CBSEEducationHistoryHistory of PunjabPunjab School Education Board(PSEB)

ਬੰਦਾ ਸਿੰਘ ਬਹਾਦਰ ਦੀ ਸ਼ਖ਼ਸੀਅਤ ਦੀਆਂ ਮੁੱਖ ਵਿਸ਼ੇਸ਼ਤਾਵਾਂ


ਪ੍ਰਸ਼ਨ. ਬੰਦਾ ਸਿੰਘ ਬਹਾਦਰ ਦੀ ਸ਼ਖ਼ਸੀਅਤ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ।

ਉੱਤਰ—1. ਸ਼ਕਲ-ਸੂਰਤ – ਬੰਦਾ ਸਿੰਘ ਬਹਾਦਰ ਦੀ ਸ਼ਕਲ-ਸੂਰਤ ਕਾਫ਼ੀ ਹੱਦ ਤਕ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਦੀ-ਜੁਲਦੀ ਸੀ। ਉਸ ਦਾ ਸਰੀਰ ਪਤਲਾ, ਕੱਦ ਦਰਮਿਆਨਾ ਅਤੇ ਰੰਗ ਗੰਦਮੀ ਸੀ। ਅਸਲ ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ਖ਼ਸੀਅਤ ਇੰਨੀ ਪ੍ਰਭਾਵਸ਼ਾਲੀ ਸੀ ਕਿ ਉਸ ਦੇ ਦੁਸ਼ਮਣ ਵੀ ਉਸ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿੰਦੇ ਸਨ।

2. ਬਹਾਦਰ ਅਤੇ ਸਾਹਸੀ – ਬੰਦਾ ਸਿੰਘ ਬਹਾਦਰ ਨੂੰ ਇਤਿਹਾਸ ਵਿੱਚ ਉਸ ਦੀ ਬਹਾਦਰੀ ਅਤੇ ਹੌਂਸਲੇ ਕਾਰਨ ਹੀ ਪ੍ਰਸਿੱਧੀ ਪ੍ਰਾਪਤ ਹੈ। ਵੱਡੀ ਤੋਂ ਵੱਡੀ ਮੁਸੀਬਤ ਆਉਣ ‘ਤੇ ਵੀ ਉਹ ਕਦੀ ਘਬਰਾਉਂਦਾ ਨਹੀਂ ਸੀ। ਲੋਹਗੜ੍ਹ ਦੇ ਕਿਲ੍ਹੇ ਵਿੱਚ ਜਦੋਂ ਉਹ ਘਿਰ ਗਿਆ ਸੀ ਅਤੇ ਗੁਰਦਾਸ ਨੰਗਲ ਦੀ ਲੜਾਈ ਵਿੱਚ ਉਸ ਨੇ ਆਪਣੇ ਅਦੁੱਤੀ ਸਾਹਸ ਦਾ ਸਬੂਤ ਦਿੱਤਾ। ਉਸ ਦਾ ਸਾਰਾ ਜੀਵਨ ਹੀ ਉਸ ਬਹਾਦਰੀ ਦੇ ਕਾਰਨਾਮਿਆਂ ਨਾਲ ਭਰਿਆ ਪਿਆ ਹੈ।

3. ਸਿੱਖ ਧਰਮ ਦਾ ਸੱਚਾ ਪੈਰੋਕਾਰ – ਬੰਦਾ ਸਿੰਘ ਬਹਾਦਰ ਦਾ ਸਿੱਖ ਧਰਮ ਵਿੱਚ ਬੜਾ ਦ੍ਰਿੜ੍ਹ ਵਿਸ਼ਵਾਸ ਸੀ। ਉਹ ਧਰਮ ਦਾ ਸੱਚਾ ਪੈਰੋਕਾਰ ਸੀ। ਸ਼ਾਸਨ ਸੰਭਾਲਣ ‘ਤੇ ਉਸ ਨੇ ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ‘ਤੇ ਸਿੱਕੇ ਜਾਰੀ ਕੀਤੇ। ਇਸ ਤਰ੍ਹਾਂ ਉਸ ਨੇ ਸਿੱਖ ਧਰਮ ਦਾ ਪ੍ਰਚਾਰ ਕੀਤਾ।

4. ਸਹਿਣਸ਼ੀਲ – ਚਰਿਤਰਿਕ ਰੂਪ ਵਿੱਚ ਬੰਦਾ ਸਿੰਘ ਬਹਾਦਰ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਉਸ ਦੀ ਦੂਸਰੇ ਧਰਮਾਂ ਪ੍ਰਤੀ ਸਹਿਣਸ਼ੀਲਤਾ ਸੀ। ਉਸ ਨੇ ਆਪਣੇ ਧਰਮ ਦੇ ਪ੍ਰਚਾਰ ਲਈ ਕਿਸੇ ਉੱਤੇ ਜ਼ੋਰ-ਜਬਰ ਨਹੀਂ ਕੀਤਾ। ਉਸ ਦੀ ਮੁਗ਼ਲਾਂ ਨਾਲ ਲੜਾਈ ਅੱਤਿਆਚਾਰੀ ਸ਼ਾਸਕਾਂ ਦੇ ਵਿਰੁੱਧ ਸੀ। ਉਸ ਨੇ ਆਪਣੀ ਫ਼ੌਜ ਵਿੱਚ ਬਹੁਤ ਸਾਰੇ ਮੁਸਲਮਾਨਾਂ ਨੂੰ ਵੀ ਭਰਤੀ ਕੀਤਾ ਹੋਇਆ ਸੀ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਧਾਰਮਿਕ ਸੁਤੰਤਰਤਾ ਪ੍ਰਾਪਤ ਸੀ। ਇਸ ਤਰ੍ਹਾਂ ਬੰਦਾ ਬਹਾਦਰ ਧਾਰਮਿਕ ਪੱਖੋਂ ਪੂਰਨ ਸਹਿਨਸ਼ੀਲ ਸੀ।

5. ਯੋਧਾ ਤੇ ਸੈਨਾਪਤੀ ਦੇ ਰੂਪ ਵਿੱਚ – ਬੰਦਾ ਸਿੰਘ ਬਹਾਦਰ ਆਪਣੇ ਸਮੇਂ ਦਾ ਇੱਕ ਮਹਾਨ ਯੋਧਾ ਅਤੇ ਉੱਚ-ਕੋਟੀ ਦਾ ਸੈਨਾਪਤੀ ਸੀ। ਉਸ ਨੇ ਆਪਣੇ ਸੀਮਿਤ ਸਾਧਨਾਂ ਦੇ ਬਾਵਜੂਦ ਮਹਾਨ ਮੁਗ਼ਲ ਸਾਮਰਾਜ ਨਾਲ ਜ਼ਬਰਦਸਤ ਟੱਕਰ ਲਈ। ਉਸ ਨੇ ਮੁਗਲਾਂ ਨਾਲ ਹੋਈਆਂ ਲੜਾਈਆਂ ਵਿੱਚ ਸ਼ਾਨਦਾਰ ਸਫਲਤਾਵਾਂ ਪ੍ਰਾਪਤ ਕੀਤੀਆਂ। ਉਹ ਜੰਗੀਂ ਚਾਲਾਂ ਵਿੱਚ ਬੜਾ ਮਾਹਿਰ ਸੀ ਅਤੇ ਲੋੜ ਪੈਣ ‘ਤੇ ਪਿੱਛੇ ਹਟਣ ਨੂੰ ਆਪਣੀ ਬੇਇੱਜ਼ਤੀ ਨਹੀਂ ਸੀ ਸਮਝਦਾ। ਉਹ ਦੁਸ਼ਮਣ ਦੇ ਕਮਜ਼ੋਰ ਹਿੱਸੇ ‘ਤੇ ਅਚਾਨਕ ਹਮਲਾ ਕਰ ਕੇ ਆਪਣੀ ਜਿੱਤ ਨਿਸ਼ਚਿਤ ਬਣਾ ਲੈਂਦਾ ਸੀ। ਸਿੱਟੇ ਵਜੋਂ ਬੰਦਾ ਸਿੰਘ ਬਹਾਦਰ ਨੇ ਆਪਣੀ ਹਰੇਕ ਲੜਾਈ ਵਿੱਚ ਜਿੱਤ ਹਾਸਿਲ ਕੀਤੀ।


प्रश्न. बन्दा सिंह बहादुर के व्यक्तित्व की प्रमुख विशेषताओं का वर्णन कीजिए।

उत्तर: 1. शक्ल-सूरत : बंदा सिंह बहादुर की शक्ल काफी हद तक गुरु गोबिंद सिंह जी से मिलता-जुलता था। उसका शरीर पतला, कद-काठी मध्यम और रंग सांवला था। वास्तव में बंदा सिंह बहादुर का व्यक्तित्व इतना प्रभावशाली था कि उनके शत्रु भी उनसे प्रभावित हुए बिना नहीं रह पाते थे।

2. बहादुर और साहसी – बंदा सिंह बहादुर को अपनी वीरता और साहस के लिए पूरे इतिहास में प्रसिद्धि प्राप्त है। विपरीत परिस्थितियों में भी वह कभी घबराते नहीं थे। जब वह लोहगढ़ के किले में घिर गए और गुरदास नंगल की लड़ाई में, दोनों जगह, उन्होंने अपने अद्वितीय साहस का प्रमाण दिया। उनका पूरा जीवन उनकी बहादुरी के कारनामों से भरा पड़ा है।

3. सिख धर्म के सच्चे अनुयायी – बंदा सिंह बहादुर का सिख धर्म में दृढ़ विश्वास था। वे धर्म के सच्चे अनुयायी थे। जब उन्होंने पदभार संभाला, तो उन्होंने गुरु नानक देव जी और गुरु गोबिंद सिंह के नाम पर सिक्के जारी किए। इस तरह उन्होंने सिख धर्म का प्रचार किया।

4. सहनशीलता – बंदा सिंह बहादुर के चरित्र में एक महत्वपूर्ण विशेषता अन्य धर्मों के प्रति उनकी सहिष्णुता एवं सहनशीलता थी। उन्होंने किसी को अपने धर्म का प्रचार करने के लिए मजबूर नहीं किया। मुगलों के साथ उसका युद्ध अत्याचारी शासकों के विरुद्ध था। उन्होंने अपनी सेना में बड़ी संख्या में मुसलमानों की भर्ती भी की और उन्हें पूर्ण धार्मिक स्वतंत्रता प्रदान की। इस प्रकार बंदा बहादुर धार्मिक रूप से पूरी तरह से सहनशील थे।

5. एक योद्धा और सेनापति के रूप में – बंदा सिंह बहादुर अपने समय के एक महान योद्धा और एक उच्च कोटि के सेनापति थे। अपने सीमित संसाधनों के बावजूद, वह महान मुगल साम्राज्य के साथ जमकर भिड़ गया। उसने मुगलों के साथ अपनी लड़ाई में बड़ी सफलता हासिल की। वह युद्ध में पारंगत था और आवश्यकता पड़ने पर पीछे हटना अपनी बेइज्जती नहीं समझता था। वह दुश्मन के सबसे कमजोर हिस्से पर अचानक हमला करके अपनी जीत सुनिश्चित कर लेता था। नतीजतन, बंदा सिंह बहादुर ने अपनी हरेक लड़ाई में जीत प्राप्त की।


Question. Describe the main traits of Banda Singh Bahadur’s personality.

Answer: 1. Appearance: The appearance of Banda Singh Bahadur was very similar to that of Guru Gobind Singh Ji. His body was slender, medium stature, and dark in colour. In fact, the personality of Banda Singh Bahadur was so impressive that even his enemies could not live without being influenced by him.

2. Brave and Courageous – Banda Singh Bahadur is famous throughout history for his valor and courage. He never panicked even in adverse circumstances. He testified to his unparalleled courage when he was besieged in the fort of Lohgarh and the battle of Gurdas Nangal, both at the place. His entire life has been filled with the feats of his bravery.

3. A true follower of Sikhism – Banda Singh Bahadur had a strong belief in Sikhism. He was a true follower of religion. When he took office, he issued coins in the name of Guru Nanak Dev Ji and Guru Gobind Singh. In this way, he propagated Sikhism.

4. Tolerance – An important feature in the character of Banda Singh Bahadur was his tolerance and tolerance towards other religions. He did not force anyone to propagate his religion. His war with the Mughals was against the tyrannical rulers. He also recruited a large number of Muslims in his army and granted them complete religious freedom. Thus Banda Bahadur was completely religiously tolerant.

5. As a warrior and commander – Banda Singh Bahadur was a great warrior of his time and a commander of a high order. Despite his limited resources, he clashed fiercely with the great Mughal Empire. He achieved great success in his battle with the Mughals. He was well versed in war and did not consider it an insult to retreat when necessary. He would ensure his victory by making a sudden attack on the weakest part of the enemy. As a result, Banda Singh Bahadur won each and every battle he fought.