CBSEEducationHistory of Punjab

ਬੰਦਾ ਸਿੰਘ ਬਹਾਦਰ


ਬੰਦਾ ਸਿੰਘ ਬਹਾਦਰ (BANDA SINGH BAHADUR)


ਪ੍ਰਸ਼ਨ 1. ਬੰਦਾ ਸਿੰਘ ਬਹਾਦਰ ਦਾ ਜਨਮ ਕਦੋਂ ਹੋਇਆ?

ਉੱਤਰ : 1670 ਈ. ਵਿੱਚ

ਪ੍ਰਸ਼ਨ 2. ਬੰਦਾ ਸਿੰਘ ਬਹਾਦਰ ਦਾ ਜਨਮ ਕਿੱਥੇ ਹੋਇਆ?

ਉੱਤਰ : ਰਾਜੌਰੀ ਵਿਖੇ

ਪ੍ਰਸ਼ਨ 3. ਬੰਦਾ ਸਿੰਘ ਬਹਾਦਰ ਦਾ ਮੁੱਢਲਾ ਨਾਂ ਕੀ ਸੀ?

ਉੱਤਰ : ਲਛਮਣ ਦੇਵ

ਪ੍ਰਸ਼ਨ 4. ਬੰਦਾ ਸਿੰਘ ਬਹਾਦਰ ਦੇ ਪਿਤਾ ਜੀ ਦਾ ਕੀ ਨਾਂ ਸੀ?

ਉੱਤਰ : ਰਾਮਦੇਵ

ਪ੍ਰਸ਼ਨ 5. ਬੰਦਾ ਸਿੰਘ ਬਹਾਦਰ ਬੈਰਾਗੀ ਕਿਉਂ ਬਣਿਆ?

ਉੱਤਰ : ਇੱਕ ਗਰਭਵਤੀ ਹਿਰਨੀ ਨੂੰ ਮਾਰਨ ਕਰਕੇ

ਪ੍ਰਸ਼ਨ 6. ਬੈਰਾਗੀ ਬਣਨ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਆਪਣਾ ਕੀ ਨਾਂ ਰੱਖਿਆ?

ਉੱਤਰ : ਮਾਧੋ ਦਾਸ

ਪ੍ਰਸ਼ਨ 7. ਬੰਦਾ ਸਿੰਘ ਬਹਾਦਰ ਦੀ ਗੁਰੂ ਗੋਬਿੰਦ ਸਿੰਘ ਜੀ ਨਾਲ ਮੁਲਾਕਾਤ ਕਿੱਥੇ ਹੋਈ ਸੀ?

ਉੱਤਰ : ਨੰਦੇੜ

ਪ੍ਰਸ਼ਨ 8. ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਕਿਉਂ ਭੇਜਿਆ?

ਉੱਤਰ : ਮੁਗ਼ਲਾਂ ਦੇ ਅੱਤਿਆਚਾਰਾਂ ਦਾ ਬਦਲਾ ਲੈਣ ਲਈ

ਪ੍ਰਸ਼ਨ 9. ਬੰਦਾ ਸਿੰਘ ਬਹਾਦਰ ਨੇ ਆਪਣੇ ਸੈਨਿਕ ਕਾਰਨਾਮਿਆਂ ਦੀ ਸ਼ੁਰੂਆਤ ਕਦੋਂ ਕੀਤੀ?

ਉੱਤਰ : 1709 ਈ. ਵਿੱਚ

ਪ੍ਰਸ਼ਨ 10. ਬੰਦਾ ਸਿੰਘ ਬਹਾਦਰ ਨੇ ਆਪਣੇ ਸੈਨਿਕ ਕਾਰਨਾਮਿਆਂ ਦੀ ਸ਼ੁਰੂਆਤ ਕਿੱਥੋਂ ਕੀਤੀ?

ਉੱਤਰ : ਸੋਨੀਪਤ ਤੋਂ

ਪ੍ਰਸ਼ਨ 11. ਬੰਦਾ ਸਿੰਘ ਬਹਾਦਰ ਨੇ ਸਢੌਰਾ ਦੇ ਕਿਸ ਸ਼ਾਸਕ ਨੂੰ ਹਰਾਇਆ ਸੀ?

ਉੱਤਰ : ਉਸਮਾਨ ਖ਼ਾਂ

ਪ੍ਰਸ਼ਨ 12. ਬੰਦਾ ਸਿੰਘ ਬਹਾਦਰ ਦੀ ਸਭ ਤੋਂ ਮਹੱਤਵਪੂਰਨ ਜਿੱਤ ਕਿਹੜੀ ਸੀ?

ਉੱਤਰ : ਸਰਹਿੰਦ ਦੀ

ਪ੍ਰਸ਼ਨ 13. ਬੰਦਾ ਸਿੰਘ ਬਹਾਦਰ ਦੇ ਸਮੇਂ ਸਰਹਿੰਦ ਦਾ ਫ਼ੌਜਦਾਰ ਕੌਣ ਸੀ?

ਉੱਤਰ : ਵਜ਼ੀਰ ਖ਼ਾ

ਪ੍ਰਸ਼ਨ 14. ਬੰਦਾ ਸਿੰਘ ਬਹਾਦਰ ਨੇ ਸਰਹਿੰਦ ਉੱਤੇ ਕਦੋਂ ਜਿੱਤ ਪ੍ਰਾਪਤ ਕੀਤੀ ਸੀ?

ਉੱਤਰ : 1710 ਈ. ਵਿੱਚ

ਪ੍ਰਸ਼ਨ 15. ਬੰਦਾ ਸਿੰਘ ਬਹਾਦਰ ਦੀ ਰਾਜਧਾਨੀ ਦਾ ਨਾਂ ਕੀ ਸੀ?

ਉੱਤਰ : ਲੋਹਗੜ੍ਹ

ਪ੍ਰਸ਼ਨ 16. ਬੰਦਾ ਸਿੰਘ ਬਹਾਦਰ ਨੇ ਕਿਸ ਰਾਜ ਦੀ ਰਾਜਕੁਮਾਰੀ ਨਾਲ ਵਿਆਹ ਕੀਤਾ ਸੀ?

ਉੱਤਰ : ਚੰਬਾ

ਪ੍ਰਸ਼ਨ 17. ਬੰਦਾ ਸਿੰਘ ਬਹਾਦਰ ਦੇ ਪੁੱਤਰ ਦਾ ਕੀ ਨਾਂ ਸੀ?

ਉੱਤਰ : ਅਜੈ ਸਿੰਘ

ਪ੍ਰਸ਼ਨ 18. ਗੁਰਦਾਸ ਨੰਗਲ ਦੀ ਲੜਾਈ ਕਦੋਂ ਹੋਈ?

ਉੱਤਰ : 1715 ਈ. ਵਿੱਚ

ਪ੍ਰਸ਼ਨ 19. ਬੰਦਾ ਸਿੰਘ ਬਹਾਦਰ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਸੀ?

ਉੱਤਰ : ਦਿੱਲੀ ਵਿਖੇ

ਪ੍ਰਸ਼ਨ 20. ਬੰਦਾ ਸਿੰਘ ਬਹਾਦਰ ਨੂੰ ਕਦੋਂ ਸ਼ਹੀਦ ਕੀਤਾ ਗਿਆ ਸੀ?

ਉੱਤਰ : 1716 ਈ. ਵਿੱਚ

ਪ੍ਰਸ਼ਨ 21. ਬੰਦਾ ਸਿੰਘ ਬਹਾਦਰ ਨੂੰ ਕਿਸ ਮੁਗ਼ਲ ਬਾਦਸ਼ਾਹ ਦੇ ਆਦੇਸ਼ ‘ਤੇ ਸ਼ਹੀਦ ਕੀਤਾ ਗਿਆ ਸੀ?

ਉੱਤਰ : ਫ਼ਰੁਖਸੀਅਰ

ਪ੍ਰਸ਼ਨ 22. ਬੰਦਾ ਸਿੰਘ ਬਹਾਦਰ ਦੀ ਮੁੱਢਲੀ ਸਫਲਤਾ ਦਾ ਕੀ ਕਾਰਨ ਸੀ?

ਉੱਤਰ : (i) ਬੰਦਾ ਸਿੰਘ ਬਹਾਦਰ ਦੀ ਯੋਗ ਅਗਵਾਈ

(ii) ਔਰੰਗਜ਼ੇਬ ਦੇ ਕਮਜ਼ੋਰ ਉੱਤਰਾਧਿਕਾਰੀ

(iii) ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮੇ

ਪ੍ਰਸ਼ਨ 23. ਬੰਦਾ ਸਿੰਘ ਬਹਾਦਰ ਦੀ ਅੰਤਿਮ ਅਸਫਲਤਾ ਦਾ ਮੁੱਖ ਕਾਰਨ ਕੀ ਸੀ?

ਉੱਤਰ : (i) ਮੁਗ਼ਲ ਸਾਮਰਾਜ ਦਾ ਸ਼ਕਤੀਸ਼ਾਲੀ ਹੋਣਾ

(ii) ਗੁਰਦਾਸ ਨੰਗਲ ਉੱਤੇ ਅਚਾਨਕ ਹਮਲਾ

(iii) ਬੰਦਾ ਸਿੰਘ ਬਹਾਦਰ ਅਤੇ ਬਿਨੋਦ ਸਿੰਘ ਵਿਚਾਲੇ ਮਤਭੇਦ