CBSEEducationHistoryHistory of PunjabPunjab School Education Board(PSEB)

ਬੰਦਾ ਸਿੰਘ ਬਹਾਦਰ ਦੀ ਲੋਹਗੜ੍ਹ ਲੜਾਈ


ਪ੍ਰਸ਼ਨ. ਬੰਦਾ ਸਿੰਘ ਬਹਾਦਰ ਦੀ ਲੋਹਗੜ੍ਹ ਲੜਾਈ ‘ਤੇ ਇੱਕ ਸੰਖੇਪ ਨੋਟ ਲਿਖੋ।

ਉੱਤਰ – ਬੰਦਾ ਸਿੰਘ ਬਹਾਦਰ ਦੀ ਵਧਦੀ ਹੋਈ ਸ਼ਕਤੀ ਮੁਗ਼ਲਾਂ ਲਈ ਇੱਕ ਵੰਗਾਰ ਸੀ। ਇਸ ਲਈ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਨੇ ਬੰਦਾ ਸਿੰਘ ਬਹਾਦਰ ਦੀ ਸ਼ਕਤੀ ਨੂੰ ਕੁਚਲਣ ਦਾ ਫੈਸਲਾ ਕੀਤਾ। ਇਸ ਉਦੇਸ਼ ਨਾਲ ਉਸ ਨੇ ਆਪਣੇ ਇੱਕ ਜਰਨੈਲ ਮੁਨੀਮ ਖ਼ਾਂ ਅਧੀਨ 60,000 ਸੈਨਿਕਾਂ ਦੀ ਇੱਕ ਵਿਸ਼ਾਲ ਫ਼ੌਜ ਪੰਜਾਬ ਭੇਜੀ। ਇਸ ਫ਼ੌਜ ਨੇ 10 ਦਸੰਬਰ, 1710 ਈ. ਨੂੰ ਲੋਹਗੜ੍ਹ ‘ਤੇ ਅਚਾਨਕ ਹਮਲਾ ਕਰ ਦਿੱਤਾ। ਲੋਹਗੜ੍ਹ ਬੰਦਾ ਸਿੰਘ ਬਹਾਦਰ ਦੀ ਰਾਜਧਾਨੀ ਦਾ ਨਾਂ ਸੀ। ਇਸ ਨੂੰ ਉਨ੍ਹਾਂ ਨੇ ਮੁਖਲਿਸਪੁਰ ਵਿਖੇ ਬਣਾਇਆ ਸੀ। ਸਿੱਖ ਕਿਲ੍ਹੇ ਦੇ ਅੰਦਰੋਂ ਮੁਗ਼ਲਾਂ ਦਾ ਡਟ ਕੇ ਮੁਕਾਬਲਾ ਕਰਦੇ ਰਹੇ। ਰਸਦ ਦੀ ਕਮੀ ਕਾਰਨ ਸਿੱਖਾਂ ਲਈ ਇਸ ਲੜਾਈ ਨੂੰ ਵਧੇਰੇ ਸਮੇਂ ਤਕ ਜਾਰੀ ਰੱਖਣਾ ਸੰਭਵ ਨਹੀਂ ਸੀ। ਬੰਦਾ ਸਿੰਘ ਬਹਾਦਰ ਇੰਨੀ ਆਸਾਨੀ ਨਾਲ ਮੁਗ਼ਲਾਂ ਦੇ ਹੱਥ ਆਉਣ ਵਾਲੇ ਨਹੀਂ ਸੀ। ਉਹ ਭੇਸ ਬਦਲ ਕੇ ਕਿਲ੍ਹੇ ਵਿੱਚੋਂ ਨਿਕਲਣ ਵਿੱਚ ਸਫਲ ਹੋ ਗਏ ਅਤੇ ਨਾਹਨ ਦੀਆਂ ਪਹਾੜੀਆਂ ਵੱਲ ਚਲੇ ਗਏ। ਅਗਲੇ ਦਿਨ ਜਦੋਂ ਮੁਗ਼ਲਾਂ ਨੇ ਕਿਲ੍ਹੇ ਉੱਤੇ ਕਬਜ਼ਾ ਕੀਤਾ ਤਾਂ ਉਨ੍ਹਾਂ ਨੂੰ ਇਹ ਜਾਣ ਕੇ ਬੜੀ ਨਿਰਾਸਤਾ ਹੋਈ ਕਿ ਹੱਥ ਆਇਆ ਬਾਜ਼ ਉੱਡ ਗਿਆ ਹੈ।


प्रश्न. बन्दा सिंह बहादुर के लोहगढ़ के युद्ध पर एक संक्षिप्त टिप्पणी लिखिए।

उत्तर : बन्दा सिंह बहादुर की बढ़ती शक्ति मुगलों के लिए एक चुनौती थी। इसलिए मुगल सम्राट बहादुर शाह ने बंदा सिंह बहादुर की शक्ति को कुचलने का फैसला किया। इसके लिए उसने अपने एक सेनापति मुनीम खान के अधीन 60,000 सैनिकों की एक बड़ी फौज को पंजाब भेजा। इस फौज ने 10 दिसम्बर 1710 ई. को लोहगढ़ पर अचानक हमला कर दिया। बंदा सिंह बहादुर की राजधानी का नाम लोहगढ़ था।

इसे उन्होंने मुखलिसपुर में बनाया था। किले के भीतर से ही सिख डट कर मुगलों का मुकाबला करते रहे। रसद की कमी के कारण सिखों के लिए इस लड़ाई को लंबे समय तक जारी रखना संभव नहीं था। बंदा सिंह बहादुर इतनी आसानी से  मुगलों के हाथ आने वाले नहीं थे। वे भेष बदलकर, किले से भागने में सफल रहे और नाहन की पहाड़ियों की ओर चले गए। अगले दिन, जब मुगलों ने किले पर कब्जा किया, तो उन्हें यह जानकर बड़ी निराशा हुई कि हाथ आया बाज उड़ गया है।


Question. Write a short note on the battle of Lohgarh by Banda Singh Bahadur.

Answer: The growing power of Banda Singh Bahadur was a challenge for the Mughals. So the Mughal emperor Bahadur Shah decided to crush the power of Banda Singh Bahadur. For this, he sent a large army of 60,000 soldiers to Punjab under one of his generals, Munim Khan. This army suddenly attacked Lohgarh on 10 December 1710 AD. The name of the capital of Banda Singh Bahadur was Lohgarh.

He built it in Mukhlispur. From inside the fort, the Sikhs continued to fight against the Mughals. Due to lack of logistics, it was not possible for the Sikhs to continue this fight for long. Banda Singh Bahadur was not going to come into the hands of the Mughals so easily. They managed to escape from the fort in disguise and headed towards the hills of Nahan. The next day, when the Mughals captured the fort, they were dismayed to learn that the hand came hawk had flown away.