ਬੰਦਾ ਸਿੰਘ ਬਹਾਦਰ
ਪ੍ਰਸ਼ਨ. ਬੰਦਾ ਸਿੰਘ ਬਹਾਦਰ ਦੇ ਆਰੰਭਿਕ ਜੀਵਨ ਦਾ ਸੰਖੇਪ ਵਰਣਨ ਕਰੋ।
ਉੱਤਰ – ਬੰਦਾ ਸਿੰਘ ਬਹਾਦਰ ਨੂੰ ਸਿੱਖ ਇਤਿਹਾਸ ਵਿੱਚ ਬਹੁਤ ਹੀ ਉੱਘਾ ਸਥਾਨ ਪ੍ਰਾਪਤ ਹੈ। ਉਨ੍ਹਾਂ ਦੇ ਮੁੱਢਲੇ ਜੀਵਨ ਦਾ ਸੰਖੇਪ ਵਰਣਨ ਹੇਠ ਲਿਖਿਆ ਹੈ :
1. ਜਨਮ ਤੇ ਮਾਤਾ-ਪਿਤਾ—ਬੰਦਾ ਸਿੰਘ ਬਹਾਦਰ ਦਾ ਜਨਮ 27 ਅਕਤੂਬਰ, 1670 ਈ. ਵਿੱਚ ਕਸ਼ਮੀਰ ਦੇ ਜ਼ਿਲ੍ਹਾ ਪੁਣਛ ਦੇ ਰਾਜੌਰੀ ਨਾਂ ਦੇ ਪਿੰਡ ਵਿਚ ਹੋਇਆ। ਉਨ੍ਹਾਂ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਰਾਮ ਦੇਵ ਸੀ। ਉਹ ਡੋਗਰਾ ਰਾਜਪੂਤ ਜਾਤੀ ਨਾਲ ਸੰਬੰਧ ਰੱਖਦੇ ਸਨ।
2. ਬਚਪਨ—ਲਛਮਣ ਦੇਵ ਇੱਕ ਬਹੁਤ ਹੀ ਗ਼ਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਸਨ। ਇਸ ਲਈ ਜਦੋਂ ਲਛਮਣ ਦੇਵ ਕੁਝ ਵੱਡੇ ਹੋਏ ਤਾਂ ਉਹ ਖੇਤੀਬਾੜੀ ਦੇ ਕੰਮ ਵਿੱਚ ਆਪਣੇ ਪਿਤਾ ਦਾ ਹੱਥ ਵੰਡਾਉਣ ਲੱਗ ਪਏ। ਉਹ ਆਪਣੇ ਵਿਹਲੇ ਸਮੇਂ ਤੀਰ-ਕਮਾਨ ਲੈ ਕੇ ਜੰਗਲਾਂ ਵਿੱਚ ਸ਼ਿਕਾਰ ਖੇਡਣ ਚਲੇ ਜਾਂਦੇ ਸਨ।
3. ਜੀਵਨ ਵਿੱਚ ਮੋੜ – ਜਦੋਂ ਲਛਮਣ ਦੇਵ ਦੀ ਉਮਰ ਲਗਭਗ 15 ਵਰ੍ਹਿਆਂ ਦੀ ਸੀ ਤਾਂ ਇੱਕ ਦਿਨ ਸ਼ਿਕਾਰ ਖੇਡਦੇ ਹੋਏ ਉਨ੍ਹਾਂ ਨੇ ਇੱਕ ਗਰਭਵਤੀ ਹਿਰਨੀ ਨੂੰ ਤੀਰ ਮਾਰਿਆ। ਉਹ ਹਿਰਨੀ ਅਤੇ ਉਸ ਦੇ ਬੱਚੇ ਲਛਮਣ ਦੇਵ ਦੇ ਸਾਹਮਣੇ ਤੜਫ਼-ਤੜਫ਼ ਕੇ ਮਰ ਗਏ। ਇਸ ਦਰਦਨਾਕ ਦ੍ਰਿਸ਼ ਦਾ ਲਛਮਣ ਦੇਵ ਦੇ ਮਨ ਉੱਤੇ ਇੰਨਾ ਡੂੰਘਾ ਪ੍ਰਭਾਵ ਪਿਆ ਕਿ ਉਨ੍ਹਾਂ ਨੇ ਸੰਸਾਰ ਨੂੰ ਤਿਆਗ ਦਿੱਤਾ।
4. ਬੈਰਾਗੀ ਦੇ ਰੂਪ ਵਿੱਚ – ਲਛਮਣ ਦੇਵ ਛੇਤੀ ਹੀ ਜਾਨਕੀ ਪ੍ਰਸਾਦ ਨਾਂ ਦੇ ਇੱਕ ਬੈਗਾਰੀ ਦੇ ਸੰਪਰਕ ਵਿੱਚ ਆਏ। ਜਾਨਕੀ ਪ੍ਰਸਾਦ ਨੇ ਉਨ੍ਹਾਂ ਦਾ ਨਾਂ ਬਦਲ ਕੇ ਮਾਧੋ ਦਾਸ ਰੱਖ ਦਿੱਤਾ। ਜਲਦੀ ਹੀ ਮਾਧੋ ਦਾਸ ਦੀ ਮੁਲਾਕਾਤ ਤੰਤਰ ਵਿੱਦਿਆ ਵਿੱਚ ਮਾਹਿਰ ਔਘੜ ਨਾਥ ਨਾਲ ਹੋ ਗਈ ਅਤੇ ਉਹ ਉਨ੍ਹਾਂ ਦੇ ਚੇਲੇ ਬਣ ਗਏ। ਔਘੜ ਨਾਥ ਦੀ ਮੌਤ ਦੇ ਬਾਅਦ ਮਾਧੋ ਦਾਸ ਨੰਦੇੜ ਆ ਗਏ ਤੇ ਆਪਣੀ ਤੰਤਰ ਵਿੱਦਿਆ ਦੇ ਕਾਰਨ ਲੋਕਾਂ ਵਿੱਚ ਬਹੁਤ ਪ੍ਰਸਿੱਧ ਹੋ ਗਏ।
5. ਗੁਰੂ ਗੋਬਿੰਦ ਸਿੰਘ ਜੀ ਨਾਲ ਮੁਲਾਕਾਤ –1708 ਈ. ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਆਏ ਤਾਂ ਮਾਧੋ ਦਾਸ ਦੇ ਆਸ਼ਰਮ ਉਨ੍ਹਾਂ ਨੂੰ ਮਿਲਣ ਲਈ ਗਏ। ਗੁਰੂ ਸਾਹਿਬ ਅਤੇ ਮਾਧੋ ਦਾਸ ਵਿਚਾਲੇ ਕੁਝ ਸਵਾਲ-ਜਵਾਬ ਹੋਏ। ਮਾਧੋ ਦਾਸ ਗੁਰੂ ਸਾਹਿਬ ਦੀ ਸ਼ਖ਼ਸੀਅਤ ਤੋਂ ਇੰਨਾ ਪ੍ਰਭਾਵਿਤ ਹੋਏ ਕਿ ਉਹ ਗੁਰੂ ਸਾਹਿਬ ਦੇ ਚੇਲੇ ਬਣ ਗਏ। ਗੁਰੂ ਸਾਹਿਬ ਨੇ ਉਨ੍ਹਾਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾ ਦਿੱਤਾ ਅਤੇ ਉਨ੍ਹਾਂ ਦਾ ਨਾਂ ਬਦਲ ਕੇ ਬੰਦਾ ਸਿੰਘ ਬਹਾਦਰ ਰੱਖ ਦਿੱਤਾ।
6. ਬੰਦਾ ਸਿੰਘ ਬਹਾਦਰ ਦੀ ਪੰਜਾਬ ਵੱਲ ਰਵਾਨਗੀ—ਜਦੋਂ ਬੰਦਾ ਸਿੰਘ ਬਹਾਦਰ ਨੇ ਗੁਰੂ ਸਾਹਿਬ ਤੋਂ ਪੰਜਾਬ ਵਿੱਚ ਸਿੱਖਾਂ ਉੱਤੇ ਮੁਗ਼ਲਾਂ ਵੱਲੋਂ ਕੀਤੇ ਗਏ ਅੱਤਿਆਚਾਰਾਂ ਅਤੇ ਗੁਰੂ ਤੇਗ਼ ਬਹਾਦਰ ਜੀ ਤੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਬਾਰੇ ਸੁਣਿਆ ਤਾਂ ਉਨ੍ਹਾਂ ਅੰਦਰ ਰਾਜਪੂਤੀ ਖ਼ੂਨ ਖੌਲਣ ਲੱਗ ਪਿਆ। ਉਨ੍ਹਾਂ ਨੇ ਇਨ੍ਹਾਂ ਅੱਤਿਆਚਾਰਾਂ ਦਾ ਬਦਲਾ ਲੈਣ ਲਈ ਗੁਰੂ ਸਾਹਿਬ ਅੱਗੇ ਪੰਜਾਬ ਜਾਣ ਲਈ ਆਗਿਆ ਦੇਣ ਲਈ ਬੇਨਤੀ ਕੀਤੀ। ਗੁਰੂ ਸਾਹਿਬ ਨੇ ਇਸ ਬੇਨਤੀ ਨੂੰ ਪ੍ਰਵਾਨ ਕਰ ਲਿਆ। ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਕੇ 1708 ਈ. ਵਿੱਚ ਪੰਜਾਬ ਲਈ ਰਵਾਨਾ ਹੋ ਗਏ।
प्रश्न. बंदा सिंह बहादुर के प्रारंभिक जीवन का संक्षेप में वर्णन कीजिए।
उत्तर : सिख इतिहास में बंदा सिंह बहादुर का बहुत ही प्रमुख स्थान है। उनके प्रारंभिक जीवन का संक्षिप्त विवरण इस प्रकार है:
1. जन्म और माता-पिता – बंदा सिंह बहादुर का जन्म 27 अक्टूबर, 1670 ई. में कश्मीर के पुंछ जिले के राजौरी नामक गाँव में हुआ था। उनके बचपन का नाम लक्ष्मण देव था। उनके पिता का नाम रामदेव था। वह डोगरा राजपूत जाति के साथ सम्बंध रखते थे।
2. बचपन – लक्ष्मण देव एक बेहद गरीब परिवार से ताल्लुक रखते थे। इसलिए जब लक्ष्मण देव बड़े हुए तो उन्होंने खेती में पिता का हाथ बंटाना शुरू कर दिया। अपने खाली समय में, वे जंगलों में धनुष-बाण लेकर शिकार करने जाते थे।
3. जीवन में मोड़ – जब लक्ष्मण देव लगभग 15 वर्ष के थे, तब उन्होंने एक दिन शिकार करते हुए एक गर्भवती हिरण पर तीर चला दिया। लक्ष्मण देव के सामने तड़प-तड़प कर मृग और उसके शावक मर गए। इस दर्दनाक दृश्य का लक्ष्मण देव के मन पर इतना गहरा प्रभाव पड़ा कि उन्होंने संसार को त्याग दिया।
4. बैरागी के रूप में – लक्ष्मण देव जल्द ही जानकी प्रसाद नामक एक बैरागी के संपर्क में आ गए। जानकी प्रसाद ने अपना नाम बदलकर माधो दास कर लिया। जल्द ही माधो दास तंत्र शिक्षा के विशेषज्ञ औघड़नाथ से मिले और उनके शिष्य बन गए। औघड़नाथ की मृत्यु के बाद, माधो दास नांदेड़ आए और अपनी तंत्र विद्या के कारण लोगों के बीच बहुत लोकप्रिय हो गए।
5. गुरु गोबिंद सिंह जी से मुलाकात – 1708 ई. में जब गुरु गोबिंद सिंह जी नांदेड़ आए तो माधो दास उनसे मिलने उनके आश्रम गए। गुरु साहिब और माधो दास के बीच कुछ सवाल-जवाब हुए। माधो दास गुरु साहिब के व्यक्तित्व से इतने प्रभावित हुए कि वे गुरु साहिब के शिष्य बन गए।
गुरु साहिब ने उन्हें अमृत छका कर सिंह सजाया और उनका नाम बदलकर बंदा सिंह बहादुर कर दिया।
6. बंदा सिंह बहादुर की पंजाब की तरफ रवानगी – जब बंदा सिंह बहादुर ने गुरु साहिब से पंजाब में सिखों के खिलाफ मुगलों द्वारा किए गए अत्याचारों और गुरु तेग बहादुर और उनके पुत्रों की शहादत के बारे में सुना, तो उनके भीतर का राजपूत खून खौलने लगा। उन्होंने इन अत्याचारों का बदला लेने के लिए गुरु साहिब से पंजाब जाने की अनुमति मांगी। गुरु साहिब ने उनके अनुरोध को स्वीकार कर लिया। इस प्रकार बंदा सिंह बहादुर 1708 ई. में गुरु जी का आशीर्वाद प्राप्त करके पंजाब के लिए रवाना हो गए।
Question. Describe briefly the early life of Banda Singh Bahadur.
Answer: Banda Singh Bahadur has a very prominent place in Sikh history. The brief description of his early life is as follows:
1. Birth and Parents – Banda Singh Bahadur was born on October 27, 1670, in a village called Rajouri in the Poonch district of Kashmir. His childhood name was Lakshman Dev. His father’s name was Ramdev. He belonged to the Dogra Rajput caste.
2. Childhood – Laxman Dev belonged to a very poor family. So when Lakshman Dev grew up, he started helping his father in farming. In his spare time, he used to go hunting with a bow and arrow in the forests.
3. Turning point in life – When Lakshman Dev was about 15 years old, one day while hunting he shot an arrow at a pregnant deer. The deer and its cubs died in agony in front of Lakshmana Dev. This painful scene had such a profound effect on the mind of Lakshman Dev that he renounced the world.
4. As Bairagi – Lakshman Dev soon came in contact with a Bairagi named Janaki Prasad. Janaki Prasad changed his name to Madho Das. Soon Madho Das met Aughadnath, a specialist in Tantra education, and became his disciple. After the death of Aughadnath, Madho Das came to Nanded and became very popular among the people because of his Tantra Vidya.
5. Meeting Guru Gobind Singh Ji – In 1708 AD, when Guru Gobind Singh Ji came to Nanded, Madho Das went to his ashram to meet him. There were some questions and answers between Guru Sahib and Madho Das. Madho Das was so impressed by the personality of Guru Sahib that he became a disciple of Guru Sahib. Guru Sahib decorated him with nectar and changed his name to Banda Singh Bahadur.
6. Departure of Banda Singh Bahadur to Punjab – When Banda Singh Bahadur heard from Guru Sahib about the atrocities committed by the Mughals against the Sikhs in Punjab and the martyrdom of Guru Tegh Bahadur and his sons, the Rajput blood within him boiled. He sought permission from Guru Sahib to go to Punjab to avenge these atrocities. Guru Sahib accepted his request. Thus Banda Singh Bahadur left for Punjab in 1708 AD after getting Guru Ji’s blessings.