸਾਫ਼ਿਰ/ਇੱਕ ਕਲਰਕ
ਪ੍ਰਸ਼ਨ 3 . ਕਹਾਣੀ ‘ਬਸ ਕੰਡਕਟਰ’ ਦੀ ਪਾਤਰ ਪਾਲੀ ਕੀ ਕੰਮ ਕਰਦੀ ਸੀ ?
ਉੱਤਰ – ਡਾਕਟਰ
ਪ੍ਰਸ਼ਨ 4 . ਪਾਲੀ ਨੂੰ ਕਿੰਨੀ ਤਨਖ਼ਾਹ ਮਿਲਦੀ ਹੈ ?
ਉੱਤਰ – 300 ਰੁਪਏ
ਪ੍ਰਸ਼ਨ 5 . ਲੇਡੀ ਡਾਕਟਰ ਪਾਲੀ ਦੀ ਤਬਦੀਲੀ ਨਾਭਾ ਤੋਂ ਕਿੱਥੇ ਹੋ ਗਈ ਸੀ ?
ਉੱਤਰ – ਪਟਿਆਲਾ
ਪ੍ਰਸ਼ਨ 6 . ਬੁੱਢੀ ਔਰਤ/ਪਾਲੀ ਨੇ ਟਿਕਟ ਲੈਣ ਲਈ ਕਿੰਨੇ ਰੁਪਏ ਕੱਢੇ ?
ਉੱਤਰ – ਦਸ ਦਾ ਨੋਟ
ਪ੍ਰਸ਼ਨ 7 . ‘ਬਸ ਕੰਡਕਟਰ’ ਕਹਾਣੀ ਦੇ ਬਸ ਕੰਡਕਟਰ ਦਾ ਕੀ ਨਾਂ ਸੀ ?
ਉੱਤਰ – ਜੀਤ
ਪ੍ਰਸ਼ਨ 8 . ਬਸ ਕੰਡਕਟਰ ਦੇ ਪਾਤਰ ਜੀਤ ਨੇ ਪਾਲੀ ਨੂੰ ਬਸੋਂ ਕਿੱਥੇ ਉਤਾਰਿਆ ?
ਉੱਤਰ – ਹਸਪਤਾਲ ਦੇ ਕੋਲ਼
ਪ੍ਰਸ਼ਨ 9 . ‘ਬਸ ਕੰਡਕਟਰ’ ਕਹਾਣੀ ਦੇ ਪਾਤਰ ਜੀਤ ਕੰਡਕਟਰ ਦੀ ਭੈਣ ਦਾ ਕੀ ਨਾਂ ਸੀ ?
ਉੱਤਰ – ਅਮਰਜੀਤ
ਪ੍ਰਸ਼ਨ 10 . ‘ਬਸ ਕੰਡਕਟਰ’ ਕਹਾਣੀ ਦੇ ਕੰਡਕਟਰ ਨੇ ਟਿਕਟ ਚੈੱਕਰ ਨੂੰ ਪਾਲੀ ਨਾਲ਼ ਕੀ ਰਿਸ਼ਤਾ ਦੱਸਿਆ ?
ਉੱਤਰ – ਭੈਣ ਦਾ
ਪ੍ਰਸ਼ਨ 11 . ਬਸ ਕੰਡਕਟਰ ਜੀਤ ਨੂੰ ਕਿੰਨੀ ਤਨਖ਼ਾਹ ਮਿਲਦੀ ਸੀ ?
ਉੱਤਰ – ਸੱਠ ਰੁਪਏ
ਪ੍ਰਸ਼ਨ 12 . ਬਸ ਕੰਡਕਟਰ ਜੀਤ ਦੀ ਭੈਣ ਕਿੱਥੇ ਡਾਕਟਰੀ ਵਿੱਚ ਪੜ੍ਹਦੀ ਸੀ ?
ਉੱਤਰ – ਲਾਹੌਰ
ਪ੍ਰਸ਼ਨ 13 . ਬਸ ਕੰਡਕਟਰ ਜੀਤ ਦੀ ਭੈਣ ਕਦੋਂ ਮਾਰੀ ਗਈ ਸੀ ?
ਉੱਤਰ – ਦੇਸ਼ – ਵੰਡ ਦੇ ਰੌਲਿਆਂ ਸਮੇਂ
ਪ੍ਰਸ਼ਨ 14 . ਜੀਤ ਕੰਡਕਟਰ ਨੂੰ ਡਾਕਟਰ ਪਾਲੀ ਨੂੰ ਵੇਖ ਕੇ ਕਿਸ ਦੀ ਯਾਦ ਆ ਜਾਂਦੀ ਸੀ ?
ਉੱਤਰ – ਆਪਣੀ ਭੈਣ ਦੀ
ਪ੍ਰਸ਼ਨ 15 . ‘ਬਸ ਕੰਡਕਟਰ’ ਜੀਤ ਦਾ ‘ਭੈਣ ਪਿਆਰ’ ਕਿਸ ਦੀ ਬੇਚੈਨੀ ਦਾ ਸਬਬ ਬਣ ਰਿਹਾ ਸੀ ?
ਉੱਤਰ – ਡਾਕਟਰ ਪਾਲੀ ਦੀ
ਪ੍ਰਸ਼ਨ 16 . ਦਲੀਪ ਕੌਰ ਟਿਵਾਣਾ ਦਾ ਜਨਮ ਕਦੋਂ ਹੋਇਆ ?
ਉੱਤਰ – 8 ਅਪ੍ਰੈਲ, 1924 ਈ. ਵਿੱਚ
ਪ੍ਰਸ਼ਨ 17 . ਦਲੀਪ ਕੌਰ ਟਿਵਾਣਾ ਅੱਜ ਕਲ੍ਹ ਕਿਹੜੀ ਯੂਨੀਵਰਸਿਟੀ ਦੇ ਲਾਈਫ ਫੈਲੋ ਹਨ ?
ਉੱਤਰ – ਪੰਜਾਬੀ ਯੂਨੀਵਰਸਿਟੀ ਦੇ