CBSEClass 9th NCERT PunjabiEducationPunjab School Education Board(PSEB)

ਬੱਸ ਕੰਡਕਟਰ – ਇੱਕ ਸ਼ਬਦ / ਇੱਕ ਲਾਈਨ ਵਾਲੇ ਉੱਤਰ

ਵੰਨਗੀ – ਪੰਜਾਬੀ ਕਹਾਣੀਆਂ ਤੇ ਇਕਾਂਗੀ

ਕਹਾਣੀ – ਭਾਗ (ਜਮਾਤ ਨੌਵੀਂ)

ਬੱਸ ਕੰਡਕਟਰ – ਡਾ. ਦਲੀਪ ਕੌਰ ਟਿਵਾਣਾ


ਪ੍ਰਸ਼ਨ 1 . ‘ਬੱਸ ਕੰਡਕਟਰ’ ਕਹਾਣੀ ਦਾ ਲੇਖਕ ਕੌਣ ਹੈ?

ਉੱਤਰ – ਡਾ. ਦਲੀਪ ਕੌਰ ਟਿਵਾਣਾ

ਪ੍ਰਸ਼ਨ 2 . ਲੇਡੀ ਡਾਕਟਰ ਦਾ ਨਾਂ ਕੀ ਸੀ ?

ਉੱਤਰ – ਲੇਡੀ ਡਾਕਟਰ ਦਾ ਨਾਂ ਪਾਲੀ ਸੀ।

ਪ੍ਰਸ਼ਨ 3 . ਲੇਡੀ ਡਾਕਟਰ ਪਾਲੀ ਦੀ ਬਦਲੀ ਕਿੱਥੋਂ, ਕਿੱਥੇ ਦੀ ਹੋ ਗਈ ਸੀ ?

ਉੱਤਰ – ਪਾਲੀ ਦੀ ਬਦਲੀ ਨਾਭੇ ਤੋਂ ਪਟਿਆਲੇ ਦੀ ਹੋ ਗਈ ਸੀ।

ਪ੍ਰਸ਼ਨ 4 . ਲੇਡੀ ਡਾਕਟਰ ਨੇ ਵੱਡੇ ਡਾਕਟਰ ਪਾਸੋਂ ਕਿਸ ਚੀਜ਼ ਦੀ ਇਜਾਜ਼ਤ ਲਈ ਹੋਈ ਸੀ ?

ਉਮਰ – ਹਰ ਰੋਜ਼ ਸਵੇਰੇ ਨਾਭੇ ਤੋਂ ਪਟਿਆਲੇ ਆਉਣ – ਜਾਣ ਦੀ।

ਪ੍ਰਸ਼ਨ 5 . ਲੇਡੀ ਡਾਕਟਰ ਪਾਲੀ ਨਾਭੇ ਤੋਂ ਪਟਿਆਲੇ ਕਿਸ ਤਰ੍ਹਾਂ ਜਾਂਦੀ ਸੀ ?

ਉੱਤਰ – ਬੱਸ ਰਾਹੀਂ

ਪ੍ਰਸ਼ਨ 6 . ਬੱਸ ਕੰਡਕਟਰ ਦਾ ਨਾਂ ਕੀ ਸੀ ?

ਉੱਤਰ – ਜੀਤ

ਪ੍ਰਸ਼ਨ 7 . ਪਾਲੀ ਨੂੰ ਬੱਸ ਕੰਡਕਟਰ ਕਿਸ ਤਰ੍ਹਾਂ ਦਾ ਲੱਗਦਾ ਸੀ ?

ਉੱਤਰ – ਬੜਾ ਸਾਊ

ਪ੍ਰਸ਼ਨ 8 . ਪਾਲੀ ਹਸਪਤਾਲ ਵਿੱਚੋਂ ਕਿੰਨੇ ਰੁਪਏ ਤਨਖ਼ਾਹ ਲੈਂਦੀ ਸੀ ?

ਉੱਤਰ – ਤਿੰਨ ਸੌ ਰੁਪਏ

ਪ੍ਰਸ਼ਨ 9 . ਪਾਲੀ ਨੇ ਟਿਕਟ ਲੈਣ ਲਈ ਬੱਸ ਕੰਡਕਟਰ ਨੂੰ ਕਿੰਨੇ ਰੁਪਏ ਦਿੱਤੇ ਸਨ?

ਉੱਤਰ – ਦਸ ਰੁਪਏ

ਪ੍ਰਸ਼ਨ 10 . ਨਾਭੇ ਤੋਂ ਪਟਿਆਲੇ ਦਾ ਬੱਸ ਕਿਰਾਇਆ ਕਿੰਨਾ ਸੀ ?

ਉੱਤਰ – ਸਾਢੇ ਦਸ ਆਨੇ

ਪ੍ਰਸ਼ਨ 11 . ਨਾਭੇ ਦੇ ਅੱਡੇ ਤੋਂ ਜੀਤ ਕਿਹੜੀਆਂ ਸਵਾਰੀਆਂ ਨੂੰ ਬਾਹੋਂ ਫੜ੍ਹ – ਫੜ੍ਹ ਕੇ ਉਤਾਰ ਰਿਹਾ ਸੀ ?

ਉੱਤਰ – ਬਿਨਾਂ ਟਿਕਟ

ਪ੍ਰਸ਼ਨ 12 . ਜਦੋਂ ਜੀਤੇ ਨੇ ਡਰਾਈਵਰ ਨੂੰ ਬੱਸ ਨੀਲਾ ਭਵਨ ਵੱਲ੍ਹ ਦੀ ਲੈ ਕੇ ਜਾਣ ਲਈ ਕਿਹਾ ਤਾਂ ਕਿੱਧਰ ਨੂੰ ਜਾਣ ਵਾਲੀਆਂ ਸਵਾਰੀਆਂ ਬੁੜਬੁੜਾਉਣ ਲੱਗੀਆਂ ?

ਉੱਤਰ – ਗੁਰਦੁਆਰੇ ਵੱਲ ਜਾਣ ਵਾਲੀਆਂ

ਪ੍ਰਸ਼ਨ 13 . ਬੱਸ ਵਿੱਚ ਮੋਟੀਆਂ ਸਵਾਰੀਆਂ ਨਾਲ਼ ਬੈਠ ਕੇ ਪਾਲੀ ਨੂੰ ਕੀ ਹੁੰਦਾ ਸੀ ?

ਉੱਤਰ – ਵਧੀਆ ਕੱਪੜਿਆਂ ਨੂੰ ਵੱਟ ਪੈ ਜਾਂਦੇ

ਪ੍ਰਸ਼ਨ 14 . ਬੱਸ ਵਿੱਚ ਕਿਸੇ ਕੋਲੋਂ ਆ ਰਹੀ ਪਸੀਨੇ ਦੀ ਬਦਬੂ ਨਾਲ਼ ਪਾਲੀ ਨੂੰ ਕੀ ਹੁੰਦਾ ਸੀ ?

ਉੱਤਰ – ਸਿਰ ਚਕਰਾਉਣ ਲੱਗ ਪੈਂਦਾ

ਪ੍ਰਸ਼ਨ 15 . ਅਗਲੇ ਦਿਨ ਪਾਲੀ ਜਾਣ ਬੁੱਝ ਕੇ ਕਿੰਨੇ ਮਿੰਟ ਦੇਰੀ ਨਾਲ਼ ਗਈ ?

ਉੱਤਰ – ਪੰਜ ਮਿੰਟ

ਪ੍ਰਸ਼ਨ 16 . ‘ਮੇਮ ਸਾਹਿਬਾਂ ਤੋਂ ਬਿਨਾਂ ਬੱਸ ਕਿਵੇਂ ਤੁਰ ਪੈਂਦੀ ।’ ਇਹ ਲਫ਼ਜ਼ ਕਿਸ ਨੇ, ਕਿਸ ਲਈ ਕਹੇ ?

ਉੱਤਰ – ਹਰ ਰੋਜ਼ ਨਾਭੇ ਤੋਂ ਪਟਿਆਲੇ ਜਾਣ ਵਾਲੇ ਕਲਰਕ ਨੇ, ਪਾਲੀ ਲਈ ਕਹੇ।

ਪ੍ਰਸ਼ਨ 17 . ਕਿਸ ਨੂੰ ਵੇਖ ਕੇ ਪਾਲੀ ਤੇਲੀਓ – ਤੇਲੀ ਹੋ ਗਈ ?

ਉੱਤਰ – ਟਿਕਟ – ਚੈਕਰ ਨੂੰ ਦੇਖ ਕੇ

ਪ੍ਰਸ਼ਨ 18 . ਕਿਸ ਕਰਕੇ ਪਾਲੀ ਨੂੰ ਸ਼ਰਮ ਮਹਿਸੂਸ ਹੋ ਰਹੀ ਸੀ ?

ਉੱਤਰ – ਟਿਕਟ ਨਾ ਹੋਣ ਕਰਕੇ

ਪ੍ਰਸ਼ਨ 19 . ਜੀਤ ਬਸ ਕੰਡਕਟਰ ਦੀ ਤਨਖ਼ਾਹ ਕਿੰਨੀ ਸੀ ?

ਉੱਤਰ – ਸੱਠ ਰੁਪਏ

ਪ੍ਰਸ਼ਨ 20 . ਜੀਤ ਦੀ ਵੱਡੀ ਭੈਣ ਕਿੱਥੇ ਪੜ੍ਹਦੀ ਸੀ ?

ਉੱਤਰ – ਜੀਤ ਦੀ ਵੱਡੀ ਭੈਣ ਲਾਹੌਰ ਪੜ੍ਹਦੀ ਸੀ।

ਪ੍ਰਸ਼ਨ 21 . ਅਮਰਜੀਤ ਕਿਹੜੀ ਪੜ੍ਹਾਈ ਕਰ ਰਹੀ ਸੀ ?

ਉੱਤਰ – ਡਾਕਟਰੀ ਦੀ

ਪ੍ਰਸ਼ਨ 22 . ਪਾਲੀ ਕੋਲ ਡਾਕਟਰੀ ਬੈਗ ਦੇਖ ਕੇ ਜੀਤ ਨੂੰ ਕਿਸ ਦੀ ਯਾਦ ਆਉਂਦੀ ਸੀ ?

ਉੱਤਰ – ਆਪਣੀ ਮਰ ਚੁੱਕੀ ਭੈਣ, ਅਮਰਜੀਤ ਦੀ।