ਬੰਦਾ ਸਿੰਘ ਬਹਾਦਰ ਦੀ ਸ਼ਹੀਦੀ
ਪ੍ਰਸ਼ਨ. ਬੰਦਾ ਸਿੰਘ ਬਹਾਦਰ ਨੂੰ ਕਦੋਂ, ਕਿੱਥੇ ਅਤੇ ਕਿਵੇਂ ਸ਼ਹੀਦ ਕੀਤਾ ਗਿਆ?
ਉੱਤਰ – ਗੁਰਦਾਸ ਨੰਗਲ ਅਬਦੁਸ ਸਮਦ ਖ਼ਾਂ ਨੇ 200 ਸਿੱਖਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਪਰ ਬਾਅਦ ਵਿੱਚ ਲਾਹੌਰ ਵੱਲ ਆਉਂਦਿਆਂ ਰਾਹ ਵਿੱਚ ਉਸ ਨੇ 540 ਹੋਰ ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਿਆ। ਬੰਦਾ ਸਿੰਘ ਬਹਾਦਰ ਅਤੇ ਇਨ੍ਹਾਂ 740 ਸਿੱਖਾਂ ਨੂੰ ਫ਼ਰਵਰੀ, 1716 ਈ. ਵਿੱਚ ਦਿੱਲੀ ਭੇਜਿਆ ਗਿਆ। ਦਿੱਲੀ ਪਹੁੰਚਣ ‘ਤੇ ਉਨ੍ਹਾਂ ਦਾ ਜਲੂਸ ਕੱਢਿਆ ਗਿਆ। ਬੰਦਾ ਸਿੰਘ ਬਹਾਦਰ ਨੂੰ ਇੱਕ ਪਿੰਜਰੇ ਵਿੱਚ ਬੰਦ ਕੀਤਾ ਗਿਆ ਸੀ। ਰਾਹ ਵਿੱਚ ਉਨ੍ਹਾਂ ਦਾ ਭਾਰੀ ਅਪਮਾਨ ਕੀਤਾ ਗਿਆ।
ਬਾਅਦ ਵਿੱਚ ਉਨ੍ਹਾਂ ਨੂੰ ਇਸਲਾਮ ਧਰਮ ਸਵੀਕਾਰ ਕਰਨ ਲਈ ਕਿਹਾ ਗਿਆ। ਅਜਿਹਾ ਕਰਨ ‘ਤੇ ਉਨ੍ਹਾਂ ਦੀ ਜਾਨ ਬਖ਼ਸ਼ੀ ਸਕਦੀ ਸੀ, ਪਰ ਇਨ੍ਹਾਂ ਅਣਖੀ ਸਿੱਖਾਂ ਵਿੱਚੋਂ ਕਿਸੇ ਨੇ ਵੀ ਇਸਲਾਮ ਨੂੰ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ।
ਇਸ ਕਾਰਨ ਰੋਜ਼ਾਨਾ 100 ਸਿੱਖਾਂ ਨੂੰ ਸ਼ਹੀਦ ਕੀਤਾ ਜਾਣ ਲੱਗਾ। ਅਖੀਰ 9 ਜੂਨ, 1716 ਈ. ਨੂੰ ਬੰਦਾ ਸਿੰਘ ਬਹਾਦਰ ਦੀ ਵਾਰੀ ਆਈ। ਉਨ੍ਹਾਂ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਜੱਲਾਦ ਨੇ ਉਨ੍ਹਾਂ ਦੇ ਚਾਰ ਸਾਲਾਂ ਦੇ ਪੁੱਤਰ ਅਜੈ ਸਿੰਘ ਨੂੰ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਵਹਿਸ਼ੀ ਢੰਗ ਨਾਲ ਕਤਲ ਕਰ ਦਿੱਤਾ। ਇਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਦਾ ਅੰਗ-ਅੰਗ ਕੱਟ ਕੇ ਉਨ੍ਹਾਂ ਨੂੰ ਸ਼ਹੀਦ ਕੀਤਾ ਗਿਆ। ਬੰਦਾ ਸਿੰਘ ਬਹਾਦਰ ਦੇ ਸੈਨਿਕ ਕਾਰਨਾਮੇ ਅਤੇ ਸ਼ਹੀਦੀ ਆਉਣ ਵਾਲੀਆਂ ਨਸਲਾਂ ਲਈ ਇੱਕ ਪ੍ਰੇਰਨਾ ਦਾ ਸੋਮਾ ਬਣ ਗਏ।
प्रश्न. बंदा सिंह बहादुर कब, कहाँ और कैसे शहीद हुए थे?
उत्तर : गुरदास नंगल से अब्दुस समद खान ने 200 सिखों को गिरफ्तार किया परन्तु बाद में लाहौर जाते समय उसने 540 और सिखों को गिरफ्तार कर लिया। बंदा सिंह बहादुर और इन 740 सिखों को फरवरी, 1716 ई. को दिल्ली भेजा गया। दिल्ली पहुंचने पर उनका जुलूस निकाला गया। बंदा सिंह बहादुर को पिंजरे में बंद कर दिया गया था। रास्ते में उनका जमकर अपमान किया गया।
बाद में उन्हें इस्लाम कबूल करने के लिए कहा गया। ऐसा करने से उनकी जान बच सकती थी, लेकिन इन अनगिनत सिखों में से किसी ने भी इस्लाम कबूल करने से इनकार कर दिया।
परिणामस्वरूप, प्रतिदिन 100 सिखों को शहीद किया जाने लगा। अंत में 9 जून, 1716 ई. को बंदा सिंह बहादुर की मरने की बारी थी। उन्हें मारने से पहले जल्लाद ने उनके चार साल के बेटे अजय सिंह की उनकी आंखों के सामने बेरहमी से हत्या कर दी। बाद में बंदा सिंह बहादुर का अंग-अंग काट कर उन्हें शहीद कर दिया गया। बंदा सिंह बहादुर के सैन्य कारनामे और शहादत आने वाली पीढ़ियों के लिए प्रेरणा स्रोत बन गए।
Question. When, where and how was Banda Singh Bahadur martyred?
Answer: Abdus Samad Khan arrested 200 Sikhs from Gurdas Nangal but later on his way to Lahore he arrested 540 more Sikhs. Banda Singh Bahadur and these 740 Sikhs were sent to Delhi in February 1716 AD. On reaching Delhi, his procession was taken out. Banda Singh Bahadur was put in a cage. On the way, he was severely insulted.
He was later asked to convert to Islam. Doing so could have saved his life, but none of these countless Sikhs refused to accept Islam.
As a result, 100 Sikhs were killed every day. Finally, on June 9, 1716, it was the turn of Banda Singh Bahadur to die. Before killing him, the executioner brutally murdered his four-year-old son Ajay Singh in front of his eyes. Later, Banda Singh Bahadur was martyred by amputating his limbs. Banda Singh Bahadur’s military exploits and martyrdom became a source of inspiration for generations to come.